ਆਬਕਾਰੀ ਵਿਭਾਗ ਵਲੋਂ ਐਕਸਪਾਇਰੀ ਸ਼ਰਾਬ ਵੇਚਣ ਵਾਲਿਆਂ ਦੀ ਜਾਂਚ ਲਈ ਠੇਕਿਆਂ ਦੀ ਚੈਕਿੰਗ

06/11/2020 5:11:32 PM

ਜਲੰਧਰ (ਬੁਲੰਦ) – ਸ਼ਰਾਬ ਜਾਂ ਬੀਅਰ ਪੀਣ ਤੋਂ ਪਹਿਲਾਂ ਉਸ ਦੀ ਐਕਸਪਾਇਰ ਡੇਟ ਜ਼ਰੂਰ ਚੈੱਕ ਕੀਤੀ ਜਾਵੇ, ਕਿਉਂਕਿ ਕਈ ਸ਼ਰਾਬ ਠੇਕੇਦਾਰ ਲੋਕਾਂ ਨੂੰ ਪੁਰਾਣੀ ਤਰੀਕ ਦੀ ਸ਼ਰਾਬ ਅਤੇ ਬੀਅਰ ਪਿਲਾ ਰਹੇ ਹਨ। ਅੱਜ ਆਬਕਾਰੀ ਵਿਭਾਗ ਵਲੋਂ ਸ਼ਹਿਰ ਭਰ ਦੇ ਸ਼ਰਾਬ ਠੇਕਿਆਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿਚੋਂ ਦਰਜਨਾਂ ਪੇਟੀਆਂ ਸ਼ਰਾਬ ਅਤੇ ਬੀਅਰ ਦੀਆਂ ਫੜੀਆਂ ਗਈਆਂ, ਜੋ ਐਕਸਪਾਇਰੀ ਡੇਟ ਦੀਆਂ ਸਨ। ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਆਬਕਾਰੀ ਵਿਭਾਗ ਦੇ ਏ. ਈ. ਟੀ. ਸੀ. ਐਕਸਾਈਜ ਡੀ. ਐੱਸ. ਗਰਚਾ ਨੇ ਦੱਸਿਆ ਕਿ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਕਿ ਸ਼ਰਾਬ ਅਤੇ ਬੀਅਰ ਠੇਕਿਆਂ ’ਤੇ ਐਕਸਪਾਇਰ ਡੇਟ ਵਾਲੀ ਮਿਲ ਰਹੀ ਹੈ, ਜਿਸ ਤੋਂ ਬਾਅਦ ਅੱਜ ਵਿਭਾਗ ਦੀਆਂ ਵੱਖ-ਵੱਖ ਟੀਮਾਂ ਕਈ ਜ਼ੋਨਾਂ ਵਿਚ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕਰਨ ਗਈਆਂ।

ਪੜ੍ਹੋ ਇਹ ਵੀ ਖਬਰ - ਕੋਰੋਨਾ ਸਮੇਤ ਜਾਨਵਰਾਂ ਤੋਂ ਮਨੁੱਖੀ ਜ਼ਿੰਦਗੀ ’ਚ ਆਈਆਂ ਕਈ ਬੀਮਾਰੀਆਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ

ਜਾਣਕਾਰੀ ਦਿੰਦੇ ਹੋਏ ਗਰਚਾ ਨੇ ਦੱਸਿਆ ਕਿ ਅੱਜ ਕੀਤੀ ਗਈ ਚੈਕਿੰਗ ਵਿਚ 35 ਦੇ ਕਰੀਬ ਪੇਟੀਆਂ ਬੀਅਰ ਅਤੇ 20 ਪੇਟੀਆਂ ਵੱਖਰੇ-ਵੱਖਰੇ ਬ੍ਰਾਂਡ ਦੀ ਸ਼ਰਾਬ ਫੜੀ ਗਈ, ਜਿਨ੍ਹਾਂ ਦੀਆਂ ਬੋਤਲਾਂ ’ਤੇ ਮਿਆਦ ਪੁਗੀਆਂ ਮਿਤੀਆਂ ਅੰਕਿਤ ਸਨ। ਗਰਚ ਨੇ ਕਿਹਾ ਕਿ ਫੜੀ ਗਈ ਸ਼ਰਾਬ ਅਤੇ ਬੀਅਰ ਨੂੰ ਨਸ਼ਟ ਕੀਤਾ ਜਾਵੇਗਾ। ਉਨ੍ਹਾਂ ਸ਼ਰਾਬ ਕਾਰੋਬਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਮਿਆਦ ਪੁਗੀ ਮਿਤੀ ਵਾਲੀ ਸ਼ਰਾਬ ਜਾਂ ਬੀਅਰ ਗ੍ਰਾਹਕ ਨੂੰ ਦਿੱਤੀ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਕਰਵਾਈ ਜਾਵੇਗੀ।

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਹਟਣ ਤੋਂ ਬਾਅਦ ਚੀਨੀ ਵਿਦਿਆਰਥੀਆਂ ’ਚ ਵੱਧ ਰਹੇ ਨੇ ਖੁਦਕੁਸ਼ੀ ਕਰਨ ਦੇ ਕੇਸ (ਵੀਡੀਓ)

ਪੜ੍ਹੋ ਇਹ ਵੀ ਖਬਰ - ਸਿੱਖਿਆਰਥੀਆਂ ਲਈ ਵਿਸ਼ੇਸ਼ : ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਕੀ ਪੜ੍ਹੀਏ, ਕੀ ਕਰੀਏ ?


rajwinder kaur

Content Editor

Related News