ਬੇਕਾਬੂ ਜੀਪ ਦੁਕਾਨ ''ਚ ਵੱਜੀ, 12 ਸਾਲਾ ਮਾਸੂਮ ਦੀ ਮੌਤ

Monday, Jun 10, 2019 - 09:13 PM (IST)

ਬੇਕਾਬੂ ਜੀਪ ਦੁਕਾਨ ''ਚ ਵੱਜੀ, 12 ਸਾਲਾ ਮਾਸੂਮ ਦੀ ਮੌਤ

ਮੁਕੇਰੀਆਂ, (ਬਲਬੀਰ)- ਸੋਮਵਾਰ ਉੱਪ ਮੰਡਲ ਮੁਕੇਰੀਆਂ ਦੇ ਕਸਬਾ ਭੰਗਾਲਾ ਵਿਖੇ ਇਕ ਮਹਿੰਦਰਾ ਜੀਪ ਜੀ. ਟੀ. ਰੋਡ ਉੱਤੋਂ ਬੇਕਾਬੂ ਹੋ ਕੇ ਸੜਕ ਕੰਢੇ ਦੁਕਾਨ 'ਚ ਜਾ ਵੱਜੀ, ਜਿਸ ਕਾਰਨ ਇਕ 12 ਸਾਲਾ ਮਾਸੂਮ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਜਾਣਕਾਰੀ ਦਿੰਦਿਆਂ ਜ਼ਖ਼ਮੀ ਚੌਧਰੀ ਰਾਮ ਪੁੱਤਰ ਪ੍ਰਕਾਸ਼ ਚੰਦ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਬਾਅਦ 4 ਵਜੇ ਦੇ ਕਰੀਬ ਜਦੋਂ ਉਹ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਤਾਂ ਇੰਨੇ ਨੂੰ ਇਕ ਤੇਜ਼ ਰਫ਼ਤਾਰ ਲੋਡ ਮਹਿੰਦਰਾ ਜੀਪ ਮੁਕੇਰੀਆਂ ਵਾਲੀ ਸਾਈਡ ਤੋਂ ਆਈ ਅਤੇ ਜੀ. ਟੀ. ਰੋਡ 'ਤੋਂ ਉਤਰ ਕੇ ਉਨ੍ਹਾਂ ਦੀ ਦੁਕਾਨ 'ਚ ਵੱਜਦੀ ਹੋਈ ਕਾਫ਼ੀ ਅੱਗੇ ਜਾ ਕੇ ਰੁਕ ਗਈ। ਉਨ੍ਹਾਂ ਦੱਸਿਆ ਕਿ ਉਕਤ ਦੁਕਾਨ 'ਚ ਕੰਮ ਕਰਦੇ ਇਕ 12 ਸਾਲਾ ਪ੍ਰਵਾਸੀ ਲੜਕੇ ਗੁੱਡੂ ਦੇ ਉਪਰੋਂ ਜੀਪ ਲੰਘ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਜੇਗੋਵਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪੁਲਸ ਨੇ ਜੀਪ ਕਬਜ਼ੇ 'ਚ ਲੈਣ ਉਪਰੰਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

KamalJeet Singh

Content Editor

Related News