ਦਬੁਰਜੀ ਪੰਚਾਇਤ ਦੀ ਨੈਸ਼ਨਲ ਐਵਾਰਡ ਲਈ ਹੋਈ ਚੋਣ, 24 ਨੂੰ PM ਮੋਦੀ ਕਰਨਗੇ ਸਨਮਾਨਿਤ

Thursday, Apr 14, 2022 - 10:29 PM (IST)

ਦਬੁਰਜੀ ਪੰਚਾਇਤ ਦੀ ਨੈਸ਼ਨਲ ਐਵਾਰਡ ਲਈ ਹੋਈ ਚੋਣ, 24 ਨੂੰ PM ਮੋਦੀ ਕਰਨਗੇ ਸਨਮਾਨਿਤ

ਹੁਸ਼ਿਆਰਪੁਰ (ਵਰਿੰਦਰ ਪੰਡਿਤ) : ਪੰਜਾਬ ਦੀਆਂ 10 ਪੰਚਾਇਤਾਂ ਨੇ ਕੌਮੀ ਪੱਧਰ 'ਤੇ ਮਾਅਰਕਾ ਮਾਰਦਿਆਂ ਕੌਮੀ ਐਵਾਰਡ ਜਿੱਤੇ ਹਨ। ਇਨ੍ਹਾਂ ਐਵਾਰਡਾਂ ਦਾ ਐਲਾਨ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੇ ਕੀਤਾ ਹੈ। ਐਵਾਰਡਾਂ ਦੀ ਸੂਚੀ 'ਚ ਪੰਜਾਬ ਦੀਆਂ 10 ਪੰਚਾਇਤਾਂ ਦੇ ਨਾਂ ਸ਼ਾਮਲ ਹਨ, ਜੋ 24 ਅਪ੍ਰੈਲ ਨੂੰ ਪੰਚਾਇਤ ਦਿਵਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੌਂਪੇ ਜਾਣਗੇ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਤੇ ਆਲੀਆ, ਵੇਖੋ ਖ਼ੂਬਸੂਰਤ ਤਸਵੀਰਾਂ

ਜਾਣਕਾਰੀ ਮੁਤਾਬਕ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੇ ਕੌਮੀ ਐਵਾਰਡਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ 'ਚ ਇਸ ਵਾਰ ਪੰਜਾਬ ਦੀਆਂ 10 ਪੰਚਾਇਤਾਂ ਵੀ ਇਹ ਕੌਮੀ ਪੁਰਸਕਾਰ ਹਾਸਲ ਕਰਨਗੀਆਂ। ਕੇਂਦਰੀ ਮੰਤਰਾਲੇ ਨੇ ਸਾਲ 2020-21 ਦੇ ਮੁਲਾਂਕਣ ਦੇ ਆਧਾਰ ’ਤੇ ਇਨ੍ਹਾਂ ਪੁਰਸਕਾਰਾਂ ਦੀ ਚੋਣ ਕੀਤੀ ਹੈ। ਸੂਚੀ ਅਨੁਸਾਰ ਕਪੂਰਥਲਾ ਤੇ ਮਾਛੀਵਾੜਾ ਬਲਾਕ ਦੀ ਚੋਣ ਵੀ ਕੌਮੀ ਐਵਾਰਡ ਲਈ ਹੋਈ ਹੈ। ਪੰਜਾਬ ਦੇ ਮੌੜ ਤੇ ਢਿੱਲਵਾਂ ਬਲਾਕ 'ਚ ਇੱਕੋ ਸਮੇਂ 2-2 ਕੌਮੀ ਐਵਾਰਡ ਮਿਲੇ ਹਨ।

PunjabKesari

ਇਹ ਵੀ ਪੜ੍ਹੋ : ਤਰਨਤਾਰਨ ’ਚ ਵਿਸਾਖੀ ਵੇਖਣ ਗਏ ਚਾਚਾ-ਭਤੀਜਾ ਸਤਲੁਜ ਦਰਿਆ ’ਚ ਡੁੱਬੇ

ਮੰਤਰਾਲੇ ਵੱਲੋਂ ਜਾਰੀ ਸੂਚੀ ਮੁਤਾਬਕ ਮਾਛੀਵਾੜਾ ਦੀ ਰੋਹਲੇ ਪੰਚਾਇਤ, ਮਾਜਰੀ ਦੀ ਨੰਗਲ ਗੜ੍ਹੀਆਂ, ਢਿੱਲਵਾਂ ਬਲਾਕ ਦੀ ਨੂਰਪੁਰ ਜੱਟਾਂ, ਬਲਾਕ ਮੌੜ ਦੀ ਰਾਏਖਾਨਾ ਗ੍ਰਾਮ ਪੰਚਾਇਤ, ਸ਼ਾਹਕੋਟ ਦੀ ਤਲਵੰਡੀ ਸੰਘੇੜਾ, ਲਹਿਰਾਗਾਗਾ ਦੀ ਭੁਟਾਲ ਕਲਾਂ ਤੇ ਟਾਂਡਾ ਬਲਾਕ ਦੀ ਦਬੁਰਜੀ ਪੰਚਾਇਤ ਦੀ ‘ਦੀਨ ਦਿਆਲ ਉਪਾਧਿਆਇ ਪੰਚਾਇਤ ਸ਼ਕਤੀਕਰਨ ਪੁਰਸਕਾਰ’ ਲਈ ਚੋਣ ਹੋਈ ਹੈ। ਇਸ ਮੌਕੇ ਦਬੁਰਜੀ ਦੇ ਸਰਪੰਚ ਜਸਵੀਰ ਸਿੰਘ ਵਿੱਕੀ ਨੇ ਕਿਹਾ ਕਿ ਦਬੁਰਜੀ ਪੰਚਾਇਤ ਦੀ ਨੈਸ਼ਨਲ ਐਵਾਰਡ ਲਈ ਚੋਣ ਹੋਣ 'ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ।


author

Manoj

Content Editor

Related News