ਟਰੇਨ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ

05/17/2019 12:49:12 AM

ਜਲੰਧਰ, (ਮਹੇਸ਼)- ਗੁਲਮਰਗ ਸਿਟੀ, ਪੁਰਾਣੀ ਹੁਸ਼ਿਆਰਪੁਰ ਰੋਡ ਵਾਸੀ ਅਨਿਲ ਕੌਸ਼ਲ ਨੇ ਸ਼ੇਖੇ-ਜੰਡੂ ਸਿੰਘਾ ਫਲਾਈਓਵਰ ਹੇਠਾਂ ਐਕਟਿਵਾ ਲਾਉਣ ਤੋਂ ਬਾਅਦ ਪੈਸੰਜਰ ਟਰੇਨ (74904 ਡਾਊਨ) ਅੱਗੇ ਛਾਲ ਮਾਰ ਦਿੱਤੀ। ਮ੍ਰਿਤਕ ਅਨਿਲ ਕੌਸ਼ਲ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਸੀ ਤੇ ਆਪਣੇ 2 ਬੱਚਿਆਂ ਤੇ ਪਤਨੀ ਸਮੇਤ ਗੁਲਮਰਗ ਸਿਟੀ ਇਲਾਕੇ ’ਚ ਕਾਫੀ ਸਾਲਾਂ ਤੋਂ ਰਹਿ ਰਿਹਾ ਸੀ। ਮਾਮਲੇ ਦੀ ਜਾਂਚ ਕਰ ਰਹੇ ਸੁੱਚੀ ਪਿੰਡ ਰੇਲਵੇ ਪੁਲਸ ਚੌਕੀ ਦੇ ਮੁਖੀ ਹਰਮੇਸ਼ ਲਾਲ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਆਪਣੇ ਕਬਜ਼ੇ ’ਚ ਲਈ ਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਕਜ਼ਨ ਬ੍ਰਦਰ ਕੌਸ਼ਲ ਪੁੱਤਰ ਰੋਸ਼ਨ ਲਾਲ ਦੇ ਬਿਆਨਾਂ ’ਤੇ ਪੁਲਸ ਨੇ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਤੇ ਉਸ ਦੇ ਮਾਤਾ-ਪਿਤਾ ਦੇ ਅਜੇ ਬਿਆਨ ਨਹੀਂ ਹੋਏ ਹਨ।


KamalJeet Singh

Content Editor

Related News