ਅਵਾਰਾ ਜਾਨਵਰ ਨਾਲ ਟੱਕਰ ਦੌਰਾਨ ਵਿਅਕਤੀ ਦੀ ਮੌਤ

10/10/2019 7:57:47 PM

ਹੁਸ਼ਿਆਰਪੁਰ, (ਅਮਰਿੰਦਰ)— ਥਾਣਾ ਬੁੱਲ੍ਹੋਵਾਲ ਅਧੀਨ ਆਉਂਦੇ ਪਿੰਡ ਸਰਹਾਲਾ ਮੁੰਡਿਆ ਦੇ ਰਹਿਣ ਵਾਲੇ 43 ਸਾਲ ਦਾ ਜਖ਼ਮੀ ਸੁਖਬੀਰ ਸਿੰਘ ਪੁੱਤਰ ਗੁਰਪਾਲ ਸਿੰਘ ਦੀ ਵੀਰਵਾਰ ਤੜਕੇ ਸ਼ਹਿਰ ਦੇ ਇੱਕ ਨਿਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਸਿਵਲ ਹਸਪਤਾਲ 'ਚ ਮ੍ਰਿਤਕ ਸੁਖਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਸੁਖਬੀਰ ਸਿੰਘ ਬੁੱਲੋਵਾਲ 'ਚ ਮੋਬਾਇਲ ਤੇ ਕੈਮਰੇ ਦੀ ਦੁਕਾਨ ਚਲਾਉਂਦਾ ਸੀ । ਪਿਛਲੇ ਸ਼ਨੀਵਾਰ ਨੂੰ ਸ਼ਾਮ ਸਮੇਂ ਦੁਕਾਨ ਬੰਦ ਕਰਨ ਉਪਰੰਤ ਉਹ ਮੋਟਰ ਸਾਇਕਲ 'ਤੇ ਸਵਾਰ ਹੋ ਕੇ ਪਿੰਡ ਪਰਤ ਰਿਹਾ ਸੀ। ਰਸਤੇ 'ਚ ਆਪਣੇ ਪਿੰਡ ਨਜ਼ਦੀਕ ਹੀ ਅਚਾਨਕ ਸੜਕ 'ਤੇ ਅਵਾਰਾ ਜਾਨਵਰ ਦੇ ਆਉਣ ਨਾਲ ਮੋਟਰ ਸਾਇਕਲ ਦੇ ਨਾਲ ਹੋਈ ਜ਼ੋਰਦਾਰ ਟੱਕਰ ਕਾਰਨ ਸੁਖਬੀਰ ਸਿੰਘ ਗੰਭੀਰ ਜਖ਼ਮੀ ਹੋ ਗਿਆ ਸੀ। ਲੋਕਾਂ ਨੇ ਜ਼ਖਮੀ ਸੁਖਬੀਰ ਸਿੰਘ ਨੂੰ ਤਤਕਾਲ ਹੀ ਟਾਂਡਾ ਰੋਡ 'ਤੇ ਸਥਿਤ ਇਕ ਹਸਪਤਾਲ 'ਚ ਤੇ ਬਾਅਦ 'ਚ ਸ਼ਹਿਰ ਦੇ ਇਕ ਨਿਜੀ ਹਸਪਤਾਲ ਵਿਖੇ ਦਾਖਲ ਕੀਤਾ ਸੀ, ਜਿੱਥੇ ਵੀਰਵਾਰ ਤੜਕੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ ਤੇ ਪਤਨੀ ਤੋਂ ਇਲਾਵਾ 1 ਪੁੱਤਰ ਤੇ 2 ਬੇਟੀਆਂ ਨੂੰ ਛੱਡ ਗਿਆ ਹੈ ।

ਪੁਲਸ ਨੇ ਕੀਤਾ ਲਾਸ਼ ਨੂੰ ਪਰਿਵਾਰ ਹਵਾਲੇ
ਸਿਵਲ ਹਸਪਤਾਲ ਦੇ ਪੋਸਟਮਾਰਟਮ ਕਮਰੇ ਦੇ ਬਾਹਰ ਮ੍ਰਿਤਕ ਦੇ ਪਰਿਵਾਰ ਦੀ ਹਾਜ਼ਰੀ 'ਚ ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬੁੱਲੋਵਾਲ 'ਚ ਤਾਇਨਾਤ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਇਸ ਨੇ ਮਾਮਲੇ 'ਚ ਧਾਰਾ 174 ਦੇ ਅਧੀਨ ਕਾਰਵਾਈ ਪੂਰੀ ਕਰ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ।


KamalJeet Singh

Content Editor

Related News