ਰੂਪਨਗਰ ਵਿਖੇ ਪਾਬੰਦੀ ਲੱਗਣ ਤੇ ਛਾਪੇਮਾਰੀ ਦੇ ਬਾਵਜੂਦ ਧੜੱਲੇ ਨਾਲ ਵਿਕੀ ਚਾਈਨਾ ਡੋਰ
Thursday, Jan 29, 2026 - 06:02 PM (IST)
ਰੂਪਨਗਰ (ਵਿਜੇ ਸ਼ਰਮਾ)-ਰੂਪਨਗਰ ’ਚ ਚਾਈਨਾ ਡੋਰ ਪਹਿਲਾਂ ਹੀ ਕਈ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰ ਚੁੱਕੀ ਹੈ ਅਤੇ ਹੁਣ ਚਾਈਨਾ ਡੋਰ ਨੇ ਬੇਜ਼ੁਬਾਨ ਪੰਛੀ ਵੀ ਨਹੀ ਬਖ਼ਸ਼ੇ। ਇਸ ਡੋਰ ਕਾਰਨ ਰੂਪਨਗਰ ਖੇਤਰ ’ਚ ਲਗਭਗ ਚਾਰ ਪੰਛੀ ਹਲਾਕ ਦੱਸੇ ਜਾਂਦੇ ਹਨ, ਜਿਨ੍ਹਾਂ ’ਚ ਦੋ ਕਬੂਤਰ ਸਨ। ਇਸ ਸਬੰਧ ’ਚ ਸ਼ਹਿਰ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਵਿਰੁੱਧ ਅਲੋਚਨਾ ਕੀਤੀ ਜਾ ਰਹੀ ਹੈ ਕਿ ਪ੍ਰਸਾਸ਼ਨ ਚਾਈਨਾ ਡੋਰ ਵਿਰੁੱਧ ਵਿਸ਼ੇਸ਼ ਕਾਰਵਾਈ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ: ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਗੂੰਜੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ, ਕਾਸ਼ੀ ਲਈ ਸਪੈਸ਼ਲ ਟਰੇਨ ਰਵਾਨਾ
ਜ਼ਿਲ੍ਹਾ ਪੁਲਸ ਨੇ ਚਾਈਨਾ ਡੋਰ ਬਰਾਮਦ ਕਰਨ ਲਈ ਅਤੇ ਇਸ ਦੇ ਚਲਣ ਨੂੰ ਰੋਕਣ ਲਈ ਪਤੰਗਾਂ ਦੀਆਂ ਦੁਕਾਨਾਂ ’ਤੇ ਕਈ ਛਾਪੇ ਮਾਰੇ ਪਰ ਚਾਈਨਾ ਡੋਰ ’ਤੇ ਕੰਟਰੋਲ ਨਹੀ ਕੀਤਾ ਜਾ ਸਕਿਆ ਅਤੇ ਚਾਈ ਨਾ ਡੋਰ ਸ਼ਹਿਰ ’ਚ ਬਸੰਤ ਮੌਕੇ ਧੜੱਲੇ ਨਾਲ ਵਿਕੀ। ਇਸ ਡੋਰ ਦਾ ਇਸਤੇਮਾਲ ਹਾਲ ਹੀ ’ਚ ਬਸੰਤ ਮੌਕੇ ਅਤੇ ਇਸ ਮਗਰੋ ਕੀਤਾ ਜਾਂਦਾ ਰਿਹਾ ਪਰ ਪੁਲਸ ਵੱਲੋਂ ਇਸ ਸਬੰਧ ’ਚ ਕਿਸੇ ਵੀ ਵਿਅਕਤੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਨੂੰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸ਼ਹਿਰ ਦੇ ਕੁਝ ਸਮਾਜ ਸੇਵੀ ਲੋਕਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਵੇਚਣ ਵਾਲੇ ਕੁਝ ਲੋਕ ਸਰਗਰਮ ਰਹਿੰਦੇ ਹਨ ਅਤੇ ਲੋੜ ਪੈਣ ’ਤੇ ਲੋਕਾਂ ਦੇ ਘਰਾਂ ’ਚ ਚਾਈਨਾ ਡੋਰ ਦੀ ਸਪਲਾਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: "ਮੈਨੂੰ ਨਹੀਂ ਪਤਾ ਚੋਣਾਂ ਕਿੱਥੇ ਹੋ ਰਹੀਆਂ, ਮੈਂ ਤਾਂ ਹੁਣ ..." ਹੰਸ ਰਾਜ ਹੰਸ ਦਾ ਸਿਆਸਤ ਬਾਰੇ ਵੱਡਾ ਬਿਆਨ
ਬਸੰਤ ਮਗਰੋਂ ਵੀ ਚਾਈਨਾ ਡੋਰ ਸੜਕਾਂ ’ਤੇ ਭਾਰੀ ਮਾਤਰਾ ’ਚ ਵੇਖੀ ਗਈ, ਜਿਸ ’ਚ ਕਈ ਬੱਚੇ ਅਤੇ ਆਮ ਲੋਕ ਉਲਝਦੇ ਵੇਖੇ ਗਏ ਅਤੇ ਕੁਝ ਲੋਕਾਂ ਦੇ ਪੈਰਾਂ ’ਤੇ ਵੀ ਡੋਰ ਨੇ ਨੁਕਸਾਨ ਪਹੁੰਚਾਇਆ। ਚਾਈਨਾ ਡੋਰ ਕਾਰਨ ਲਗਾਤਾਰ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਰੂਪਨਗਰ ਸ਼ਹਿਰ ’ਚ ਲੋਕਾਂ ਨੇ ਆਪਣੇ ਮੋਟਰਸਾਈਕਲਾਂ ਤੇ ਦੋਪਹੀਆ ਵਾਹਨਾਂ ਅੱਗੇ ਇਕ ਵਿਸ਼ੇਸ਼ ਮਜਬੂਤ ਤਾਰ ਲਗਾਈ ਹੋਈ ਹੈ ਤਾਂ ਕਿ ਦੋਪਹੀਆ ਵਾਹਨ ਚਲਾਉਂਦੇ ਸਮੇਂ ਡੋਰ ਉਨ੍ਹਾਂ ਦੇ ਗਲੇ ਜਾਂ ਹੋਰ ਅੰਗਾਂ ’ਤੇ ਕੱਟ ਨਾ ਲਗਾ ਸਕੇ ਅਜਿਹੇ ਦੋਪਹੀਆ ਵਾਹਨ ਸ਼ਹਿਰ ’ਚ ਆਮ ਵੇਖੇ ਜਾ ਸਕਦੇ ਹਨ। ਲੋਕਾਂ ਦੀ ਮੰਗ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਇਸਤੇਮਾਲ ਕਰਨ ਵਾਲਿਆਂ ਵਿਰੁੱਧ ਗੁਪਤ ਤੌਰ ’ਤੇ ਜਾਂਚ ਕੀਤੀ ਜਾਵੇ ਤਾਂ ਜੋ ਇਸ ਨਾਲ ਮਨੁੱਖੀ ਜਾਨਾਂ ਤੋਂ ਇਲਾਵਾ ਬੇਜ਼ੁਬਾਨ ਪੰਛੀਆਂ ਦੀ ਮੌਤ ਦੀਆਂ ਘਟਨਾਵਾਂ ਨੂੰ ਵੀ ਰੋਕਿਆ ਜਾ ਸਕੇ।
ਚਾਈਨਾ ਡੋਰ ਦੇ ਚਲਣ ਨੂੰ ਰੋਕਣ ਲਈ ਪ੍ਰਸਾਸ਼ਨ ਅਸਫ਼ਲ ਰਿਹਾ: ਵਿਸਕੀ
ਨਗਰ ਸੁਧਾਰ ਟਰਸਟ ਰੂਪਨਗਰ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਨੇ ਦੱਸਿਆ ਕਿ ਚਾਇਨਾ ਡੋਰ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਰੋਕਣ ’ਚ ਜ਼ਿਲ੍ਹਾ ਪ੍ਰਸਾਸ਼ਨ ਬੁਰੀ ਤਰਾਂ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਂਵੇ ਪ੍ਰਸਾਸ਼ਨ ਪਤੰਗਾਂ ਦੀਆਂ ਦੁਕਾਨਾਂ 'ਤੇ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ ਪਰ ਕਿਸੇ ਵੀ ਦੁਕਾਨਦਾਰ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਚਾਈਨਾ ਡੋਰ ਬਰਾਮਦ ਜਦਕਿ ਇਸ ਤੋਂ ਪਹਿਲਾਂ ਕੇਵਲ ਦੋ ਦੁਕਾਨਦਾਰਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ, ਜਿਸ ਦਾ ਹਾਲੇ ਤੱਕ ਚਲਾਣ ਪੇਸ਼ ਕੀਤਾ ਜਾਣਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਅਜਿਹੀ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਨਾਲ ਚਾਈਨਾ ਡੋਰ ਦੀ ਵਰਤੋਂ ਹੀ ਨਾ ਕੀਤੀ ਜਾ ਸਕੇ।
ਇਹ ਵੀ ਪੜ੍ਹੋ: ਭਗਵੰਤ ਮਾਨ ਦਾ 61 ਹਜ਼ਾਰ ਨੌਕਰੀਆਂ ਦੇਣ ਦਾ ਦਾਅਵਾ ਝੂਠ! ਖਹਿਰਾ ਨੇ ਕਿਹਾ ਵ੍ਹਾਈਟ ਪੇਪਰ ਕਰੋ ਜਾਰੀ
ਚਾਈਨਾ ਡੋਰ ਦੀ ਜਾਂਚ ਕਰਕੇ ਦੋਸ਼ੀਆ ਵਿਰੁੱਧ ਸਖਤ ਕਾਰਵਾਈ ਹੋਵੇ: ਸ਼ਕਤੀ ਤ੍ਰਿਪਾਠੀ
ਰੂਪਨਗਰ ਸ਼ਹਿਰ ਦੇ ਸਮਾਜ ਸੇਵੀ ਸ਼ਕਤੀ ਤ੍ਰਿਪਾਠੀ ਨੇ ਦੱਸਿਆ ਕਿ ਜਿੱਥੇ ਚਾਈਨਾ ਡੋਰ ਨਾਲ ਜਿੱਥੇ ਮਨੁੱਖੀ ਜਾਨਾਂ ਨੂੰ ਭਾਰੀ ਖ਼ਤਰਾ ਪੇਸ਼ ਹੋ ਰਿਹਾ ਹੈ, ਉਥੇ ਪੰਛੀ ਵੀ ਇਸ ਦੇ ਸ਼ਿਕਾਰ ਹੋ ਰਹੇ ਹਨ ਜੋਕਿ ਬੇਜੁਬਾਨ ਹਨ ਅਤੇ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀ। ਚਾਈਨਾ ਡੋਰ ਨਾਲ ਪਹਿਲਾਂ ਹੀ ਕੁਝ ਪੰਛੀ ਹਲਾਕ ਹੋ ਚੁੱਕੇ ਹਨ, ਜਿਸ ਦੀ ਜਾਂਚ ਕਰਕੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਪਸ਼ੂ ਪੰਛੀ ਚਾਈਨਾ ਡੋਰ ਤੋਂ ਸੁਰੱਖਿਅਤ ਰਹਿਣ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ Alert ਜਾਰੀ! 5 ਦਿਨਾਂ ਲਈ ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
