ਦਿੱਲੀ ਅੰਦੋਲਨ ਦੇ ਸਬੰਧ ਵਿਚ ਭੋਗਪੁਰ ਬਲਾਕ ਸਰਪੰਚ ਯੂਨੀਅਨ ਵੱਲੋਂ ਮਹਾਂ ਸਭਾ ਦਾ ਆਯੋਜਨ

02/01/2021 10:40:25 AM

ਭੋਗਪੁਰ (ਸੂਰੀ)- ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਦਿੱਲੀ ਵਿਚ ਚਲਾਏ ਜਾ ਰਹੇ ਅੰਦੋਲਨ ਨੂੰ ਤੇਜ਼ ਕਰਨ ਅਤੇ ਅੰਦੋਲਨ ਵਿਚ ਹਰ ਪਿੰਡ ਦੀ ਸ਼ਮੂਲੀਅਤ ਕਰਵਾਉਣ ਲਈ ਬਲਾਕ ਭੋਗਪੁਰ ਸਰਪੰਚ ਯੂਨੀਅਨ ਵੱਲੋਂ ਪ੍ਰਧਾਨ ਜਸਪ੍ਰੀਤ ਸਿੰਘ ਜੈਪਾ ਸਰਪੰਚ ਨੰਗਲ ਖੁਰਦ ਦੀ ਅਗਵਾਈ ਹੇਠ ਸਰਕਾਰੀ ਰੈਸਟ ਹਾਊਸ ਭੋਗਪੁਰ ਵਿਚ ਸਰਪੰਚ ਮਹਾਂ ਸਭਾ ਦਾ ਅਯੋਜਨ ਕੀਤਾ ਗਿਆ। 

ਇਸ ਮਹਾਂ ਸਭਾ ਵਿਚ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਕੋਹਜ਼ਾ, ਮਾਰਕੀਟ ਕਮੇਟੀ ਚੇਅਰਮੈਨ ਸਰਬਜੀਤ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਗਾਖਲ ਵਿਸ਼ੇਸ਼ ਤੌਰ ਉਤੇ ਹਾਜ਼ਰ ਹੋਏ। ਸਭਾ ਵਿਚ ਕਿਸਾਨ ਅੰਦੋਲਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਵੱਖ ਵੱਖ ਬੁਲਾਰਿਆਂ ਨੇ ਅਪਣੇ ਵਿਚਾਰ ਰੱਖੇ। ਸਰਪੰਚਾਂ ਵੱਲੋਂ ਹਰ ਪਿੰਡ ਵਿਚ ਗਰਾਮ ਸਭਾ ਦੀਆਂ ਮੀਟਿੰਗਾਂ ਕਰਨ, ਅੰਦੋਲਨ ਵਿਚ ਚੱਲ ਰਹੇ ਲੰਗਰਾਂ ਵਿਚ ਰਸਦਾਂ ਭੇਜਣ ਅਤੇ ਅੰਦੋਲਨ ਵਿਚ ਹਰ ਪਿੰਡ ਵਿਚੋਂ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਭੇਜਣ ਦੇ ਫੈਸਲਾ ਕੀਤਾ ਗਿਆ। ਇਕੱਤਰ ਸਰਪੰਚਾ, ਪੰਚਾਂ ਅਤੇ ਲਬੜਦਾਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਨਾ੍ਹਰੇਬਾਜ਼ੀ ਕੀਤੀ ਗਈ।

ਇਸ ਮਹਾਂ ਸਭਾ ਵਿਚ ਸੈਕਟਰੀ ਹਰਦੀਪ ਕੌਰ ਡੱਲਾ, ਵਾਈਸ ਪ੍ਰਧਾਨ ਦਲਵੀਰ ਸਿੰਘ ਮੁਮੰਦਪੁਰ, ਕੁਲਦੀਪ ਕੌਰ ਆਲਮਗੀਰ, ਕੁਲਜੀਤ ਸਿੰਘ ਸਹੋਤਾ ਬਾਹੋਪੁਰ, ਸੁਰਿੰਦਰ ਕੌਰ ਬਹਿਰਾਮ ਸ਼ਰਿਸ਼ਤਾ, ਸਰਬਜੀਤ ਸਿੰਘ ਭਟਨੁਰਾ ਲੁਬਾਣਾ, ਜਸਵਿੰਦਰ ਕੌਰ ਭੱਟੀਆਂ, ਰਜਨੀ ਭੱਲਾ ਭੂੰਦੀਆਂ, ਬਲਵਿੰਦਰ ਕੌਰ ਬਿਨਪਾਲਕੇ, ਅਵਤਾਰ ਸਿੰਘ ਚੱਕਸ਼ਕੂਰ, ਕੇਵਲ ਸਿੰਘ ਚਰੜ, ਗੁਰਪ੍ਰੀਤ ਕੌਰ ਚੌਲਾਂਗ, ਪਰਮਜੀਤ ਕੌਰ ਦਰਾਵਾਂ, ਕਮਲਜੀਤ ਕੌਰ ਗੜ੍ਹੀਬਖਸ਼ਾ, ਕਮਲਾ ਦੇਵੀ ਗੇਹਲੜਾਂ, ਸਤੀਸ਼ ਕੁਮਾਰ ਘੋੜਾਵਾਹੀ, ਬਲਵਿੰਦਰ ਸਿੰਘ ਇੱਟਾਂਬੱਧੀ, ਸੁਖਵਿੰਦਰ ਕੌਰ ਜਮਾਲਪੁਰ, ਨਿਰਮਲ ਸਿੰਘ ਜੰਡੀਰ, ਜਸਬੀਰ ਕੌਰ ਖਰਲਕਲਾਂ, ਗੁਰਦੇਵ ਕੌਰ ਖੋਜਕੀਪੁਰ,  ਸੁਖਵਿੰਦਰ ਸਿੰਘ ਕਿੰਗਰਾ ਚੋਅ ਵਾਲਾ, ਜੋਗਿੰਦਰ ਪਾਲ ਕੌਹਜ਼ਾ, ਲਖਵੀਰ ਕੌਰ ਸ਼ੀਤਲਪੁਰ, ਮੱਖਣ ਲਾਲ ਸੁਦਾਣਾ, ਪਵਿੱਤਰ ਕੌਰ ਤਲਵੰਡੀ ਅਬਦਾਰ, ਚਰਨ ਸਿੰਘ ਟਾਂਡੀ (ਸਾਰੇ ਸਰਪੰਚ) ਮੀਰਾਂ ਸ਼ਰਮਾਂ, ਇੰਦਰਜੀਤ ਸਿੰਘ ਬਾਧ, ਰਾਣਾ ਪਚਰੰਗਾ, ਸ਼ਬਦਲ ਸਿੰਘ, ਤਰਸੇਮ ਲਾਲ, ਬਿੱਲਾ ਸਨੋਰਾ, ਬਲਜੀਤ ਸਿੰਘ ਸਨੋਰਾ ਅਤੇ ਹੋਰ ਪਿੰਡਾਂ ਦੇ ਸਰਪੰਚ, ਪੰਚ, ਲੰਬੜਦਾਰ ਅਤੇ ਵੱਖ ਵੱਖ ਪਿੰਡਾਂ ਦੇ ਮੋਹਤਬਾਰ ਲੋਕ ਹਾਜ਼ਰ ਸਨ। 


shivani attri

Content Editor

Related News