ਪੁਲਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ! ਚਾਈਨਾ ਡੋਰ ਹੋਣ ਦੇ ਬਾਵਜੂਦ ਇਕ ਵੀ ਗੱਟੂ ਨਹੀਂ ਹੋਇਆ ਬਰਾਮਦ?

Sunday, Jan 25, 2026 - 12:14 PM (IST)

ਪੁਲਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ! ਚਾਈਨਾ ਡੋਰ ਹੋਣ ਦੇ ਬਾਵਜੂਦ ਇਕ ਵੀ ਗੱਟੂ ਨਹੀਂ ਹੋਇਆ ਬਰਾਮਦ?

ਨਡਾਲਾ (ਸ਼ਰਮਾ)-ਬਸੰਤ ਪੰਚਮੀ ਮੌਕੇ ਹੋਈ ਬਰਸਾਤ ਨੇ ਭਾਵੇਂ ਕਿ ਪਤੰਗਬਾਜ਼ੀ ਦੇ ਸ਼ੋਕੀਨਾਂ ਲਈ ਮਾਹੌਲ ਥੋੜਾ ਕਿਰਕਿਰਾ ਜ਼ਰੂਰ ਕੀਤਾ ਪਰ ਦੁਪਿਹਰ ਤੋਂ ਬਾਅਦ ਮੌਸਮ ਠੀਕ ਹੋਣ ’ਤੇ ਸਰਕਾਰੀ ਪਾਬੰਦੀ ਦੇ ਬਾਵਜੂਦ ਵੀ ਬਸੰਤ ਪੰਚਮੀ ਦੇ ਮੌਕੇ ’ਤੇ ਨਡਾਲਾ ਵਿਚ ਚਾਈਨਾ ਡੋਰ ਦੀ ਖੁੱਲ੍ਹੇਆਮ ਵਿਕਰੀ ਹੋਣ ਦੇ ਮਾਮਲੇ ਸਾਹਮਣੇ ਆਏ। ਵੱਡੀ ਗੱਲ ਇਹ ਹੈ ਕਿ ਇਸ ਵਾਰ ਚਾਈਨਾ ਡੋਰ ਦਾ ਗੱਟੂ 650 ਰੁਪਏ ਤੋਂ ਲੈ ਕੇ 900 ਰੁਪਏ ਤੱਕ ਵਿਕਿਆ। ਇਲਾਕਾ ਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬਜ਼ਾਰਾਂ ’ਚ ਵੱਡੀ ਮਾਤਰਾ ’ਚ ਚਾਈਨਾ ਡੋਰ ਹੋਣ ਦੇ ਬਾਵਜੂਦ ਵੀ ਪੁਲਸ ਨੇ ਇਕ ਵੀ ਗੱਟੂ ਦੀ ਬਰਾਮਦਗੀ ਨਹੀਂ ਕੀਤੀ। ਤਿਉਹਾਰ ਦੀ ਰੌਣਕ ਦੇ ਵਿਚਕਾਰ ਬਜ਼ਾਰਾਂ ਵਿਚ ਪਤੰਗਾਂ ਦੇ ਨਾਲ ਚਾਈਨਾ ਡੋਰ ਵੀ ਵੱਡੀ ਮਾਤਰਾ ਵਿਚ ਵੇਚੀ ਗਈ, ਜਿਸ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਵਿਗੜੇਗਾ ਮੌਸਮ! ਆਵੇਗਾ ਭਾਰੀ ਮੀਂਹ ਤੇ ਤੂਫ਼ਾਨ, ਵਿਭਾਗ ਨੇ ਕੀਤੀ 28 ਤਾਰੀਖ਼ ਤੱਕ ਵੱਡੀ ਭਵਿੱਖਬਾਣੀ

ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਚਾਈਨਾ ਡੋਰ ਦੀ ਵਿਕਰੀ ਅਤੇ ਇਸਤੇਮਾਲ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਕਿਉਂਕਿ ਇਹ ਡੋਰ ਧਾਤੂ ਮਿਸ਼ਰਣ ਨਾਲ ਬਣੀ ਹੋਣ ਕਰਕੇ ਬਹੁਤ ਘਾਤਕ ਸਾਬਤ ਹੁੰਦੀ ਹੈ। ਹਰ ਸਾਲ ਇਸ ਨਾਲ ਪੰਛੀਆਂ ਦੀ ਮੌਤ, ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਅਤੇ ਦੋ ਪਹੀਆ ਵਾਹਨ ਸਵਾਰਾਂ ਨਾਲ ਹਾਦਸਿਆਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਦੋ ਦਿਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, DC ਨੇ ਜਾਰੀ ਕੀਤੇ ਹੁਕਮ

ਸਥਾਨਕ ਲੋਕਾਂ ਨੇ ਦੱਸਿਆ ਕਿ ਕੁਝ ਦੁਕਾਨਦਾਰਾਂ ਨੇ ਲੁੱਕੋ-ਛਿਪੀ ਨਾਲ ਚਾਈਨਾ ਡੋਰ ਵੇਚੀ, ਜਦਕਿ ਬੱਚਿਆਂ ਅਤੇ ਨੌਜਵਾਨਾਂ ਨੇ ਵੀ ਬੇਖੌਫ਼ ਹੋ ਕੇ ਇਸ ਦਾ ਇਸਤੇਮਾਲ ਕੀਤਾ। ਇਸ ਦੌਰਾਨ ਜਦੋਂ ਇਕ ਨਬਾਲਿਗ ਬੱਚੇ ਦੇ ਹੱਥ ਵਿਚ ਫੜੀ ਡੋਰ ਵੇਖ ਕੇ ਰੋਕਿਆ ਤਾਂ ਉਸ ਕੋਲ ਚਾਈਨਾ ਡੋਰ ਹੋਣ ਨਾਲ ਉਹ ਘਬਰਾ ਗਿਆ, ਜਦ ਉਸ ਨੂੰ ਪੁੱਛਿਆ ਅਤੇ ਉਸ ਨੇ ਕਿੱਥੋਂ ਲਿਆਂਦੀ ਤੇ ਉਹ ਰੋਣ ਲੱਗ ਪਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਸਿਰਫ਼ ਸੁਰੱਖਿਅਤ ਸੂਤੀ ਡੋਰ ਹੀ ਵਰਤਣ ਲਈ ਪ੍ਰੇਰਿਤ ਕੀਤਾ ਜਾਵੇ।

ਇਹ ਵੀ ਪੜ੍ਹੋ: Punjab: ਸ਼ਹੀਦ ਦੇ ਪਿਤਾ ਦੇ ਹੌਂਸਲੇ ਨੂੰ ਸਲਾਮ! ਫ਼ੌਜ ਦੀ ਵਰਦੀ ਪਾ ਕੇ ਪੁੱਤ ਜੋਬਨਪ੍ਰੀਤ ਨੂੰ ਦਿੱਤੀ ਅੰਤਿਮ ਵਿਦਾਈ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News