ਬਿੱਲ ਨਾ ਭਰਨ ''ਤੇ ਕੱਟਿਆ ਗਿਆ ਥਾਣਾ ਸੁਲਤਾਨਪੁਰ ਲੋਧੀ ਦਾ ਬਿਜਲੀ ਕੁਨੈਕਸ਼ਨ

12/16/2019 6:37:51 PM

ਸੁਲਤਾਨਪੁਰ ਲੋਧੀ (ਧੀਰ)— ਲੰਬੇ ਸਮੇਂ ਤੋਂ ਪਾਵਰਕਾਮ ਦੇ ਡਿਫਾਲਟਰ ਚੱਲੇ ਆ ਰਹੇ ਸਰਕਾਰੀ ਅਦਾਰਿਆਂ 'ਤੇ ਵੀ ਉੱਚ ਅਧਿਕਾਰੀਆਂ ਵੱਲੋਂ ਮਿਲੇ ਸਖਤ ਨਿਰਦੇਸ਼ਾਂ ਤਹਿਤ ਅੱਜ ਥਾਣਾ ਸੁਲਤਾਨਪੁਰ ਲੋਧੀ ਦਾ ਬਿਜਲੀ ਦਾ ਕੁਨੈਕਸ਼ਨ ਪਾਵਰਕਾਮ ਵਲੋਂ ਕੱਟ ਦਿੱਤਾ ਗਿਆ ਜਿਸ ਕਾਰਨ ਪੂਰਾ ਥਾਣਾ ਹਨੇਰੇ 'ਚ ਡੁੱਬ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 1 ਸਾਲ ਦੇ ਲੰਬੇ ਸਮੇਂ ਤੋਂ ਥਾਣਾ ਸੁਲਤਾਨਪੁਰ ਲੋਧੀ ਵਲੋਂ ਪਾਵਰਕਾਮ ਨੂੰ ਸਿਕੇ ਵੀ ਦਫਤਰ ਵਲੋਂ ਕੋਈ ਅਦਾਇਗੀ ਨਹੀਂ ਕੀਤੀ ਗਈ, ਜਿਸ ਕਾਰਨ ਥਾਣਾ ਸੁਲਤਾਨਪੁਰ ਲੋਧੀ ਵਲੋਂ ਬਿਜਲੀ ਵਿਭਾਗ ਦਾ 29 ਲੱਖ 60 ਹਜਾਰ ਰੁਪਏ ਦਾ ਬਿੱਲ ਬਕਾਇਆ ਹੋ ਗਿਆ, ਜਿਸ ਸਬੰਧੀ ਵਿਭਾਗ ਵੱਲੋਂ ਬਿੱਲ ਨੂੰ ਤਾਰਨ ਵਾਸਤੇ ਕਈ ਵਾਰ ਪੱਤਰ ਲਿਖਣ 'ਤੇ ਵੀ ਰਕਮ ਨਹੀਂ ਜਮਾ ਕਰਵਾਈ। ਇਸ ਸਬੰਧੀ ਐੱਸ.ਡੀ.ਓ-2 ਪਾਵਰਕਾਮ ਇੰਜ. ਗੁਰਦੀਪ ਸਿੰਘ ਨੇ ਦਸਿਆ ਕਿ ਇਹ ਹੁਕਮ ਪਟਿਆਲਾ ਤੋਂ ਉੱਚ ਅਧਿਕਾਰੀਆਂ ਵਲੋਂ ਦਿੱਤੇ ਗਏ ਸਨ ਜਿਸ ਕਾਰਨ ਥਾਣਾ ਸੁਲਤਾਨਪੁਰ ਲੋਧੀ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਜੋਕਿ ਹੁਣ ਬਿਜਲੀ ਦਾ ਬਿੱਲ ਅਦਾ ਕਰਨ 'ਤੇ ਵੀ ਜੋੜਿਆ ਜਾਵੇਗਾ। ਉਨ੍ਹਾਂ ਦਸਿਆ ਕਿ ਵਿਭਾਗ ਵਲੋਂ ਇਹ ਕਾਰਵਾਈ ਪੂਰੇ ਸੂਬੇ 'ਚ ਕੀਤੀ ਗਈ ਹੈ।


shivani attri

Content Editor

Related News