ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, 3 ਸਾਲਾ ਬੇਟੇ ਨੇ ਪਿਤਾ ਨੂੰ ਦਿੱਤੀ ਮੁੱਖ ਅਗਨੀ (ਤਸਵੀਰਾਂ)

Wednesday, Sep 05, 2018 - 11:25 AM (IST)

ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, 3 ਸਾਲਾ ਬੇਟੇ ਨੇ ਪਿਤਾ ਨੂੰ ਦਿੱਤੀ ਮੁੱਖ ਅਗਨੀ (ਤਸਵੀਰਾਂ)

ਜਲੰਧਰ (ਵਰੁਣ)— ਪਾਲ ਹਸਪਤਾਲ ਦੀ ਬੈਕ ਸਾਈਡ 'ਤੇ ਸਥਿਤ ਪਾਰਕ 'ਚ ਡਰੱਗਸ ਲੈਂਦਿਆਂ ਮੌਤ ਦੇ ਮੂੰਹ 'ਚ ਗਏ ਜਸਪ੍ਰੀਤ ਦਾ ਮੰਗਲਵਾਰ ਸਵੇਰੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮੰਗਲਵਾਰ ਸਵੇਰੇ ਹੀ ਜਸਪ੍ਰੀਤ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ ਗਈ ਸੀ। ਜਸਪ੍ਰੀਤ ਦੇ 3 ਸਾਲ ਦੇ ਬੇਟੇ ਨੇ ਜਸਪ੍ਰੀਤ ਦੀ ਲਾਸ਼ ਨੂੰ ਮੁਖ ਅਗਨੀ ਦਿੱਤੀ।

ਥਾਣਾ ਨੰ. 6 ਦੇ ਏ. ਐੱਸ. ਆਈ. ਕਮਲਜੀਤ ਸਿੰਘ ਨੇ ਕਿਹਾ ਕਿ ਪੁਲਸ ਹੁਣ ਪਾਰਕ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕੱਢਵਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਜਸਪ੍ਰੀਤ ਨਾਲ ਪਾਰਕ 'ਚ ਨਸ਼ਾ ਕਰਨ ਲਈ ਹੋਰ ਕੋਈ ਵਿਅਕਤੀ ਆਇਆ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਸਪ੍ਰੀਤ ਨੂੰ ਨਸ਼ਾ ਵੇਚਣ ਵਾਲਿਆਂ ਦਾ ਸੁਰਾਗ ਲਗਾਇਆ ਜਾ ਰਿਹਾ ਹੈ। ਪੁਲਸ ਜਸਪ੍ਰੀਤ ਦੇ ਮੋਬਾਇਲ ਨੰਬਰ ਦੀ ਕਾਲ ਡਿਟੇਲ ਕੱਢਵਾ ਰਹੀ ਹੈ।

PunjabKesari

ਏ. ਐੱਸ. ਆਈ. ਕਮਲਜੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਇਸ ਕੇਸ 'ਚ ਭੂਮਿਕਾ ਸਾਹਮਣੇ ਆਈ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੱਸ ਦੇਈਏ ਕਿ ਸੋਮਵਾਰ ਸਵੇਰ ਤੋਂ ਗਾਇਬ ਡੇਅਰੀ ਮਾਲਕ ਜਸਪ੍ਰੀਤ ਦੀ ਲਾਸ਼ ਪਾਲ ਹਸਪਤਾਲ ਦੀ ਬੈਕ ਸਾਈਡ 'ਤੇ ਸਥਿਤ ਪਾਰਕ 'ਚੋਂ ਮਿਲੀ ਸੀ। ਜਸਪ੍ਰੀਤ ਕੁਝ ਦਿਨਾਂ ਤੋਂ ਹੀ ਨਸ਼ਾ ਕਰਨ ਲੱਗਾ ਸੀ। ਉਸ ਦਾ ਇਕ 3 ਸਾਲ ਦਾ ਬੇਟਾ ਅਤੇ 7 ਸਾਲ ਦੀ ਬੇਟੀ ਹੈ।


Related News