ਬਿਜਲੀ ਮੁਲਾਜ਼ਮਾਂ ਵਲੋਂ ਖੁਣਖੁਣ ਕਲਾਂ ਵਿਖੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ

02/03/2021 2:04:19 PM

ਟਾਂਡਾ ( ਵਰਿੰਦਰ ਪੰਡਿਤ, ਮੋਮੀ ,ਕੁਲਦੀਸ਼ ): ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ ਦੇ ਸੱਦੇ ’ਤੇ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਆਫ਼ ਇਲੈਕ੍ਰੀਸਿਟੀ ਇੰਪਲਾਈਜ ਇੰਜੀਨੀਅਰਜ ਵਲੋਂ ਕੀਤੀ ਜਾਣ ਵਾਲੀ ਇੱਕ ਰੋਜ਼ਾ ਹੜਤਾਲ ਦੇ ਸਮਰਥਨ ਵਿੱਚ ਖੁਣ ਖੁਣ ਕਲਾਂ ਵਿਖੇ ਟੀ.ਐੱਸ.ਯੂ. ਦੇ ਮੰਡਲ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਿਜਲੀ ਸੋਧ ਬਿੱਲ 2020, ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ ਅਤੇ ਮਜ਼ਦੂਰ ਵਿਰੋਧੀ ਲੇਬਰ ਕਾਨੂੰਨ ਰੱਦ ਕਰਨ ਦੀ ਮੰਗ ਲਈ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

 ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨ ਕਿਸਾਨਾਂ ਸਮੇਤ ਹਰ ਵਰਗ ਵਿਰੋਧੀ ਹਨ ਅਤੇ ਬਿਜਲੀ ਸੋਧ ਐਕਟ 2020 ਸਮੇਤ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੇ ਸਮਝੌਤਿਆਂ ਨੂੰ ਲਾਗੂ ਨਹੀਂ ਕਰ ਰਹੀ ਅਤੇ ਪ੍ਰੋਬੇਸ਼ਨ ਅਧੀਨ ਮੁਲਾਜ਼ਮਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪਾਵਰਕਾਮ ਮੁਲਜ਼ਮਾਂ ਦੇ ਪੇਅ ਬੈਂਡ ਅਤੇ ਬਕਾਇਆ ਦੀ ਅਦਾਇਗੀ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਨਵੇਂ ਭਰਤੀ ਅਤੇ ਪ੍ਰੋਬੇਸ਼ਨ ਅਧੀਨ ਕੰਮ ਕਰਦੇ ਮੁਲਾਜ਼ਮਾਂ ਦਾ ਕੋਰੋਨਾ ਕਾਲ ਤੋਂ ਬੰਦ ਕੀਤਾ ਨੂੰ ਮਿਨੀਮਮ ਵੇਜ ਵਿੱਚ ਵਾਧਾ ਲਾਗੂ ਕੀਤਾ ਜਾਵੇ ਅਤੇ ਹਰ 6 ਮਹੀਨਿਆਂ ਬਾਅਦ ਬਦਲਦੇ ਰੇਟ ਲਾਗੂ ਕਰਨੇ ਯਕੀਨੀ ਬਣਾਏ ਜਾਣ। ਕੰਟਰੈਕਟ ਉੱਤੇ ਕੰਮ ਕਰਦੇ ਸੀ.ਆਰ.ਏ. 283/13 ਅਧੀਨ ਪੱਕੇ ਹੋਏ ਲਾਈਨਮੈਨਾਂ ਦੇ ਈ.ਪੀ.ਐਫ. ਦੇ ਮਸਲੇ ਹੱਲ ਤੁਰੰਤ ਹੱਲ ਕੀਤੇ ਜਾਣ।

ਦਫ਼ਤਰਾਂ ਵਿੱਚ ਬੈਠੇ ਤਕਨੀਕੀ ਸਟਾਫ ਨੂੰ ਬਾਹਰ ਕੱਢ ਕੇ ਫੀਲਡ ਵਿੱਚ ਤਾਇਨਾਤ ਕੀਤਾ ਜਾਵੇ ਅਤੇ ਫੀਡਰਾਂ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਆਉਂਦੇ ਪੈਡੀ ਸੀਜ਼ਨ ਵਿੱਚ ਕਰਮਚਾਰੀਆਂ ਉਤੇ ਕੰਮ ਦਾ ਬੋਝ ਵਧਣ ਦੌਰਾਨ ਸਬੰਧਿਤ ਅਧਿਕਾਰੀਆਂ ਵਲੋਂ ਮਾਨਸਿਕ ਦਬਾਅ ਵਧਾਉਣ ਤੋਂ ਰੋਕਣ ਬਾਰੇ ਅਤੇ ਹਰੇਕ ਫੀਡਰ ‘ਤੇ ਇੱਕ ਸੀ.ਐਚ.ਬੀ. ਮੁਲਾਜ਼ਮ ਯਕੀਨੀ ਬਣਾਇਆ ਜਾਵੇ। ਮੁਲਾਜ਼ਮਾਂ ਦੀਆਂ ਸਲਾਨਾ ਤਰੱਕੀਆਂ ਲਗਾਤਾਰ ਲਗਾਈਆਂ ਜਾਣ ਅਤੇ ਪੀ.ਟੀ.ਐਸ. ਕਰਮਚਾਰੀਆਂ ਦੀ ਤਨਖਾਹ ਅਤੇ ਬੋਨਸ ਦੇਣ ਸਮੇਂ ਸਿਰ ਦੇਣਾ ਯਕੀਨੀ ਬਣਾਇਆ ਜਾਵੇ। ਪ੍ਰੋਬੇਸ਼ਨ ਪੀਰੀਅਡ ਤੇ ਕੰਮ ਕਰ ਰਹੇ ਮੁਲਾਜ਼ਮਾਂ ‘ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਅਦਾਲਤੀ ਫੈਸਲਾ ਲਾਗੂ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਹੋਰ ਮੰਗਾਂ ਮੰਨੀਆਂ ਜਾਣ। ਇਸ ਮੌਕੇ ਜੂਨੀਅਰ ਇੰਜੀਨੀਅਰ ਤੇਜਿੰਦਰ ਸਿੰਘ, ਲਾਈਨਮੈਨ ਹਰਮੇਸ਼ ਮਸੀਹ, ਲਾਈਨਮੈਨ ਰਾਮ ਕੁਮਾਰ, ਐਸ ਐਸ ਏ ਸ਼ਿਵਦਾਸ ਸਿੰਘ, ਐਸ ਐਸ ਏ ਸੁਰਿੰਦਰ ਸਿੰਘ, ਓ ਸੀ ਸੁਰਿੰਦਰ ਸਿੰਘ, ਸਹਾਇਕ ਲਾਈਨਮੈਨ ਕੁਲਵੰਤ ਸਿੰਘ, ਸਹਾਇਕ ਲਾਈਨਮੈਨ ਜਗਜੀਤ ਸਿੰਘ, ਲਵਦੀਪ ਸਿੰਘ, ਪਲਵਿੰਦਰ ਸਿੰਘ, ਸੰਜੀਵ ਕੁਮਾਰ, ਰਾਜਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।


Shyna

Content Editor

Related News