ਬੇਦਖਲ ਪੁੱਤ ਦਾ ਕਾਰਨਾਮਾ, ਨਕਲੀ ਪਿਓ ਖੜ੍ਹਾ ਕਰ ਵੇਚੀ ਸਵਾ ਕਰੋੜ ਦੀ ਪ੍ਰਾਪਰਟੀ

Tuesday, Apr 26, 2022 - 04:23 PM (IST)

ਜਲੰਧਰ (ਜ. ਬ.) : ਮਾਡਲ ਟਾਊਨ ਵਿਚ ਹਰਿਆਣਾ ਤੇ ਅੰਮ੍ਰਿਤਸਰ ਵਿਚ ਵੱਖ-ਵੱਖ ਕੇਸਾਂ ਵਿਚ ਲੋੜੀਂਦੇ ਭਗੌੜੇ ਗੌਰਵ ਮੋਂਗਾ ਨੂੰ ਉਸ ਸਮੇਂ ਕਾਬੂ ਕੀਤਾ ਗਿਆ, ਜਦੋਂ ਉਹ ਆਪਣੀ ਪਤਨੀ ਮਨਦੀਪ ਕੌਰ ਉਰਫ ਸੁਨੈਨਾ ਨਾਲ ਆਪਣੀ ਹੀ ਭੈਣ ਅਤੇ ਜੀਜੇ ਦੀ ਕਾਰ ਦਾ ਪਿੱਛਾ ਕਰਦਿਆਂ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਸੀ। ਗੌਰਵ ਮੋਂਗਾ ਅੰਮ੍ਰਿਤਸਰ ਵਿਚ ਆਪਣੀ ਪਤਨੀ ਵੱਲੋਂ ਕੀਤੇ ਦਾਜ ਦੇ ਕੇਸ ਅਤੇ ਹਰਿਆਣਾ ਸਥਿਤ ਗੁਰੂਗ੍ਰਾਮ ਵਿਚ ਬਾਪ ਵੱਲੋਂ ਬੇਦਖਲ ਕਰਨ ਦੇ ਬਾਵਜੂਦ ਨਕਲੀ ਬਾਪ ਖੜ੍ਹਾ ਕਰ ਕੇ ਅਸਲੀ ਬਾਪ ਦੀ ਸਵਾ ਕਰੋੜ ਦੀ ਪ੍ਰਾਪਰਟੀ ਵੇਚਣ ਦੇ ਕੇਸ ਵਿਚ ਭਗੌੜਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਜਲੰਧਰ : ਜੁਰਮਾਂ ’ਤੇ ਰੋਕ ਲਾਉਣ ਲਈ ਕਮਿਸ਼ਨਰੇਟ ਪੁਲਸ ਨੇ ਕੱਸੀ ਕਮਰ, 42 ਥਾਵਾਂ ’ਤੇ ਹੋਵੇਗੀ ਨਾਕਾਬੰਦੀ

ਪਤਨੀ ਦੇ ਨਾਲ ਰਹਿਣ ਦੇ ਬਾਵਜੂਦ ਆਪਣੇ ਹੀ ਪਿਤਾ ’ਤੇ ਅਤੇ ਖੁਦ ’ਤੇ ਪਤਨੀ ਕੋਲੋਂ ਹੀ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਪਰਚੇ ਦਰਜ ਕਰਵਾਏ ਹੋਏ ਹਨ ਅਤੇ ਪਿਤਾ ’ਤੇ ਦਬਾਅ ਬਣਾਉਣ ਲਈ ਆਪਣੀ ਸਕੀ ਭੈਣ ਅਤੇ ਜੀਜੇ ਨੂੰ ਵੀ ਨਾ ਬਖਸ਼ਦਿਆਂ ਉਨ੍ਹਾਂ ’ਤੇ ਵੀ ਪਰਚੇ ਦਰਜ ਕਰਵਾਏ ਹੋਏ ਹਨ। ਗੌਰਵ ਮੋਂਗਾ ਨੂੰ ਮਾਡਲ ਟਾਊਨ ਤੋਂ ਅੰਮ੍ਰਿਤਸਰ ਦੀ ਪੁਲਸ ਲੈ ਗਈ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਨਿਸ਼ਾਨੇ 'ਤੇ CM ਮਾਨ, ਕਿਹਾ-ਪੰਜਾਬੀ ਅਣਖ ਨੂੰ ਢਾਹ ਲਗਾ ਰਹੀ ਹੈ ਦਿੱਲੀ ਫੇਰੀ

 


Anuradha

Content Editor

Related News