‘ਆਪ’ ਤੇ ਅਕਾਲੀ ਦਲ ਨੂੰ ਲਪੇਟੇ ’ਚ ਲੈਂਦਿਆਂ ਖਹਿਰਾ ਨੇ ਕੀਤਾ ਭੁਲੱਥ ਦੇ ਲੋਕਾਂ ਦਾ ਧੰਨਵਾਦ
Friday, Mar 11, 2022 - 02:05 PM (IST)
ਜਲੰਧਰ : ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭੁਲੱਥ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਇਸ ਜਿੱਤ ਲਈ ਪੰਜਾਬੀਆਂ ਅਤੇ ਭੁਲੱਥ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਖਹਿਰਾ ਨੇ ਬੋਲਦਿਆਂ ਕਿਹਾ ਕਿ ਉਹ ਲਗਾਤਾਰ 3 ਵਾਰ ਵਿਧਾਨ ਸਭਾ ਹਲਕੇ ਤੋਂ ਜੇਤੂ ਉਮੀਦਵਾਰ ਬਣੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਸਿਆਸੀ ਕਰੀਅਰ ’ਚ ਬਹੁਤ ਉਤਾਰ-ਚੜਾਅ ਦੇਖੇ ਅਤੇ ਅੰਤ ’ਚ ਜਿੱਤ ਦਾ ਮੂੰਹ ਦੇਖਿਆ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸੂਬੇ ਅਤੇ ਪੰਥਕ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਦਾ ਵਚਨਬੱਧ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਬੁਲਾਈ ਕੋਰ ਕਮੇਟੀ ਦੀ ਬੈਠਕ, ਚੋਣ ਨਤੀਜਿਆਂ ’ਤੇ ਹੋਵੇਗਾ ਮੰਥਨ
ਆਮ ਆਦਮੀ ਪਾਰਟੀ ਨੂੰ ਲਪੇਟੇ ’ਚ ਲੈਂਦਿਆਂ ਖਹਿਰਾ ਨੇ ਕਿਹਾ ਕਿ ‘ਆਪ’ ਦੇ ਕੁਝ ਮੈਂਬਰਾਂ ਦਾ ਇਲਜ਼ਾਮ ਸੀ ਕਿ ਖਹਿਰਾ ਸਿਰਫ਼ ਝਾੜੂ ਕਰਕੇ ਹੀ ਚੋਣਾਂ ਜਿੱਤਿਆ ਹੈ ਤਾਂ ਇਸ ਗੱਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਚਾਹੇ ਮੈਂ ਕੁਝ ਸਮਾਂ ‘ਆਪ’ ਦੀ ਪਾਰਟੀ ’ਚ ਸ਼ਾਮਲ ਹੋਇਆ ਸੀ ਪਰ ਉਸ ਤੋਂ ਪਹਿਲਾਂ ਅਤੇ ਹੁਣ ਮੈਂ ਕਾਂਗਰਸ ਲਈ ਹੀ ਸਮਰਪਿਤ ਹਾਂ ਅਤੇ ਰਹਾਂਗਾ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ‘‘ਆਪ’ ਦੀ ਪਾਰਟੀ ਨੂੰ ਕੁਝ ਮਹੀਨੇ ਦਿੰਦੇ ਹਾਂ ਕਿ ਉਹ ਪੰਜਾਬ ਦੇ ਹਿੱਤਾਂ ਲਈ ਜੋ ਵਾਅਦੇ ਕਰਦੇ ਸੀ ਉਨ੍ਹਾਂ ਨੂੰ ਪੂਰਾ ਕਰਦੇ ਹਨ ਜਾਂ ਨਹੀਂ। ਖਹਿਰਾ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਚੌਕੀਦਾਰ ਵਾਲਾ ਫਰਜ਼ ਨਿਭਾ ਕੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਲਈ ਬਾਰ ਬਾਰ ਜਗਾਉਂਦੇ ਰਹਾਂਗਾ।
ਇਹ ਵੀ ਪੜ੍ਹੋ : ਬਰਨਾਲਾ ਜ਼ਿਲ੍ਹੇ ਦੀਆਂ ਤਿੰਨਾਂ ਵਿਧਾਨ ਸਭਾ ਸੀਟਾਂ ’ਤੇ ‘ਆਪ’ ਨੇ ਮਾਰੀ ਬਾਜ਼ੀ
ਅਕਾਲੀ ਦਲ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਮੈਂ ਇਸ ਪਾਰਟੀ ਦਾ ਵੀ ਸਤਿਕਾਰ ਕਰਦਾ ਹਾਂ ਕਿਉਂਕਿ ਬੀਤੇ ਸਮੇਂ ’ਚ ਮੇਰੇ ਪਿਤਾ ਜੀ ਨੇ ਅਕਾਲੀ ਦਲ ਪਾਰਟੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਸਨ। ਖਹਿਰਾ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਸੋਨੇ ਵਰਗੀ ਪਾਰਟੀ ਨੂੰ ਸਵਾਹ ਬਣਾ ਦਿੱਤਾ ਹੈ। ਉਨ੍ਹਾਂ ਨਾਮ ਲਏ ਬਿਨਾਂ ਬੀਬੀ ਹਰਸਿਮਰਤ ਕੌਰ ’ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਜਿਹੜੇ ਸਾਡੇ ’ਤੇ ਝੂਠੇ ਇਲਜ਼ਾਮ ਲਗਾਉਂਦੇ ਹਨ ਉਨ੍ਹਾਂ ਦਾ ਕਖ ਨਾ ਰਹੇ ਅਤੇ ਜੇਕਰ ਅਸੀਂ ਗਲਤ ਹਾਂ ਤਾਂ ਸਾਡਾ ਕਖ ਨਾ ਰਹੇ। ਖਹਿਰਾ ਨੇ ਕਿਹਾ ਕਿ ਮੈਂ ਰੱਬ ਤੋਂ ਡਰ ਕੇ ਆਖਦਾ ਹਾਂ ਕਿ ਕਦੇ ਵੀ ਹੰਕਾਰ ’ਚ ਕੋਈ ਸ਼ਬਦ ਨਹੀਂ ਬੋਲਣੇ ਚਾਹੀਦੇ ਅਤੇ ਵੱਡੇ ਬਾਦਲ ਸਾਹਿਬ ਨੂੰ ਇਸ ਸਮੇਂ ਚੋਣ ਮੈਦਾਨ ’ਚ ਖੜ੍ਹੇ ਕਰ ਕੇ ਬਹੁਤ ਗਲਤ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ