ਹਥਿਆਰਾਂ ਨਾਲ ਲੈਸ ਹਮਲਾਵਰ ਫੈਕਟਰੀ ''ਚ ਲੁੱਟ ਦੇ ਇਰਾਦੇ ਨਾਲ ਹੋਏ ਦਾਖਲ

02/12/2019 4:30:32 PM

ਜਲੰਧਰ (ਮ੍ਰਿਦੁਲ)— ਮਾਡਲ ਟਾਊਨ 'ਚ ਬੀਤੇ ਦਿਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕੁਝ ਅਣਪਛਾਤੇ ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਫੈਕਟਰੀ 'ਤੇ ਕਬਜ਼ਾ ਕਰਨ ਲਈ ਆ ਗਏ। ਹਮਲਾਵਰ ਆਪਣੇ ਨਾਲ ਅਣਪਛਾਤੇ ਵਿਅਕਤੀ ਵੀ ਲਿਆਏ ਸਨ, ਜਿਨ੍ਹਾਂ ਨੇ ਫੈਕਟਰੀ 'ਚ ਦਾਖਲ ਹੋ ਕੇ ਵਰਕਰਾਂ ਨੂੰ ਧਮਕੀ ਦਿੱਤੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਾਂਦੇ-ਜਾਂਦੇ ਮੁਲਜ਼ਮ  ਫੈਕਟਰੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਗਏ ਅਤੇ ਉਲਟਾ ਥਾਣੇ ਜਾ ਕੇ ਪੀੜਤ  ਧਿਰ ਤੋਂ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾ ਦਿੱਤੀ ਕਿ ਉਨ੍ਹਾਂ ਦੀ ਫੈਕਟਰੀ 'ਚ ਕਬਜ਼ਾ  ਹੋਇਆ ਹੈ। ਜਦੋਂਕਿ ਅਸਲ 'ਚ ਪੁਲਸ ਜਾਂਚ 'ਚ ਕਹਾਣੀ ਉਲਟ ਹੀ ਨਿਕਲੀ। ਮਾਮਲੇ ਸਬੰਧੀ ਥਾਣਾ ਨੰ. 6 ਦੀ ਪੁਲਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


ਸੈਂਟਰਲ ਟਾਊਨ ਦੇ ਰਹਿਣ ਵਾਲੇ ਅਨੂਪ ਕੁਮਾਰ ਚੌਧਰੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਡੇਰਾ ਸਤਿਕਰਤਾਰਪੁਰ ਮਾਡਲ ਟਾਊਨ ਸਥਿਤ ਡਾ. ਚੌਧਰੀ ਐਂਡ ਸੰਨਜ਼ ਦੇ ਨਾਂ ਨਾਲ ਫਰਮ ਚਲਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਕਿਸੇ ਕੰਮ ਲਈ ਬਾਹਰ ਗਏ ਸਨ ਕਿ ਦੁਪਹਿਰ  12 ਵਜੇ ਦੇ ਲਗਭਗ ਕੁਝ ਅਣਪਛਾਤੇ ਲੋਕ ਤੇਜ਼ਧਾਰ ਹਥਿਆਰ ਲੈ ਕੇ ਉਨ੍ਹਾਂ ਦੀ ਫੈਕਟਰੀ 'ਚ ਆਏ ਅਤੇ ਆਉਂਦਿਆਂ ਹੀ ਤੋੜ-ਭੰਨ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਫੈਕਟਰੀ 'ਚ ਕੰਮ ਕਰਦੇ ਵਰਕਰਾਂ ਨੂੰ ਵੀ ਕੁੱਟਿਆ ਅਤੇ ਉਨ੍ਹਾਂ ਦੇ ਮੋਬਾਇਲ ਵੀ ਲੁੱਟ  ਲਏ। ਹਮਲਾਵਰਾਂ ਨੇ ਫੈਕਟਰੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਤੋੜ ਦਿੱਤੇ ਅਤੇ ਜਾਂਦੇ-ਜਾਂਦੇ 1 ਲੱਖ 35 ਹਜ਼ਾਰ ਰੁਪਏ ਦੀ ਨਕਦੀ ਅਤੇ ਡੀ. ਵੀ. ਆਰ. ਵੀ ਲੈ  ਗਏ।  ਮੁਲਜ਼ਮ ਫੈਕਟਰੀ 'ਚੋਂ ਜਾਂਦੇ ਸਮੇਂ ਵਰਕਰਾਂ ਨੂੰ ਫੋਨ ਵਾਪਸ ਕਰ ਕੇ ਬਾਹਰ ਖੜ੍ਹੀਆਂ ਗੱਡੀਆਂ ਵਿਚ ਬੈਠ ਕੇ ਫਰਾਰ ਹੋ ਗਏ। 

PunjabKesari
ਉਥੇ ਦੂਜੀ ਧਿਰ ਵੱਲੋਂ ਵੀ ਪ੍ਰਾਪਰਟੀ ਨੂੰ ਆਪਣੀ ਦੱਸਦਿਆਂ ਸ਼ਿਕਾਇਤ ਦਿੱਤੀ ਗਈ ਹੈ। ਐੱਸ.  ਐੱਚ. ਓ. ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਦੂਜੀ ਧਿਰ ਵੱਲੋਂ ਇੰਦਰਪਾਲ ਸਿੰਘ ਵਾਸੀ ਮਾਡਲ  ਟਾਊਨ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 
ਕੀ ਕਿਹਾ ਪੀੜਤ ਧਿਰ ਨੇ
ਜਦੋਂ ਸ਼ਾਮ ਨੂੰ ਫੈਕਟਰੀ ਬੰਦ ਕਰਕੇ ਗਏ ਤਾਂ ਮੁਲਜ਼ਮ ਦੋਬਾਰਾ ਆ ਕੇ ਫੈਕਟਰੀ ਦੇ ਗੇਟ 'ਤੇ ਲੱਗੇ ਤਾਲੇ 'ਤੇ ਆਪਣਾ ਤਾਲਾ ਲਾ ਕੇ ਫਰਾਰ ਹੋ ਗਏ ਅਤੇ ਜਾਂਦੇ-ਜਾਂਦੇ ਮੇਨ ਮੀਟਰ ਵਿਚੋਂ ਤਾਰਾਂ ਤੱਕ ਕੱਢ ਗਏ। ਇਸ ਸਬੰਧੀ ਉਨ੍ਹਾਂ ਇਨਵੈਸਟੀਗੇਟਰ ਆਫਿਸਰ ਏ. ਐੱਸ. ਆਈ. ਰਣਜੀਤ  ਸਿੰਘ ਨੂੰ ਦੱਸ ਦਿੱਤਾ ਕਿਉਂਕਿ ਇਸ ਸਬੰਧੀ  ਉਹ ਜਾਂਚ ਕਰ ਰਹੇ ਹਨ।


shivani attri

Content Editor

Related News