ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ

Friday, Sep 10, 2021 - 01:20 PM (IST)

ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ

ਹਰਿਆਣਾ (ਆਨੰਦ)- ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਸਬ ਸਟੇਸ਼ਨ ਹਰਿਆਣਾ ਅਧੀਨ ਆਉਂਦੇ ਸਬ ਸਟੇਸ਼ਨ ਜਨੌੜੀ ਵਿਖੇ ਕੰਮ ਕਰ ਰਹੇ ਇਕ ਬਿਜਲੀ ਕਰਮਚਾਰੀ ਦੀ ਪਿੰਡ ਬਸੀ ਵਾਜੀਦ ਨੇੜੇ ਬਿਜਲੀ ਲਾਈਨ ਦੀ ਮੁਰੰਮਤ ਕਰਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਐੱਸ. ਡੀ. ਓ. ਜਸਵਿੰਦਰ ਸਿੰਘ ਸਬ ਸਟੇਸ਼ਨ ਹਰਿਆਣਾ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਕਿਕਰ ਸਿੰਘ ਨਿਵਾਸੀ ਪਿੰਡ ਬਾੜੀ ਨੇੜੇ ਤਲਵਾੜਾ, ਜਨੌੜੀ ਸਬ ਸਟੇਸ਼ਨ ’ਤੇ ਆਪਣੀ ਹਾਜ਼ਰੀ ਤੋਂ ਬਾਅਦ ਪਿੰਡ ਬਸੀ ਵਾਜੀਦ ਨੇੜੇ ਕਰੀਬ 12 ਵਜੇ ਬਿਜਲੀ ਲਾਈਨ ਦੀ ਮੁਰੰਮਤ ਕਰਨ ਲਈ ਗਿਆ ਸੀ ਪਰ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਦੀ ਖ਼ਬਰ ਆ ਗਈ। ਕਰੰਟ ਲੱਗਣ ਦੇ ਬਾਅਦ ਉਸ ਨੂੰ ਛੇਤੀ ਹੀ ਸਿਵਲ ਹਸਪਤਾਲ, ਹਰਿਆਣਾ ਲਿਆਂਦਾ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।


author

shivani attri

Content Editor

Related News