ਬਲਾਕ ਕਾਰਨ ਅੱਜ 4 ਟਰੇਨਾਂ ਰੱਦ ਅਤੇ 5 ਟਰੇਨਾਂ ਦੇ ਰੂਟ ਬਦਲੇ

Monday, Jul 22, 2019 - 01:30 AM (IST)

ਬਲਾਕ ਕਾਰਨ ਅੱਜ 4 ਟਰੇਨਾਂ ਰੱਦ ਅਤੇ 5 ਟਰੇਨਾਂ ਦੇ ਰੂਟ ਬਦਲੇ

ਜਲੰਧਰ (ਗੁਲਸ਼ਨ)— ਸੁਲਤਾਨਪੁਰ ਲੋਧੀ ਸਟੇਸ਼ਨ 'ਤੇ ਚੱਲ ਰਹੇ ਉਸਾਰੀ ਦੇ ਕੰਮ ਕਾਰਨ ਸਬੰਧਤ ਵਿਭਾਗ ਵਲੋਂ 22 ਜੁਲਾਈ ਨੂੰ ਟਰੈਫਿਕ ਬਲਾਕ ਕੀਤਾ ਗਿਆ ਹੈ। ਬਲਾਕ ਕਾਰਨ ਜਲੰਧਰ-ਫਿਰੋਜ਼ਪੁਰ-ਜਲੰਧਰ ਪੈਸੇਂਜਰ (74935/74936) ਅਤੇ ਜਲੰਧਰ-ਅੰਮ੍ਰਿਤਸਰ-ਜਲੰਧਰ (74642/74643) ਪੈਸੇਂਜਰ ਟਰੇਨਾਂ 22 ਜੁਲਾਈ ਨੂੰ ਰੱਦ ਰਹਿਣਗੀਆਂ। 
ਇਸ ਤੋਂ ਇਲਾਵਾ ਅਹਿਮਦਾਬਾਦ-ਜੰਮੂਤਵੀ ਐਕਸਪ੍ਰੈਸ (19223), ਜੰਮੂਤਵੀ-ਅਹਿਮਦਾਬਾਦ ਐਕਸਪ੍ਰੈੱਸ (19224) ਅਤੇ ਜਨਮ ਸਥਾਨ ਐਕਸਪ੍ਰੈੱਸ (19107) ਵੀਕਲੀ ਟਰੇਨ ਨੂੰ ਰੂਟ ਬਦਲਕੇ ਚਲਾਇਆ ਜਾਵੇਗਾ। ਉਥੇ ਹੀ ਦੂਜੇ ਪਾਸੇ ਅੱਜ ਹੋਰ ਸਟੇਸ਼ਨਾਂ 'ਤੇ ਲਏ ਬਲਾਕ ਕਾਰਨ ਗਰੀਬ ਰੱਥ ਐਕਸਪ੍ਰੈੱਸ (12204) ਅਤੇ ਜਨਨਾਇਕ ਐਕਸਪ੍ਰੈੱਸ (15211) ਵੀ ਡਾਈਵਰਟ ਹੋ ਕੇ ਚੱਲੇਗੀ।


author

KamalJeet Singh

Content Editor

Related News