ਸੰਤ ਸੀਚੇਵਾਲ ਨੇ ਬਦਲੀ ਦੋਨੇ ਇਲਾਕੇ ਦੀ ਤਸਵੀਰ ਤੇ ਤਕਦੀਰ

10/23/2020 5:34:56 PM

ਸੁਲਤਾਨਪੁਰ ਲੋਧੀ— ਦੋਨਾ ਇਲਾਕੇ ਦੇ ਇਤਿਹਾਸਕ ਪਿੰਡ ਤਲਵੰਡੀ ਮਾਧੋ 'ਚ ਬਣਾਈ ਜਾ ਰਹੀ ਬੁਹ-ਮੰਤਵੀ ਨਵੀਂ ਪਾਰਕ ਗਦਰੀ ਬਾਬਾ ਹਰਦਿੱਤ ਸਿੰਘ ਨੂੰ ਸਮਰਪਿਤ ਕੀਤੀ ਗਈ ਹੈ। ਇਸ ਪਾਰਕ ਦਾ ਯਾਦਗਾਰੀ ਗੇਟ ਬਾਪੂ ਚੇਤਨ ਸਿੰਘ ਬੋਪਾਰਾਏ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ ਮਲਕੀਤ ਸਿੰਘ ਬੋਪਾਰਾਏ ਦਿਲ ਖੋਲ੍ਹ ਕੇ ਆਰਥਿਕ ਮਦਦ ਕੀਤੀ ਜਾ ਰਹੀ ਹੈ। ਇਸ ਪਾਰਕ 'ਚ ਦੇਸੀ ਤਕਨੀਕ ਨਾਲ ਤਿਆਰ ਕੀਤੇ ਗਏ 'ਸੀਚੇਵਾਲ ਮਾਡਲ' ਤਹਿਤ ਪਿੰਡ ਦਾ ਗੰਦਾ ਪਾਣੀ ਸੋਧ ਕੇ ਖੇਤੀ ਨੂੰ ਲਗਾਉਣ ਲਈ ਪ੍ਰਬੰਧ ਕੀਤਾ ਗਿਆ ਹੈ। ਇਥੇ ਹੀ ਬੱਸ ਅੱਡਾ ਸਥਾਪਿਤ ਕੀਤਾ ਗਿਆ ਹੈ, ਜਿਸ 'ਤੇ ਸਾਢੇ ਤਿੰਨ ਲੱਖ ਰੁਪਏ ਦਾ ਖਰਚਾ ਆਇਆ ਹੈ, ਜਿਹੜਾ ਕਿ ਇਟਲੀ ਨਿਵਾਸੀ ਮੰਗਲ ਸਿੰਘ ਸਿੱਧੂ ਦੇ ਪਰਿਵਾਰ ਵੱਲੋਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਟਾਂਡਾ: ਸੜੀ ਹੋਈ ਮਿਲੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਸੀ ਕਤਲ

PunjabKesari
ਬੱਚਿਆ ਦੇ ਖੇਡਣ ਲਈ ਝੂਲੇ ਲਗਾਏ ਜਾ ਰਹੇ ਹਨ। ਪਿੰਡ ਦੇ ਸਰਪੰਚ ਗੁਰਜੀਤ ਸਿੰਘ, ਅਮਰੀਕ ਸਿੰਘ ਸੰਧੂ ਅਤੇ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪਾਰਕ 'ਚ ਵਿਰਾਸਤੀ, ਆਯੁਰਵੈਦਿਕ, ਫਲਦਾਰ ਅਤੇ ਫੁੱਲਦਾਰ ਬੂਟੇ ਲਾਏ ਜਾ ਰਹੇ ਹਨ। ਪੰਜਾਬ ਦੇ ਰਵਾਇਤੀ ਅਤੇ ਆਲੋਪ ਹੁੰਦੇ ਜਾ ਰਹੇ ਰੁੱਖਾਂ ਨੂੰ ਵੀ ਪਹਿਲ ਦੇ ਅਧਾਰ 'ਤੇ ਲਾਇਆ ਜਾਵੇਗਾ। ਇਨ੍ਹਾਂ ਬੂਟਿਆ ਦੀ ਸੰਭਾਲ ਲਈ ਪਾਣੀ ਦੀ ਪਾਈਪ ਲਾਈਨ ਉਚੇਚੇ ਤੌਰ 'ਤੇ ਵਿਛਾਈ ਗਈ ਹੈ। ਪਾਰਕ 'ਚ 120 ਫੁਆਰੇ ਲਾਏ ਗਏ ਹਨ, ਜਿਸ ਨਾਲ ਘਾਹ ਨੂੰ ਸਿੰਜਿਆ ਜਾਵੇਗਾ ਅਤੇ ਸੰਗਤਾਂ ਦੇ ਖਿੱਚ ਦਾ ਵੀ ਕੇਂਦਰ ਬਣਨਗੇ। ਇਨ੍ਹਾਂ ਨੌਜਵਾਨ ਆਗੂਆਂ ਨੇ ਦੱਸਿਆ ਕਿ ਸੰਤ ਦਰਬਾਰਾ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਪਾਰਕ 'ਚ ਬੂਟੇ ਲਗਾਏ ਹਨ।

ਟਾਂਡਾ: 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਮੁਲਜ਼ਮ ਦੀ CCTV ਫੁਟੇਜ਼ ਆਈ ਸਾਹਮਣੇ

PunjabKesari
ਉਨ੍ਹਾਂ ਕਿਹਾ ਕਿ ਦੋਨਾ ਇਲਾਕੇ ਦੀ ਤਕਦੀਰ ਅਤੇ ਤਸਵੀਰ ਬਦਲਣ 'ਚ ਸੀਚੇਵਾਲ ਮਾਡਲ ਨੇ ਵੱਡੀ ਭੂਮਿਕਾ ਨਿਭਾਈ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਜਿਹੜੀ ਰਸਤੇ ਬਣਾਉਣ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ ਉਹ ਵੀ ਇਸੇ ਅਸਥਾਨ ਤੋਂ ਸ਼ੁਰੂ ਕੀਤੀ ਗਈ ਸੀ। ਤਲਵੰਡੀ ਮਾਧੋ ਤੋਂ ਹੀ ਰਸਤੇ ਬਣਾਉਣ ਦੀ ਕਾਰ ਸੇਵਾ ਨਾਲ ਆਲੇ-ਦੁਆਲੇ ਦੇ ਕਈ ਪਿੰਡਾਂ 'ਚ ਸੈਂਕੜੇ ਕਿਲੋਮੀਟਰ ਰਸਤੇ ਨਾਜਾਇਜ਼ ਕਬਜ਼ੇ ਛੁਡਵਾ ਕੇ ਬਣਾਏ ਗਏ ਸਨ।

ਇਹ ਵੀ ਪੜ੍ਹੋ: ਰਿਸ਼ਤੇ ਤੋਂ ਮਨ੍ਹਾ ਕਰਨ 'ਤੇ ਨੌਜਵਾਨ ਦਾ ਸ਼ਰਮਨਾਕ ਕਾਰਾ, ਕਾਰ 'ਚ ਬਿਠਾ ਮਾਂ-ਧੀ ਦੀ ਕੀਤੀ ਕੁੱਟਮਾਰ

1996 'ਚ ਸਭ ਤੋਂ ਪਹਿਲਾ ਸੰਤ ਸੀਚੇਵਾਲ ਜੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਿੰਡ ਵਿੱਚ ਸੀਵਰੇਜ ਪਾਇਆ ਗਿਆ ਸੀ। ਪਿੰਡ ਵਿੱਚ ਸਦੀਆਂ ਪੁਰਾਣੀ ਕੁਟੀਆ ਦੀ ਸੰਭਾਲ ਵੀ ਸੰਤ ਸੀਚੇਵਾਲ ਜੀ ਵੱਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ। ਪਿੰਡ ਦੀ ਸ਼ਮਸ਼ਾਨ ਭੂਮੀ ਵੀ ਕਿਸੇ ਬਾਗ ਤੋਂ ਘੱਟ ਨਹੀਂ। ਸਰਪੰਚ ਨੇ ਦੱਸਿਆ ਕਿ ਇਸ ਪਾਰਕ ਤੇ 35 ਲੱਖ ਰੁਪਏ ਖਰਚੇ ਜਾ ਚੁੱਕੇ ਹਨ। ਜਦ ਕਿ ਸਰਕਾਰੀ ਗਰਾਂਟ ਤਾਂ ਸਿਰਫ ਚਾਰ ਲੱਖ ਹੀ ਆਈ ਸੀ ਜਦ ਕਿ ਪਰਵਾਸੀ ਪੰਜਾਬੀਆਂ ਅਤੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ 31 ਲੱਖ ਰੁਪਏ ਖਰਚੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਮਾਮਲੇ 'ਚ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਦਿੱਤੇ ਸਖ਼ਤ ਨਿਰਦੇਸ਼
ਪਿੰਡ ਦੇ ਲੋਕਾਂ ਲਈ ਦੋ ਮੰਜ਼ਿਲਾਂ ਕਮਿਊਨਿਟੀ ਹਾਲ ਬਣਾਇਆ ਗਿਆ ਹੈ। ਇਸ ਵਿੱਚ ਲਾਇਬ੍ਰੇਰੀ ਤੇ ਪੰਚਾਇਤ ਘਰ ਵੀ ਬਣਾਇਆ ਜਾ ਰਿਹਾ ਹੈ। ਤਲਵੰਡੀ ਮਾਧੋ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ 15 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਸੰਧੂ, ਪੰਚਾਇਤ ਮੈਂਬਰ ਗੁਰਦੇਵ ਸਿੰਘ ਸੰਧੂ, ਨਰਿੰਦਰ ਸਿੰਘ, ਮਹਿੰਦਰ ਸਿੰਘ ਜੰਵਦਾ, ਜਸਪਾਲ ਸਿੰਘ, ਸੁਖਪ੍ਰੀਤ ਸਿੰਘ ਸਰਾਏ, ਜਸਵੰਤ ਸਿੰਘ, ਬਿੱਕਰ ਸਿੰਘ ਸੈਂਹਬੀ, ਸੁਖਜੀਤ ਸਿੰਘ ਸੰਧੂ, ਪਿੰਡ ਸ਼ੇਰਪੁਰ ਦੋਨਾ ਦੇ ਸਰਪੰਚ ਤੀਰਥ ਸਿੰਘ ਹੁੰਦਲ, ਗੁਰਦੀਪ ਸਿੰਘ, ਸਤਨਾਮ ਸਿੰਘ ਕੋਟਲਾ ਹੇਰਾਂ, ਪਰਮਜੀਤ ਸਿੰਘ ਬੱਲ, ਜਗਦੀਪ ਸਿੰਘ ਸੋਹਲ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

ਇਹ ਵੀ ਪੜ੍ਹੋ: ਟਾਂਡਾ: ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਮੁਲਜ਼ਮਾਂ 'ਤੇ ਲੋਕਾਂ ਨੇ ਕੀਤਾ ਹਮਲਾ


shivani attri

Content Editor

Related News