ਪੰਚਾਇਤ ਉੱਚਾ ਬੇਟ ਵਲੋਂ ਕਰਵਾਏ 1 ਕਰੋੜ ਦੇ ਵਿਕਾਸ ਕਾਰਜਾਂ ’ਚ ਵਿਧਾਇਕ ਚੀਮਾ ਨੇ ਕੀਤਾ ਉਦਘਾਟਨ

01/08/2021 6:38:03 PM

ਸੁਲਤਾਨਪੁਰ ਲੋਧੀ (ਸੋਢੀ)— ਬਲਾਕ ਢਿੱਲਵਾਂ ’ਚ ਪੈਦੇ ਪਿੰਡ ਉੱਚਾ ਬੇਟ ਦੀ ਗ੍ਰਾਮ ਪੰਚਾਇਤ ਵੱਲੋਂ ਬਲਾਕ ਸੰਮਤੀ ਮੈਂਬਰ ਗੁਰਿੰਦਰਪਾਲ ਸਿੰਘ ਭੁੱਲਰ ਪ੍ਰਧਾਨ ਬਲਾਕ ਕਾਂਗਰਸ ਢਿਲਵਾਂ ਅਤੇ ਸਰਪੰਚ ਯਾਦਵਿੰਦਰ ਸਿੰਘ ਘੁੰਮਣ ਦੀ ਅਗਵਾਈ ’ਚ ਨਗਰ ਉੱਚਾ ਬੇਟ ’ਚ ਕਰਵਾਏ ਗਏ 1 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪੱਥਰ ਤੋਂ ਪਰਦਾ ਹਟਾ ਕੇ ਕੀਤਾ । 

ਇਹ ਵੀ ਪੜ੍ਹੋ :  ਇਨਸਾਨੀਅਤ ਸ਼ਰਮਸਾਰ: ਦੋਮੋਰੀਆ ਪੁਲ ਨੇੜੇ ਰੇਲਵੇ ਲਾਈਨਾਂ ਕੋਲ ਸੁੱਟਿਆ ਕਰੀਬ 6 ਮਹੀਨਿਆਂ ਦਾ ਭਰੂਣ

ਇਸ ਤੋਂ ਪਹਿਲਾਂ ਉਨ੍ਹਾਂ ਦਾ ਪਿੰਡ ’ਚ ਉਦਘਾਟਨੀ ਸਮਾਰੋਹ ’ਚ ਪੁੱਜਣ ’ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਹਾਰਾਂ ਨਾਲ ਲੱਦ ਕੇ ਸਵਾਗਤ ਕੀਤਾ ਗਿਆ । ਸਮਾਗਮ ਨੂੰ ਸੰਬੋਧਨ ਕਰਦੇ ਵਿਧਾਇਕ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਜਿੰਨੇ ਕੰਮ ਕਰਵਾਏ ਹਨ , ਏਨੇ ਕਿਸੇ ਸਰਕਾਰ ਨੇ ਨਹੀ ਕਰਵਾਏ। ਗ੍ਰਾਮ ਪੰਚਾਇਤ ਪਿੰਡ ਉੱਚਾ ਬੇਟ ਦੇ ਵਿਕਾਸ ਲਈ ਸਰਪੰਚ ਯਾਦਵਿੰਦਰ ਸਿੰਘ ਘੁੰਮਣ ਤੇ ਬਲਾਕ ਪ੍ਰਧਾਨ ਗੁਰਿੰਦਰਪਾਲ ਸਿੰਘ ਭੁੱਲਰ ਵਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਵਿਧਾਇਕ ਚੀਮਾ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਦੀ ਹਮੇਸਾ ਚਡ਼੍ਹਦੀਕਲਾ ਹੁੰਦੀ ਹੈ । ਉਨ੍ਹਾਂ ਦੱਸਿਆ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਚ ਹਰ ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਦੇ ਕਰਵਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਸਾਰੇ ਇਲਾਕੇ ਚ ਵਿਕਾਸ ਦੀ ਹਨੇਰੀ ਝੁੱਲ ਰਹੀ ਹੈ। 

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਦੇ ਇਕ ਨਾਮੀ ਕਾਲਜ ’ਚ ਬੀ. ਐੱਸ. ਈ. ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਇਸ ਸਮੇਂ ਸਰਪੰਚ ਯਾਦਵਿੰਦਰ ਸਿੰਘ ਘੁੰਮਣ ਅਤੇ ਗੁਰਿੰਦਰਪਾਲ ਸਿੰਘ ਭੁੱਲਰ ਪ੍ਰਧਾਨ ਨੇ ਵਿਧਾਇਕ ਚੀਮਾ ਦਾ ਧੰਨਵਾਦ ਕੀਤਾ ਅਤੇ ਸਨਮਾਨ ਕੀਤਾ। ਇਸ ਸਮੇਂ ਢਿੱਲਵਾਂ ਬਲਾਕ ਦੇ ਬੀ. ਡੀ. ਪੀ. ਓ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਉੱਚਾ ਦੀ ਪੰਚਾਇਤ ਵੱਲੋਂ ਸਰਕਾਰ ਵੱਲੋਂ ਮਿਲੀ ਗ੍ਰਾਂਟ ਨਾਲ ਪਿੰਡ ਦੇ ਦੁਆਲੇ ਪੌਣਾ ਕਿਲੋਮੀਟਰ ਫਿਰਨੀ ਦੀ ਸੜਕ, ਸੜਕ ਨਾਲ ਕੰਧ, ਗੰਦੇ ਪਾਣੀ ਦੀ ਨਿਕਾਸੀ ਲਈ ਪ੍ਰਬੰਧ, ਗਲੀਆਂ ਚ ਇੰਟਰਲਾਕ ਟਾਈਲਾਂ, ਪਿੰਡ ਉੱਚਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਲਈ ਨਵੇਂ ਬਾਥਰੂਮ ਅਤੇ ਸਕੂਲ ਦੇ ਵਿਹੜੇ ’ਚ ਇੱਟਾਂ ਲਗਾਉਣ ਵਰਗੇ ਹੋਰ ਵਿਕਾਸ ਕਾਰਜ ਮੁਕੰਮਲ ਕੀਤੇ ਗਏ ਹਨ, ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ । ਸਰਪੰਚ ਯਾਦਵਿੰਦਰ ਸਿੰਘ ਘੁੰਮਣ ਨੇ ਪਿੰਡ ਦੇ ਵਿਕਾਸ ਲਈ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਦਿੱਤੀ ਗ੍ਰਾਂਟ ਲਈ ਧੰਨਵਾਦ ਕਰਦੇ ਕਿਹਾ ਕਿ ਉਹ ਹਮੇਸ਼ਾ ਰਿਣੀ ਰਹਿਣਗੇ। ਇਸ ਸਮਾਗਮ ’ਚ ਨਗਰ ਉੱਚਾ ਦੇ ਪੰਚ ਹਰਦੇਵ ਸਿੰਘ ਬਾਜਵਾ, ਪੰਚ ਕੁਲਦੀਪ ਸਿੰਘ ਖਹਿਰਾ, ਪੰਚ ਗੁਰਵਿੰਦਰ ਸਿੰਘ ਨਾਗਰਾ, ਪੰਚ ਜਸਕੀਰਤ ਪਾਲ ਕੌਰ ਭੁੱਲਰ , ਪੰਚ ਜਗਜੀਤ ਕੌਰ ਜੋਸ਼, ਪੰਚ ਮਨਪ੍ਰੀਤ ਕੌਰ ਸੱਗੂ, ਪੰਚ ਸੁਰਿੰਦਰ ਕੌਰ ਨਾਗਰਾ, ਪੰਚ ਕੁਲਵੰਤ ਕੌਰ, ਪੰਚ ਕਸ਼ਮੀਰ ਸਿੰਘ , ਸੰਦੀਪ ਸਿੰਘ ਸੰਧੂ ਪੰਚਾਇਤ ਸਕੱਤਰ , ਗੁਰਦੇਵ ਸਿੰਘ ਚੀਮਾ, ਅਮਰਜੀਤ ਸਿੰਘ ਸੰਧੂ, ਜਤਿੰਦਰ ਸਿੰਘ ਘੁੰਮਣ, ਰਣਜੀਤ ਸਿੰਘ, ਗੁਰਦੀਪ ਸਿੰਘ ਭੁੱਲਰ, ਸੁਖਵੰਤ ਸਿੰਘ ਚੀਮਾ, ਜਸਵਿੰਦਰ ਸਿੰਘ ਸੰਧ, ਸੰਦੀਪ ਸਿੰਘ ਚੀਮਾ ਨੇ ਵੀ ਸ਼ਿਰਕਤ ਕੀਤੀ ।

ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ

ਇਹ ਵੀ ਪੜ੍ਹੋ :  ਸੁਖਬੀਰ ਨੇ ਘੇਰੀ ਕਾਂਗਰਸ, ਕਿਹਾ-ਪੰਜਾਬ ਦੀ ਜਨਤਾ ਨਾਲ ਕੈਪਟਨ ਕਰ ਰਹੇ ਨੇ ਗੱਦਾਰੀ


shivani attri

Content Editor

Related News