ਸਿਵਲ ਹਸਪਤਾਲ ਫਗਵਾੜਾ ਦੇ ਡਾ. ਰਵੀ ਕੁਮਾਰ ਨੇ ਮਰੀਜ਼ ਦੇ ਢਿੱਡ ''ਚੋਂ ਕੱਢੀ 30 ਕਿਲੋ ਦੀ ਰਸੋਲੀ

Saturday, Jul 27, 2024 - 02:27 PM (IST)

ਫਗਵਾੜਾ (ਜਲੋਟਾ)- ਸਿਵਲ ਹਸਪਤਾਲ ਫਗਵਾੜਾ ਦੇ ਬਾਰੇ ਬਹੁਤੇ ਲੋਕਾਂ ਵਿੱਚ ਅਕਸਰ ਇਹ ਗਲਤ ਧਾਰਨਾ ਰਹਿੰਦੀ ਹੈ ਕਿ ਇਥੇ ਇਲਾਜ ਲਈ ਲੋਕਾਂ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪੈਂਦਾ ਹੈ ਅਤੇ ਇਥੇ ਇਲਾਜ ਵੀ ਸਹੀ ਨਹੀਂ ਹੁੰਦਾ ਹੈ ਪਰ ਇਸ ਧਾਰਨਾ ਨੂੰ ਇਥੋਂ ਦੇ ਸਰਜਨ ਡਾ. ਰਵੀ ਕੁਮਾਰ ਨੇ ਗਲਤ ਸਾਬਤ ਕਰਦੇ ਹੋਏ ਇਕ ਮਹਿਲਾ ਮਰੀਜ਼ ਦਾ ਸਫ਼ਲ ਆਪ੍ਰੇਸ਼ਨ ਕਰਕੇ ਉਸ ਦੇ ਢਿੱਡ ਵਿਚੋਂ 30 ਕਿੱਲੋ ਵਜਨ ਦੀ ਰਸੋਲੀ ਕੱਢਣ ਦਾ ਅਚੰਭਾ ਕਰ ਵਿਖਾਇਆ ਹੈ। 

ਡਾ. ਰਵੀ ਕੁਮਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਲਹਿੰਬਰ ਰਾਮ ਨੇ ਦੱਸਿਆ ਕਿ ਅਜਿਹੀ ਹਾਈ ਰਿਸਕ ਸਰਜਰੀ ਵੱਡੇ ਪ੍ਰਾਈਵੇਟ ਹਸਪਤਾਲਾਂ ‘ਚ ਵੀ ਡਾਕਟਰਾਂ ਵੱਲੋਂ ਬਹੁਤ ਸੋਚ ਵਿਚਾਰ ਕੇ ਕੀਤੀ ਜਾਂਦੀ ਹੈ ਅਤੇ ਬਹੁਤ ਵੱਡੀ ਰਕਮ ਖ਼ਰਚ ਹੁੰਦੀ ਹੈ। ਡਾ. ਰਵੀ ਕੁਮਾਰ ਨੇ ਦੱਸਿਆ ਕਿ ਰਵੀਨਾ ਖਾਤੂਨ (25) ਪਤਨੀ ਸਾਹਿਲ ਵਾਸੀ ਉੱਪਲਾਂ ਜ਼ਿਲ੍ਹਾ ਲੁਧਿਆਣਾ ਦੇ ਢਿੱਡ ਦਾ ਸਾਈਜ਼ ਪਿਛਲੇ ਦੋ ਢਾਈ ਸਾਲਾ ਤੋਂ ਵੱਡਾ ਹੋ ਰਿਹਾ ਸੀ ਅਤੇ ਹਮੇਸ਼ਾ ਦਰਦ ਰਹਿੰਦਾ ਸੀ, ਜਿਸ ਨੇ ਲੁਧਿਆਣਾ ਤੋਂ ਇਲਾਵਾ ਕਈ ਹੋਰ ਪ੍ਰਾਈਵੇਟ ਹਸਪਤਾਲਾਂ ‘ਚ ਚੈਕਅਪ ਕਰਵਾਇਆ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ

ਡਾਕਟਰਾਂ ਵੱਲੋਂ ਉਸ ਦੇ ਇਲਾਜ ‘ਤੇ ਇਕ ਲੱਖ ਰੁਪਏ ਖ਼ਰਚਾ ਦੱਸਿਆ, ਜੋ ਗ਼ਰੀਬ ਪਰਿਵਾਰ ਹੋਣ ਕਾਰਨ ਉਹ ਆਪਣਾ ਇਲਾਜ ਕਰਵਾਉਣ ਵਿਚ ਅਸਮਰੱਥ ਸੀ, ਜਿਸ 'ਤੇ ਸਿਵਲ ਹਸਪਤਾਲ ਫਗਵਾੜਾ ਦਾ ਰੁੱਖ ਕੀਤਾ ਤਾਂ ਮੁੱਢਲੀ ਜਾਂਚ ਵਿਚ ਮਰੀਜ਼ ਦਾ ਬਲੱਡ ਘੱਟ ਹੋਣ ਅਤੇ ਗਰੁੱਪ ਏ-ਨੈਗੇਟਿਵ ਹਾਸਲ ਕਰਨ ‘ਚ ਵੀ ਕਾਫ਼ੀ ਦਿੱਕਤ ਆਈ। ਅਖ਼ੀਰ ਪਠਾਨਕੋਟ ਤੋਂ ਬਲੱਡ ਲਿਆ ਕੇ ਉਸ ਦੇ ਸਮੂਚੇ ਟੈਸਟ ਕੀਤੇ ਗਏ। ਫਿਰ ਕਰੀਬ 15 ਦਿਨਾਂ ਬਾਅਦ ਸ਼ੁੱਕਰਵਾਰ ਸਫ਼ਲ ਸਰਜਰੀ ਕਰਕੇ ਰਸੋਲੀ ਕੱਢੀ ਗਈ ਹੈ। ਮਹਿਲਾ ਦੇ ਪਤੀ ਸਾਹਿਲ ਨੇ ਡਾ. ਰਵੀ ਕੁਮਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰੀ ਹਸਪਤਾਲਾਂ ਪ੍ਰਤੀ ਉਸ ਦੇ ਮੰਨ ਵਿਚ ਜੋ ਵੀ ਸ਼ੰਕੇ ਸੀ, ਅੱਜ ਉਹ ਸਾਰੇ ਦੂਰ ਹੋ ਗਏ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਥਾਈਂ ਭਾਰੀ ਮੀਂਹ, Alert ਹੋ ਗਿਆ ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News