ਸੋਢਲ ’ਚ ਗਾਲੀ-ਗਲੋਚ ਤੋਂ ਬਾਅਦ ਪੀ.ਵੀ.ਸੀ. ਕਾਰੋਬਾਰੀ ਦੇ ਘਰ ’ਤੇ ਪਥਰਾਅ, ਫ਼ੈਲੀ ਦਹਿਸ਼ਤ

Wednesday, Dec 20, 2023 - 12:45 PM (IST)

ਸੋਢਲ ’ਚ ਗਾਲੀ-ਗਲੋਚ ਤੋਂ ਬਾਅਦ ਪੀ.ਵੀ.ਸੀ. ਕਾਰੋਬਾਰੀ ਦੇ ਘਰ ’ਤੇ ਪਥਰਾਅ, ਫ਼ੈਲੀ ਦਹਿਸ਼ਤ

ਜਲੰਧਰ (ਵਰੁਣ)- ਸੋਢਲ ਇਲਾਕੇ ’ਚ ਮੰਗਲਵਾਰ ਦੇਰ ਰਾਤ ਇਲਾਕੇ ਦੇ ਰਹਿਣ ਵਾਲੇ ਨੌਜਵਾਨਾਂ ਨੇ ਮਾਮੂਲੀ ਤਕਰਾਰ ਤੋਂ ਬਾਅਦ ਪੀ. ਵੀ. ਸੀ. ਕਾਰੋਬਾਰੀ ਦੇ ਘਰ ’ਤੇ ਪਥਰਾਅ ਕਰ ਦਿੱਤਾ। ਹਮਲਾਵਰਾਂ ਨੇ ਇੱਟਾਂ-ਰੋੜੇ ਚਲਾ ਕੇ ਘਰ ਦੀ ਭੰਨਤੋੜ ਕੀਤੀ। ਸੂਚਨਾ ਮਿਲਦਿਆਂ ਹੀ ਈ. ਆਰ. ਐੱਸ. ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ ਅਤੇ ਥਾਣਾ ਨੰ. 8 ਦੇ ਐੱਸ. ਐੱਚ. ਓ. ਪ੍ਰਦੀਪ ਸਿੰਘ ਵੀ ਪੁੱਜ ਗਏ।

ਐੱਸ. ਐੱਚ. ਓ. ਪ੍ਰਦੀਪ ਸਿੰਘ ਨੇ ਦੱਸਿਆ ਕਿ ਸੋਢਲ ਇਲਾਕੇ ’ਚ ਰਹਿਣ ਵਾਲੀ ਮਨਜੀਤ ਕੌਰ ਪੁੱਤਰ ਜਸਬੀਰ ਸਿੰਘ ਦਾ ਮੁਹੱਲੇ ’ਚ ਰਹਿੰਦੇ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਦੋਵਾਂ ਵਿਚਾਲੇ ਗਾਲੀ-ਗਲੋਚ ਵੀ ਹੋਈ, ਜਿਸ ਤੋਂ ਬਾਅਦ ਜਸਬੀਰ ਸਿੰਘ ਘਰ ਪਰਤ ਗਿਆ ਪਰ ਰੰਜਿਸ਼ ਨੂੰ ਲੈ ਕੇ ਦੂਜੀ ਧਿਰ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਜਸਬੀਰ ਦੇ ਘਰ 'ਤੇ ਪਥਰਾਅ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਏ ਸਨ। ਪੁਲਸ ਨੇ ਪੀੜਤ ਦੇ ਬਿਆਨ ਦਰਜ ਕਰ ਲਏ ਹਨ। ਐੱਸ. ਐੱਚ. ਓ. ਪ੍ਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਨਾਂ ਉਨ੍ਹਾਂ ਕੋਲ ਆ ਗਏ ਹਨ। ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਹਮਲਾਵਰ ਜਲਦੀ ਹੀ ਫੜ ਲਏ ਜਾਣਗੇ।

ਇਹ ਵੀ ਪੜ੍ਹੋ :  ਪੰਜਾਬ 'ਚ ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦੀ Weather ਦੀ ਤਾਜ਼ਾ ਅਪਡੇਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News