ਚੂਲੇ ਦਾ ਆਪਰੇਸ਼ਨ ਕਰਵਾਉਣ ਮਗਰੋਂ ਬਜ਼ੁਰਗ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ ਗੰਭੀਰ ਦੋਸ਼
Monday, Sep 07, 2026 - 02:18 PM (IST)
ਭੋਗਪੁਰ (ਸੂਰੀ)- ਭੋਗਪੁਰ ਸ਼ਹਿਰ ਦੇ ਵਾਰਡ ਡੱਲੀ 'ਚ ਨੈਸ਼ਨਲ ਹਾਈਵੇਅ 'ਤੇ ਸਥਿਤ ਜਪ ਹਸਪਤਾਲ ਖ਼ਿਲਾਫ਼ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਦੀ ਅਣਗਹਿਲੀ ਦੇ ਚਲਦਿਆਂ ਮਰੀਜ਼ ਦੀ ਮੌਤ ਹੋ ਜਾਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਸਬੰਧੀ ਬਲਵੀਰ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਲੜੋਆ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਮਾਤਾ ਦਰਸ਼ਨਾ ਦੇਵੀ ਦੇ ਚੂਲੇ ਦਾ ਆਪਰੇਸ਼ਨ 8 ਜੁਲਾਈ ਨੂੰ ਡਾਕਟਰ ਅਮਨ ਸੈਣੀ ਵੱਲੋਂ ਜਪ ਹਸਪਤਾਲ ਭੋਗਪੁਰ ਵਿੱਚ ਕੀਤਾ ਭੋਗਪੁਰ ਵਿੱਚ ਕੀਤਾ ਗਿਆ ਸੀ। ਇਸ ਆਪ੍ਰੇਸ਼ਨ ਦੌਰਾਨ ਮਾਤਾ ਦੇ ਚੂਲੇ 'ਚ ਰਾਡ ਪਾਈ ਗਈ ਸੀ ਅਤੇ ਉਸ ਸਮੇਂ ਉਨ੍ਹਾਂ 'ਚ ਚਾਰ ਗ੍ਰਾਮ ਖ਼ੂਨ ਸੀ। ਉਸ ਸਮੇਂ ਅਸੀਂ ਖ਼ੂਨ ਲੈਣ ਲਈ ਲੜਕਾ ਭੇਜਿਆ ਹੋਇਆ ਸੀ ਪਰ ਡਾਕਟਰ ਇੰਤਜ਼ਾਰ ਕਰਨ ਦੀ ਬਜਾਏ ਚਾਰ ਗ੍ਰਾਮ ਖ਼ੂਨ ਦੌਰਾਨ ਹੀ ਮੇਰੀ ਮਾਤਾ ਦਾ ਆਪਰੇਸ਼ਨ ਕਰ ਦਿੱਤਾ ਅਤੇ ਆਪ੍ਰੇਸ਼ਨ ਤੋਂ ਦੋ ਦਿਨ ਬਾਅਦ ਮਾਤਾ ਨੂੰ ਛੁੱਟੀ ਦੇ ਦਿੱਤੀ ਗਈ। ਇਸ ਆਪ੍ਰੇਸ਼ਨ ਦਾ ਅਸਰ ਮੇਰੀ ਮਾਤਾ ਦਿਮਾਗ 'ਤੇ ਪਿਆ, ਜਿਸ ਨਾਲ ਉਨ੍ਹਾਂ ਦੀ ਦਿਮਾਗੀ ਹਾਲਤ ਵੀ ਥੋੜ੍ਹੀ ਖਰਾਬ ਹੋ ਗਈ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA ਸਟਾਫ਼ ਦੇ ਮੈਂਬਰ ਦੱਸ ਦਿੱਤੀ ਧਮਕੀ
ਆਪਰੇਸ਼ਨ ਤਾਂ ਥੋੜੇ ਸਮੇਂ ਬਾਅਦ ਹੀ ਮਾਤਾ ਦੇ ਦਰਦ ਹੋਣ ਕਾਰਨ ਅਸੀਂ ਦੋਬਾਰਾ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਡਾਕਟਰ ਵੱਲੋਂ ਸਹੀ ਤਰ੍ਹਾਂ ਚੂਲੇ 'ਚ ਪਾਈ ਰਾਡ ਦੇ ਪੇਚ ਖੁੱਲ੍ਹ ਗਏ ਹਨ। ਫਿਰ ਅਸੀਂ 2 ਸਤੰਬਰ ਨੂੰ ਮਾਤਾ ਨੂੰ ਫਿਰ ਇਸ ਹਸਪਤਾਲ 'ਚ ਦਾਖ਼ਲ ਕਰਵਾਇਆ ਅਤੇ ਆਈ. ਸੀ. ਯੂ. ਸ਼ਿਫਟ ਕਰ ਦਿੱਤਾ ਗਿਆ। ਫਿਰ ਦੋਬਾਰਾ ਆਪਰੇਸ਼ਨ ਕਰ ਦਿੱਤਾ ਗਿਆ। ਆਪਰੇਸ਼ਨ ਸਮੇਂ ਮਾਤਾ ਵਿੱਚ ਨੌ ਗ੍ਰਾਮ ਖ਼ੂਨ ਸੀ। ਆਪਰੇਸ਼ਨ ਤੋਂ ਬਾਅਦ ਮੇਰੀ ਮਾਤਾ ਸਾਫ਼ ਨਹੀਂ ਬੋਲਦੀ ਥੋੜਾ ਥਥਲਾ ਕੇ ਬੋਲਣ ਲੱਗ ਪਏ ਸੀ। ਪੁੱਛਣ 'ਤੇ ਡਾਕਟਰ ਨੇ ਕਿਹਾ ਮਰੀਜ਼ ਬਿਲਕੁਲ ਠੀਕ ਹੈ ਬਸ ਪਿਸ਼ਾਬ ਰੁਕਿਆ ਹੋਇਆ ਹੈ। ਜਿਹੜਾ ਵੀ ਸਟਾਫ਼ ਸੀ ਉਹ ਆਪਣੀ ਡਿਊਟੀ ਦੌਰਾਨ ਸੁੱਤਾ ਹੋਇਆ ਸੀ। ਮਰੀਜ਼ ਕੋਲ ਕੋਈ ਸਟਾਫ਼ ਨਹੀਂ ਸੀ। 4 ਸਤੰਬਰ ਨੂੰ ਸਾਨੂੰ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਡਾਇਲਸਿਸ ਇਸ ਸਮੇਂ ਮੌਜੂਦ ਨਹੀਂ ਹੈ। ਇਹ ਮੇਰੀ ਗੱਲ ਸੈਕਰਡ ਹਸਪਤਾਲ ਜਲੰਧਰ ਵਿਖੇ ਹੋ ਗਈ ਹੈ, ਤੁਸੀਂ ਜਾ ਕੇ ਡਾਇਲਸਿਸ ਕਰਵਾ ਲਵੋ, ਤੁਹਾਡਾ ਮਰੀਜ਼ ਬਿਲਕੁਲ ਠੀਕ ਹੋ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ! ਜਲੰਧਰ 'ਚ ਹੋਈ ਪਹਿਲੀ ਸ਼ੱਕੀ ਮੌਤ
ਡਾਕਟਰ ਨੇ ਰੈਫਰ ਕਰਨ ਤੋਂ ਬਾਅਦ ਸਾਨੂੰ ਕੋਈ ਵੀ ਫਾਈਲ ਨਹੀਂ ਦਿੱਤੀ। ਐਮਬੂਲੈਂਸ ਦੀ ਹਾਲਤ ਵੀ ਖ਼ਸਤਾ ਸੀ ਅਤੇ ਆਕਸੀਜਨ ਦਾ ਪ੍ਰਬੰਧ ਪੂਰਾ ਨਹੀਂ ਸੀ। ਹਸਪਤਾਲ ਦਾ ਸਟਾਫ਼ ਦਾ ਅਟੈਂਡੈਂਟ ਨਹੀਂ ਸੀ। ਜਦੋਂ ਅਸੀਂ ਸੈਕਰਡ ਹਸਪਤਾਲ ਪਹੁੰਚੇ ਡਾਕਟਰ ਨੇ ਦੱਸਿਆ ਕਿ ਬੀਪੀ ਸਟੇਬਲ ਨਹੀਂ ਹੈ। ਡਾਕਟਰ ਨੇ ਇੰਜੈਕਸ਼ਨ ਲਗਾ ਕੇ ਬੀਬੀ ਸਟੇਬਲ ਕੀਤਾ ਹੋਇਆ ਸੀ। ਡਾਕਟਰ ਨੇ ਸਾਨੂੰ ਕਿਹਾ ਕਿ ਮਰੀਜ਼ ਨੂੰ ਡੀ. ਐੱਮ. ਸੀ. ਹਸਪਤਾਲ ਲੈ ਜਾਓ। ਅਸੀਂ ਹਸਪਤਾਲ ਜਾ ਰਹੇ ਸੀ ਰਸਤੇ 'ਚ ਹੀ ਮਾਤਾ ਦੀ ਮੌਤ ਹੋ ਗਈ। ਸੋ ਉਨ੍ਹਾਂ ਪੁਲਸ ਪ੍ਰਸ਼ਾਸਨ ਪਾਸੋਂ ਹਸਪਤਾਲ ਦੇ ਡਾਕਟਰ ਅਮਨ ਸਿੰਘ 'ਤੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਵੱਲੋਂ ਬੀਤੇ ਦਿਨ ਹਸਪਤਾਲ ਅੱਗੇ ਪ੍ਰਦਰਸ਼ਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਹੋਟਲ 'ਚ ਪੁਲਸ ਦੀ ਰੇਡ! ਕੁੜੀਆਂ ਗ੍ਰਿਫ਼ਤਾਰ, ਇਤਰਾਜ਼ਯੋਗ ਸਾਮਾਨ ਵੀ ਕੀਤਾ ਬਰਾਮਦ
ਮ੍ਰਿਤਕਾ ਦੇ ਵਾਰਸਾਂ ਵੱਲੋਂ ਥਾਣਾ ਭੋਗਪੁਰ ਅੱਗੇ ਧਰਨਾ ਦੇਣ ਦਾ ਐਲਾਨ
ਮਾਤਾ ਦਰਸ਼ਨਾ ਦੇਵੀ ਦੀ ਹੋਈ ਮੌਤ ਤੋਂ ਬਾਅਦ ਥਾਣਾ ਭੋਗਪੁਰ ਵਿੱਚ ਸ਼ਿਕਾਇਤ ਦੇਣ ਦੇ ਬਾਵਜੂਦ ਕਾਰਵਾਈ ਨਾ ਹੋਣ ਤੇ ਵਾਰਸਾਂ ਵੱਲੋਂ ਸੋਮਵਾਰ ਨੂੰ ਥਾਣਾ ਭੋਗਪੁਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਸ ਜਾਣ ਬੁਝ ਕੇ ਉਨ੍ਹਾਂ ਦੀ ਸ਼ਿਕਾਇਤ ਉੱਤੇ ਕਾਰਵਾਈ ਨਹੀਂ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਹੈ। ਇਸ ਲਈ ਉਹ ਇਨਸਾਫ਼ ਲੈਣ ਲਈ ਥਾਣਾ ਭੋਗਪੁਰ ਅੱਗੇ ਧਰਨਾ ਲਗਾਉਣਗੇ ਜਿਸ ਵਿੱਚ ਇਲਾਕੇ ਦੇ ਭਾਰੀ ਗਿਣਤੀ ਲੋਕ ਸ਼ਾਮਿਲ ਹੋਣਗੇ।
ਹਸਪਤਾਲ ਦੇ ਮਾਲਕ ਡਾਕਟਰ ਅਮਨ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ
ਇਸ ਮਾਮਲੇ ਸਬੰਧੀ ਜਪ ਹਸਪਤਾਲ ਡੱਲੀ ਭੋਗਪੁਰ ਦੇ ਮਾਲਕ ਡਾਕਟਰ ਅਮਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਲੱਗੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਆਪਰੇਸ਼ਨ ਕੀਤਾ ਸੀ, ਮਾਤਾ ਦੇ ਚੂਲੇ ਦਾ, ਜਿਸ ਵਿੱਚ ਰਾਡ ਪਾਈ ਗਈ ਸੀ। ਉਸ ਤੋਂ ਬਾਅਦ ਮਾਤਾ ਘਰ ਚਲੀ ਗਈ ਸੀ ਪਰ ਕੁਝ ਸਮੇਂ ਬਾਅਦ ਹੀ ਇਨ੍ਹਾਂ ਨੇ ਆ ਕੇ ਫਿਰ ਸਾਨੂੰ ਕਿਹਾ ਕਿ ਮਾਤਾ ਦੇ ਦਰਦ ਹੁੰਦੀ ਹੈ ਅਤੇ ਪੇਚ ਖੁੱਲ੍ਹ ਗਏ ਹਨ। ਅਸੀਂ ਬਿਨਾਂ ਕੋਈ ਪੈਸਾ ਲਏ ਉਸ ਦੀ ਮਾਤਾ ਦਾ ਆਪਰੇਸ਼ਨ ਕੀਤਾ ਅਤੇ ਦੋਬਾਰਾ ਪੇਚ ਲਗਾ ਕੇ ਬਿਲਕੁਲ ਠੀਕ ਕਰ ਦਿੱਤਾ ਸੀ। ਮਾਤਾ ਦਾ ਉਸ ਸਮੇਂ ਨੌ ਗ੍ਰਾਮ ਖ਼ੂਨ ਸੀ ਪਰ ਮਾਤਾ ਨੂੰ ਤਿੰਨ ਦਿਨ ਦੇ ਵਿੱਚ ਬਹੁਤ ਘੱਟ ਪਿਸ਼ਾਬ ਆਇਆ, ਜਿਸ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਨੂੰ ਡਾਇਲਸਿਸ ਦੀ ਜ਼ਰੂਰਤ ਹੈ, ਜਿਸ ਲਈ ਇਨ੍ਹਾਂ ਨੂੰ ਡਾਇਲਸਿਸ ਕਰਵਾਉਣ ਲਈ ਕਿਹਾ ਗਿਆ ਸੀ ਪਰ ਇਨ੍ਹਾਂ ਨੇ ਸਮੇਂ ਸਿਰ ਡਾਇਲਸਿਸ ਨਹੀਂ ਕਰਵਾਈ ਸੀ। ਹਸਪਤਾਲ ਵੱਲੋਂ ਆਪਣੀ ਐਂਬੂਲੈਂਸ ਰਾਹੀਂ ਇਨ੍ਹਾਂ ਨੂੰ ਜਲੰਧਰ ਭੇਜਿਆ ਗਿਆ, ਜਿੱਥੋਂ ਇਹ ਐਂਬੂਲੈਂਸ ਲੈ ਕੇ ਲੁਧਿਆਣੇ ਵੀ ਗਏ ਹਨ, ਜਿੱਥੇ ਜਾ ਕੇ ਮਾਤਾ ਦੀ ਮੌਤ ਹੋ ਗਈ। ਸਾਡੇ ਹਸਪਤਾਲ ਵੱਲੋਂ ਇਲਾਜ ਪੂਰੀ ਇਮਾਨਦਾਰੀ ਨਾਲ ਅਤੇ ਸਾਫ਼-ਸੁਥਰੇ ਤਰੀਕੇ ਨਾਲ ਕੀਤਾ ਗਿਆ ਸੀ। ਸਾਡੇ 'ਤੇ ਲਗਾਏ ਜਾ ਰਹੇ ਦੋਸ਼ ਪੂਰੀ ਤਰ੍ਹਾਂ ਨਿਰਾਧਾਰ ਹਨ।
ਇਹ ਵੀ ਪੜ੍ਹੋ: ਬੱਸ ਰੁਕਦਿਆਂ ਹੀ ਹੋਇਆ ਹੰਗਾਮਾ! ਮਹਿਲਾ ਦਾ ਚਾੜ੍ਹ 'ਤਾ ਕੁਟਾਪਾ, ਹੈਰਾਨ ਕਰੇਗਾ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
