ਭੇਤਭਰੀ ਹਾਲਤ ਵਿਚ ਨੌਜਵਾਨ ਦੀ ਮੌਤ ,ਪਰਿਵਾਰ ਨੂੰ ਕਤਲ ਦਾ ਸ਼ੱਕ

05/14/2022 11:49:33 PM

ਅਲਾਵਲਪੁਰ (ਬੰਗੜ)-ਕਸਬਾ ਅਲਾਵਲਪੁਰ ਦੇ ਇਕ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਮ੍ਰਿਤਕ ਮਨਪ੍ਰੀਤ ਸਿੰਘ ਪਸ਼ੂ ਹਸਪਤਾਲ ਬਹੋਦੀਪੁਰ ਵਿਖੇ ਡਿਊਟੀ ਨਿਭਾ ਰਿਹਾ ਸੀ ਕਿ 11 ਮਈ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਪੰਡੋਰੀ ਨਿਝਰਾਂ ਤੋਂ ਸਫੀਪੁਰ ਜਾਂਦੀ ਲਿੰਕ ਸੜਕ ’ਤੇ ਰਾਹਗੀਰਾਂ ਵੱਲੋਂ ਉਸ ਨੂੰ ਸੜਕ ਤੋਂ ਚੁੱਕ ਕੇ ਆਦਮਪੁਰ ਦੇ ਕਿਸੇ ਨਿੱਜੀ ਹਸਪਤਾਲ ਵਿਚ ਭੇਜਿਆ ਗਿਆ, ਜਿੱਥੋਂ ਉਸ ਨੂੰ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ , ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ :- ਮਿਸਰ 'ਚ ਹੋਏ ਹਮਲੇ ਦੀ ISIS ਨੇ ਲਈ ਜ਼ਿੰਮੇਵਾਰੀ

ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਉਸ ਦਾ ਐਕਸੀਡੈਂਟ ਨਹੀਂ ਹੋਇਆ, ਕਿਸੇ ਨੇ ਕਤਲ ਕੀਤਾ ਹੈ। ਮ੍ਰਿਤਕ ਦੇ ਚਾਚਾ ਪਵਨ ਕੁਮਾਰ ਪੁੱਤਰ ਬਿਸ਼ਨ ਦਾਸ ਵਾਸੀ ਮਕਾਨ ਨੰਬਰ ਬੀ-1/540 ਨਿਊ ਗੁਰੂ ਰਵਿਦਾਸ ਨਗਰ ਜ਼ਿੰਦਾ ਰੋਡ ਮਕਸੂਦਾਂ ਥਾਣਾ ਜਲੰਧਰ ਨੇ ਬਿਆਨ ਦਰਜ ਕੀਤਾ ਕਿ ਉਸ ਨੂੰ 11 ਮਈ ਨੂੰ ਕਰੀਬ 9 ਵਜੇ ਸ਼ਾਮ ਉਸ ਦੇ ਰਿਸ਼ੇਤਦਾਰ ਕੌਂਸਲਰ ਰਾਮ ਰਤਨ ਅਲਾਵਲਪੁਰ ਦਾ ਫੋਨ ਆਇਆ ਕਿ ਤੁਹਾਡਾ ਭਤੀਜਾ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਅਲਾਵਲਪੁਰ ਥਾਣਾ ਆਦਮਪੁਰ ਜ਼ਿਲਾ ਜਲੰਧਰ ਨੂੰ ਗੰਭੀਰ ਹਾਲਤ ’ਚ ਆਦਮਪੁਰ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ ਹੈ, ਜਿਸ ’ਤੇ ਉਹ ਤੁਰੰਤ ਹਸਪਤਾਲ ਆਦਮਪੁਰ ਵਿਖੇ ਪੁੱਜਾ।

ਇਹ ਵੀ ਪੜ੍ਹੋ :- Power Crisis : ਜਲੰਧਰ ਦੀ ਇੰਡਸਟਰੀ ਹੁਣ ਸ਼ਨੀਵਾਰ ਦੀ ਥਾਂ ਇਸ ਦਿਨ ਰਹੇਗੀ ਬੰਦ

ਜਿੱਥੇ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਲੜਕੇ ਦੇ ਸਿਰ ’ਚ ਸੱਟ ਲੱਗੀ ਹੈ, ਜਿਸ ਨੂੰ ਉਨ੍ਹਾਂ ਨੇ ਜਲੰਧਰ ਵਿਖੇ ਨਿੱਜੀ ਹਸਪਤਾਲ ਵਿਖੇ ਭੇਜ ਦਿੱਤਾ ਹੈ, ਜਿਥੇ ਡਾਕਟਰਾਂ ਨੇ ਉਸ ਦੇ ਭਤੀਜੇ ਮਨਪ੍ਰੀਤ ਸਿੰਘ ਦੇ ਦਿਮਾਗ ਦਾ ਅਪਰੇਸ਼ਨ ਕੀਤਾ। 14 ਮਈ ਨੂੰ 5.30 ਵਜੇ ਸਵੇਰੇ ਉਸ ਦੇ ਭਤੀਜੇ ਮਨਪ੍ਰੀਤ ਸਿੰਘ ਦੀ ਮੌਤ ਹੋ ਗਈ । ਉਸ ਨੂੰ ਜਾਪਦਾ ਹੈ ਕਿ ਉਸ ਦਾ ਐਕਸੀਡੈਂਟ ਨਹੀਂ ਹੋਇਆ ਹੈ, ਕਿਸੇ ਅਣਪਛਾਤੇ ਨੇ ਕਤਲ ਕੀਤਾ ਹੈ। ਇਸ ਦਾ ਪੋਸਟਮਾਰਟਮ ਕਰਵਾ ਕੇ ਮੌਤ ਦੇ ਕਾਰਨਾਂ ਬਾਰੇ ਪਤਾ ਕੀਤਾ ਜਾਵੇ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਇਨ੍ਹਾਂ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਆਦਮਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :- ਅਮਰੀਕਾ ’ਚ ਪਾਕਿ ਪਰਿਵਾਰ ਦੀ ਕਾਲੀ ਕਰਤੂਤ, ਆਪਣੇ ਹੀ ਦੇਸ਼ ਦੀ ਔਰਤ ਤੋਂ 12 ਸਾਲ ਕਰਵਾਈ ਜ਼ਬਰਦਸਤੀ ਮਜ਼ਦੂਰੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News