ਬਸਤੀ ਸ਼ੇਖ ਵਿਚ ਹੰਗਾਮਾ, ਹਥਿਆਰਬੰਦਾਂ ਨੇ 1 ਦੇ ਨੱਕ ਦੀ ਤੋੜੀ ਹੱਡੀ ਤੇ ਦੂਜੇ ਦਾ ਪਾੜਿਆ ਸਿਰ

Sunday, Jan 17, 2021 - 11:37 AM (IST)

ਬਸਤੀ ਸ਼ੇਖ ਵਿਚ ਹੰਗਾਮਾ, ਹਥਿਆਰਬੰਦਾਂ ਨੇ 1 ਦੇ ਨੱਕ ਦੀ ਤੋੜੀ ਹੱਡੀ ਤੇ ਦੂਜੇ ਦਾ ਪਾੜਿਆ ਸਿਰ

ਜਲੰਧਰ (ਜ. ਬ.)–ਮਾਮੂਲੀ ਬਹਿਸਬਾਜ਼ੀ ਉਪਰੰਤ ਬਸਤੀ ਸ਼ੇਖ ਦੀ ਦੁਸਹਿਰਾ ਗਰਾਊਂਡ ਨੇੜੇ ਕੁਝ ਹਥਿਆਰਬੰਦ ਨੌਜਵਾਨਾਂ ਨੇ 2 ਦੋਸਤਾਂ ’ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਇਕ ਨੌਜਵਾਨ ਦੇ ਨੱਕ ਦੀ ਹੱਡੀ ਟੁੱਟ ਗਈ ਜਦਕਿ ਦੂਜੇ ਨੌਜਵਾਨ ਦਾ ਸਿਰ ਪਾੜ ਦਿੱਤਾ ਗਿਆ। ਹਮਲਾਵਰ ਮੌਕੇ ’ਤੇ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ, ਜਿਸ ਨੂੰ ਪੁਲਸ ਨੇ ਜ਼ਬਤ ਕਰ ਲਿਆ।

ਇਹ ਵੀ ਪੜ੍ਹੋ :  NRI ਪਤੀ ਦੇ ਇਸ ਕਾਰੇ ਨੇ ਚੱਕਰਾਂ ’ਚ ਪਾਇਆ ਟੱਬਰ, ਪਤਨੀ ਨੂੰ ਬੋਲਿਆ- ‘ਤੈਨੂੰ ਛੱਡ ਸਕਦਾ ਪਰ ਪ੍ਰੇਮਿਕਾ ਨੂੰ ਨਹੀਂ’
ਸਿਵਲ ਹਸਪਤਾਲ ਪਹੁੰਚੇ ਜ਼ਖ਼ਮੀ ਗੋਰੂ ਪੁੱਤਰ ਦਰਸ਼ਨ ਲਾਲ ਨਿਵਾਸੀ ਜੈਨਾ ਨਗਰ ਬਸਤੀ ਸ਼ੇਖ ਨੇ ਦੱਸਿਆ ਕਿ ਉਹ ਆਪਣੇ ਦੋਸਤ ਗੌਤਮ ਨੂੰ ਮਿਲਣ ਉਸ ਦੇ ਘਰ ਦੁਸਹਿਰਾ ਗਰਾਊਂਡ ਨੇੜੇ ਗਿਆ ਹੋਇਆ ਸੀ ਕਿ ਉਥੇ ਇਕ ਨੌਜਵਾਨ ਕਿਸੇ ਔਰਤ ਨਾਲ ਝਗੜਾ ਕਰ ਰਿਹਾ ਸੀ। ਉਸ ਨੇ ਨੌਜਵਾਨ ਨੂੰ ਰੋਕਿਆ ਤਾਂ ਉਹ ਉਸ ਨਾਲ ਗਾਲੀ-ਗਲੋਚ ਕਰਦਿਆਂ ਚਲਾ ਗਿਆ ਅਤੇ ਕੁਝ ਹੀ ਸਮੇਂ ਬਾਅਦ ਸਾਥੀਆਂ ਸਮੇਤ ਆਇਆ ਅਤੇ ਉਸ ਦੇ ਨੱਕ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਤੋਂ ਬਾਅਦ ਉਸ ਦੇ ਦੋਸਤ ਗਗਨ ਨਿਵਾਸੀ ਤਿਲਕ ਨਗਰ ਦਾ ਸਿਰ ਪਾੜ ਦਿੱਤਾ।

ਇਹ ਵੀ ਪੜ੍ਹੋ :  ਬਰਡ ਫਲੂ ਨੂੰ ਲੈ ਕੇ ਡੇਰਾ ਬਿਆਸ ਨੇ ਜਾਰੀ ਕੀਤੇ ਨਿਰਦੇਸ਼


author

shivani attri

Content Editor

Related News