ਜਨਵਰੀ ਮਹੀਨੇ ਦੇ ਅੰਤਿਮ ਦਿਨ ਪਈ ਸੰਘਣੀ ਧੁੰਦ, ਤਾਪਮਾਨ ਰਿਹਾ 6 ਡਿਗਰੀ
Saturday, Feb 01, 2020 - 12:07 AM (IST)
ਹੁਸ਼ਿਆਰਪੁਰ,(ਘੁੰਮਣ)- ਜਨਵਰੀ ਮਹੀਨੇ ਦੇ ਅੱਜ ਅੰਤਿਮ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਅਤੇ ਕੋਹਰੇ ਨਾਲ ਹੋਈ। ਸ਼ਹਿਰ ਵਿਚ ਘੱਟੋ-ਘੱਟ ਤਾਪਮਾਨ 6 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਰਿਕਾਰਡ ਕੀਤਾ ਗਿਆ। ਚੱਲੀਆਂ ਬਰਫੀਲੀਆਂ ਹਵਾਵਾਂ ਨੇ ਖੂਬ ਠੰਡ ਪੈਦਾ ਕੀਤੀ। ਹਾਲਾਂਕਿ ਦਿਨੇ ਸੂਰਜ ਦੇਵਤਾ ਦੇ ਵੀ ਦਰਸ਼ਨ ਹੋਏ, ਜਿਸ ਨਾਲ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 4 ਡਿਗਰੀ ਤੇ ਵੱਧ ਤੋਂ ਵੱਧ 19 ਡਿਗਰੀ ਅਤੇ ਐਤਵਾਰ ਨੂੰ ਘੱਟੋ-ਘੱਟ ਤਾਪਮਾਨ 3 ਡਿਗਰੀ ਅਤੇ ਵੱਧ ਤੋਂ ਵੱਧ 20 ਡਿਗਰੀ ਰਹਿਣ ਦੀ ਸੰਭਾਵਨਾ ਹੈ। ਆਉਣ ਵਾਲੇ ਦੋਵਾਂ ਦਿਨਾਂ ਵਿਚ ਵੀ ਸੂਰਜ ਦੀ ਮੱਧਮ ਚਮਕ ਦੇ ਨਾਲ-ਨਾਲ ਸੀਤ ਲਹਿਰ ਚੱਲਣ ਦੀ ਸੰਭਾਵਨਾ ਹੈ।