ਮਾਡਲ ਟਾਊਨ ਤੋਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਖਾਲੀ ਪਲਾਟ ''ਚੋਂ ਮਿਲੀ

Thursday, Jul 25, 2024 - 06:09 PM (IST)

ਮਾਡਲ ਟਾਊਨ ਤੋਂ ਲਾਪਤਾ ਹੋਏ ਵਿਅਕਤੀ ਦੀ ਲਾਸ਼ ਖਾਲੀ ਪਲਾਟ ''ਚੋਂ ਮਿਲੀ

ਨਡਾਲਾ (ਸ਼ਰਮਾ)- ਨਡਾਲਾ ਵਿਖੇ ਮਾਡਲ ਟਾਊਨ ਤੋਂ ਬੀਤੇ ਐਤਵਾਰ ਨੂੰ ਲਾਪਤਾ ਹੋਏ ਵਿਅਕਤੀ ਦੀ ਲਾਸ਼ ਪਿੰਡ ਵਿਚੋਂ ਹੀ ਅੱਜ ਇਕ ਖ਼ਾਲੀ ਪਲਾਟ 'ਚੋਂ ਬਰਾਮਦ ਕੀਤੀ ਗਈ ਹੈ। ਦਰਅਸਲ ਪਲੰਬਰ ਦਾ ਕੰਮ ਕਰਦਾ ਸੁਰਜੀਤ ਉਰਫ਼ ਸੀਤਾ (45) ਪੁੱਤਰ ਬਚਨ ਬੀਤੀ 21 ਜੁਲਾਈ ਦਿਨ ਐਤਵਾਰ ਸ਼ਾਮ ਨੂੰ ਕਿਧਰੇ ਲਾਪਤਾ ਹੋ ਗਿਆ ਸੀ। ਉਸ ਦੀ ਹਰ ਪਾਸੇ ਭਾਲ ਕੀਤੀ ਪਰ ਉਸ ਦਾ ਕਿਧਰੇ ਕੋਈ ਪਤਾ ਨਹੀਂ ਸੀ ਲੱਗ ਰਿਹਾ ਪਰ ਅੱਜ ਸਵੇਰੇ ਸਾਢੇ ਕੁ ਅੱਠ ਵਜੇ ਦੇ ਕਰੀਬ ਲਾਸ਼ ਤੋਂ ਆ ਰਹੀ ਭੈੜੀ ਬਦਬੂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਕੀ ਵੇਖਿਆ ਨਡਾਲਾ-ਭੁਲੱਥ ਰੋਡ 'ਤੇ ਮਾਡਲ ਟਾਊਨ ਅੱਡੇ 'ਤੇ ਕਬਾੜੀਏ ਦੀ ਦੁਕਾਨ ਨਾਲ ਲੱਗਦੇ ਖਾਲੀ ਪਲਾਟ 'ਚ ਗਲੀ-ਸੜੀ ਹਾਲਤ ਵਿੱਚ ਉਸ ਦੀ ਲਾਸ਼ ਪਈ ਸੀ।

ਇਹ ਵੀ ਪੜ੍ਹੋ- ਸੋਸ਼ਲ ਮੀਡੀਆ ਦੀ ਦੋਸਤੀ ਪਿਆਰ 'ਚ ਬਦਲੀ, ਪ੍ਰੇਮੀ ਵੱਲੋਂ ਧੋਖਾ ਮਿਲਣ ਮਗਰੋਂ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਿਸ ਦੀ ਪਛਾਣ ਉਕਤ ਲਾਪਤਾ ਹੋਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਕਪੜਿਆਂ ਅਤੇ ਚੱਪਲਾਂ ਤੋਂ ਕੀਤੀ। ਇਸ ਦੌਰਾਨ ਪਿੰਡ ਮਾਡਲ ਟਾਊਨ ਦੇ ਸਰਪੰਚ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਥਾਣਾ ਮੁਖੀ ਭੁਲੱਥ ਬਲਜਿੰਦਰ ਸਿੰਘ ਪੁਲਸ ਪਾਰਟੀ ਸਣੇ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਪੁਲਸ ਨੇ ਮ੍ਰਿਤਕ ਸੁਰਜੀਤ ਦੀ ਪਤਨੀ ਪ੍ਰੀਤੀ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਧਰ ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: MP ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਨੂੰ ਮਿਲੀ ਜ਼ਮਾਨਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News