ਡਾਕਟਰਾਂ ਨੇ ਕੀਤੀ ਹੜਤਾਲ, ਮਰੀਜ਼ ਹੋਏ ਪਰੇਸ਼ਾਨ

06/17/2019 4:44:10 PM

 ਜਲੰਧਰ (ਸੋਨੂੰ)— ਬੀਤੇ ਦਿਨੀਂ ਪੱਛਮੀ ਬੰਗਾਲ 'ਚ ਡਾਕਟਰਾਂ 'ਤੇ ਹੋਏ ਹਮਲੇ ਦੇ ਵਿਰੋਧ 'ਚ ਮਹਾਨਗਰ ਦੇ ਡਾਕਟਰਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ 'ਤੇ ਇਕ ਦਿਨ ਦੀ ਹੜਤਾਲ ਕੀਤੀ। ਇਸ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਹੀ ਉਪਲੱਬਧ ਰਹੀਆਂ। ਸਾਰੇ ਨਿੱਜੀ ਡਾਕਟਰ ਓ. ਪੀ. ਡੀ. ਅਤੇ ਸਰਜਰੀ ਦੇ ਸਾਰੇ ਕੰਮ ਬੰਦ ਰੱਖੇ ਗਏ। ਵਿਰੋਧ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਡਾਕਟਰ ਇਹ ਮਹਿਸੂਸ ਕਰਦੇ ਹਨ ਕਿ ਇਸ ਬੰਦ ਕਾਰਨ ਮਰੀਜ਼ਾਂ ਨੂੰ ਯਕੀਨੀ ਤੌਰ 'ਤੇ ਦਿੱਕਤਾਂ ਤਾਂ ਹੋਣਗੀਆਂ ਪਰ ਐਮਰਜੈਂਸੀ ਜਾਰੀ ਰਹੇਗੀ। ਨਵਜੋਤ ਸਿੰਘ ਦਹੀਆ ਨੇ ਦੱਸਿਆ ਕਿ ਡਾਕਟਰ ਖੁਦ 'ਤੇ ਹਿੰਸਕ ਹਮਲੇ ਅਤੇ ਕੁੱਟਮਾਰ ਸਹਿਣ ਨੂੰ ਤਿਆਰ ਨਹੀਂ ਹਨ।

PunjabKesari

ਪੱਛਮੀ ਬੰਗਾਲ 'ਚ ਜਿਸ ਤਰ੍ਹਾਂ ਇਕ ਬਜ਼ੁਰਗ ਇਲਾਜ ਦੌਰਾਨ ਮਾਰੇ ਜਾਣ ਨਾਲ ਲੋਕਾਂ ਨੂੰ ਟਰੱਕਾਂ 'ਚ ਭਰ ਕੇ ਹਸਪਤਾਲ ਲਿਆ ਕੇ ਡਾਕਟਰਾਂ 'ਤੇ ਹਮਲਾ ਕਰਵਾਇਆ ਗਿਆ, ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਆਖਿਰ ਕਦੋਂ ਤੱਕ ਡਾਕਟਰ ਆਪਣਾ ਫਰਜ਼ ਨਿਭਾਉਂਦੇ ਹੋਏ ਅਸਮਾਜਿਕ ਤੱਤਾਂ ਦਾ ਨਿਸ਼ਾਨਾ ਬਣਨਗੇ। ਅਸਮਾਜਿਕ ਤੱਤਾਂ ਵੱਲੋਂ ਦੇਸ਼ ਭਰ 'ਚ ਡਾਕਟਰਾਂ 'ਤੇ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ਦੇ ਬਾਰੇ 'ਚ ਮੰਥਨ ਕਰਨਗੇ ਅਤੇ ਜ਼ਿਲਾ ਪ੍ਰਸ਼ਾਸਨ ਦੇ ਮੱਧ ਨਾਲ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇ ਕੇ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਠੋਸ ਕਦਮ ਚੁੱਕਣ ਲਈ ਮੰਗ ਕਰਨਗੇ। ਅੱਜ ਦੇ ਸਮੇਂ 'ਚ ਡਿਊਟੀ 'ਤੇ ਤਾਇਨਾਤ ਡਾਕਟਰ ਹਰ ਸਮੇਂ ਡਰ ਦੇ ਵਾਤਾਵਰਣ 'ਚ ਕੰਮ ਕਰਨ ਨੂੰ ਮਜਬੂਰ ਹਨ, ਜਿਨ੍ਹਾਂ ਦੀ ਸੁਰੱਖਿਆ ਦੇ ਸਹੀ ਪ੍ਰਬੰਧ ਸਰਕਾਰ ਨੂੰ ਯਕੀਨੀ ਕਰਨੇ ਚਾਹੀਦੇ ਹਨ।


shivani attri

Content Editor

Related News