ਸੀਵਰੇਜ ਪਾਈਪ ’ਚੋਂ ਮਿਲੀ ਬਜ਼ੁਰਗ ਦੀ ਲਾਸ਼, ਕੁੱਤੇ ਨੋਚ ਰਹੇ ਸਨ ਚਿਹਰਾ

Friday, Jan 21, 2022 - 04:09 PM (IST)

ਸੀਵਰੇਜ ਪਾਈਪ ’ਚੋਂ ਮਿਲੀ ਬਜ਼ੁਰਗ ਦੀ ਲਾਸ਼, ਕੁੱਤੇ ਨੋਚ ਰਹੇ ਸਨ ਚਿਹਰਾ

ਜਲੰਧਰ (ਵਰੁਣ)– ਪਠਾਨਕੋਟ ਚੌਂਕ ਨੇੜੇ ਜਨਤਾ ਹਸਪਤਾਲ ਦੇ ਸਾਹਮਣੇ ਪਈ ਸੀਵਰੇਜ ਦੀ ਵੱਡੀ ਪਾਈਪ ਵਿਚੋਂ ਇਕ ਬਜ਼ੁਰਗ ਦੀ ਲਾਸ਼ ਮਿਲੀ ਹੈ। ਜਦੋਂ ਲੋਕਾਂ ਦਾ ਧਿਆਨ ਲਾਸ਼ ’ਤੇ ਪਿਆ ਤਾਂ ਕੁੱਤੇ ਬਜ਼ੁਰਗ ਦੇ ਚਿਹਰੇ ਨੂੰ ਨੋਚ ਰਹੇ ਸਨ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।

ਥਾਣਾ ਨੰਬਰ 8 ਦੇ ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸੌਣ ਲਈ ਪਾਈਪ ਵਿਚ ਵੜਿਆ ਹੋਵੇਗਾ ਅਤੇ ਠੰਡ ਨਾਲ ਉਸ ਦੀ ਮੌਤ ਹੋ ਗਈ। ਆਸ-ਪਾਸ ਦੇ ਲੋਕਾਂ ਦੀ ਮੰਨੀਏ ਤਾਂ ਇਹ ਵਿਅਕਤੀ ਮੰਗ ਕੇ ਗੁਜ਼ਾਰਾ ਕਰਦਾ ਸੀ।


author

shivani attri

Content Editor

Related News