ਬਜ਼ੁਰਗ ''ਤੇ ਹਮਲਾ ਕਰਕੇ ਖੋਹੀ 2 ਹਜ਼ਾਰ ਰੁਪਏ ਦੀ ਨਕਦੀ
Friday, Feb 14, 2025 - 04:30 PM (IST)
![ਬਜ਼ੁਰਗ ''ਤੇ ਹਮਲਾ ਕਰਕੇ ਖੋਹੀ 2 ਹਜ਼ਾਰ ਰੁਪਏ ਦੀ ਨਕਦੀ](https://static.jagbani.com/multimedia/2025_1image_16_05_168014099bikeloot.jpg)
ਗੜ੍ਹਦੀਵਾਲਾ (ਮੁਨਿੰਦਰ)-ਇਕ ਲੁਟੇਰਾ 72 ਸਾਲ ਦੇ ਬਜ਼ੁਰਗ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ 2000 ਦੀ ਨਕਦੀ ਖੋਹ ਕੇ ਫਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਓਮ ਪ੍ਰਕਾਸ਼ ਪੁੱਤਰ ਮਨੀ ਰਾਮ ਨਿਵਾਸੀ ਤਾਰਾਗੜ੍ਹ ਜ਼ਿਲਾ ਗੁਰਦਾਸਪੁਰ ਹਾਲ ਨਿਵਾਸੀ ਪਿੰਡ ਡੱਫਰ ਨੇ ਦੱਸਿਆ ਕਿ ਉਹ ਪਿੰਡ ਮਾਂਗਾ ਡੱਫਰ ਦੇ ਦਰਬਾਰ ਪੀਰ ਬਾਬਾ ਸ਼ਾਹ ਸ਼ੇਰ ਜੀ ਦੀ ਅਸਥਾਨ ’ਤੇ ਦੇਖਭਾਲ ਕਰਦਾ ਹੈ। ਇਕ ਮੋਨਾ ਵਿਅਕਤੀ ਉਕਤ ਅਸਥਾਨ ’ਤੇ ਆਇਆ ਅਤੇ ਪਿਛਲੇ ਪਾਸੇ ਚਲਾ ਗਿਆ। ਜਦੋਂ ਉਹ ਉਸ ਦੇ ਪਿੱਛੇ ਗਿਆ ਤਾਂ ਉਸ ਨੇ ਮੇਰੇ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ 2000 ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਿਆ। ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ 9 ਟਾਂਕੇ ਲੱਗੇ। ਫਿਲਹਾਲ ਇਸ ਵਾਰਦਾਤ ਕਾਰਨ ਪਿੰਡ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲਦੀ ਸ਼ਾਨ-ਏ-ਪੰਜਾਬ 'ਚ ਵਾਪਰੀ ਵੱਡੀ ਘਟਨਾ, ਵੇਖਣ ਵਾਲਿਆਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e