ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼

Monday, Nov 26, 2018 - 03:20 AM (IST)

ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼

ਫਗਵਾੜਾ,   (ਹਰਜੋਤ)-  ਸਿਟੀ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਅਤੇ ਸ਼ਹਿਰ 'ਚ ਕਈ ਚੋਰੀਆਂ ਕਰਨ ਵਾਲੇ  ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਦੋ ਚੋਰੀ ਦੇ ਮੋਟਰਸਾਈਕਲ  ਸਣੇ ਕਾਬੂ ਕੀਤਾ ਹੈ। ਜਿਨ੍ਹਾਂ ਖਿਲਾਫ ਧਾਰਾ 379, 412 ਅਧੀਨ ਕੇਸ ਦਰਜ ਕੀਤਾ ਗਿਅਾ  ਹੈ।
 ਜਾਣਕਾਰੀ ਦਿੰਦੇ ਹੋਏ ਐੱਸ. ਪੀ. ਮਨਦੀਪ ਸਿੰਘ, ਏ. ਐੱਸ. ਪੀ. ਸੰਦੀਪ ਮਲਿਕ ਨੇ  ਦੱਸਿਆ ਕਿ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਦੀ ਅਗਵਾਈ 'ਚ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਆਧਾਰ 'ਤੇ ਇਨ੍ਹਾਂ ਚੋਰਾਂ ਦੀ ਫ਼ੁਟੇਜ ਲੱਭ ਕੇ ਇਨ੍ਹਾਂ ਦੇ 2 ਸਾਥੀ ਕਾਬੂ  ਕੀਤੇ ਹਨ। ਕਾਬੂ ਕੀਤੇ ਵਿਅਕਤੀਆਂ 'ਚ ਅਹਿਮਦ ਉਰਫ਼ ਅਮਿਤ ਘੜਿੱਚ ਪੁੱਤਰ  ਦੀਪਕ ਕੁਮਾਰ ਵਾਸੀ ਪਿੰਡ ਖੇੜਾ ਤੇ ਦੂਸਰਾ ਦੀਪਕ ਕੁਮਾਰ ਪੁੱਤਰ ਤੇਰਸ ਭਗਤ ਵਾਸੀ ਗੁਰੂ  ਤੇਗ ਬਹਾਦਰ ਨਗਰ ਟਿੱਬੀ ਸ਼ਾਮਿਲ ਹਨ, ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਦੇ ਦੋ  ਮੋਟਰਸਾਈਕਲ ਬਰਾਮਦ ਕਰ ਲਏ ਹਨ।
 ਉਨ੍ਹਾਂ  ਕਿਹਾ  ਕਿ  ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਨ੍ਹਾਂ ਦਾ ਇਕ  ਸਾਥੀ ਵਿਸ਼ਾਲ ਉਰਫ਼ ਡੈਵਿੰਡ ਪੁੱਤਰ ਅਰਵਿੰਦਰ ਸਿੰਘ ਵਾਸੀ ਆਨੰਦ ਨਗਰ ਨਿੰਮਾ ਚੌਕ  ਫਗਵਾੜਾ ਅਤੇ ਦੋ ਹੋਰ ਸਾਥੀ ਜਿਨ੍ਹਾਂ  ਤੋਂ ਚੋਰੀ ਦਾ ਮੋਟਰਸਾਈਕਲ ਹੈ ਉਹ ਘਰੋਂ ਭੱਜੇ ਹੋਏ ਹਨ ਤੇ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ  ਹੈ।  ਪੁਲਸ  ਅਧਿਕਾਰੀਅਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਕਿ ਇਨ੍ਹਾਂ ਖੋਥੜਾ ਰੋਡ ਤੋਂ ਇਕ  ਕਰਿਆਨੇ ਦੀ ਦੁਕਾਨ, ਨੀਟਾ ਚਿਕਨ ਕਾਰਨਰ ਦੇ ਸਾਹਮਣੇ ਮੈਡੀਕਲ ਸਟੋਰ, ਬਾਬਾ ਗਧੀਆ ਵਿਖੇ  ਕਰਿਆਨੇ ਦੀਆਂ ਦੁਕਾਨਾਂ, ਹੁਸ਼ਿਆਰਪੁਰ ਰੋਡ ਤੋਂ ਸਿਗਰੇਟਾਂ ਵਾਲੇ ਖੋਖੇ, ਸੁਭਾਸ਼ ਨਗਰ ਚੌਕ  ਤੋਂ ਕਰਿਆਨੇ ਦੀਅਾਂ ਦੁਕਾਨਾਂ ਅਤੇ ਨਿੰਮਾ ਚੌਕ 'ਚੋਂ ਬੂਟਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ  ਚੋਰੀਆਂ ਕੀਤੀਆਂ ਹਨ ਅਤੇ ਕਈ ਲੜਕੀਆਂ ਦੇ ਪੈਦਲ ਜਾਂਦੇ ਸਮੇਂ ਮੋਬਾਇਲ ਅਤੇ ਪਰਸ ਵੀ ਖੋਹੇ  ਹਨ।  ਐੱਸ. ਪੀ. ਨੇ ਦੱਸਿਆ ਕਿ ਇਸ ਗਿਰੋਹ ਦੇ ਕਾਬੂ ਆਉਣ ਨਾਲ ਸ਼ਹਿਰ 'ਚ  ਵਾਰਦਾਤਾਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਕੱਲ ਮਾਣਯੋਗ  ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
 


Related News