ਮੂਲੀਆਂ ਦਾ ਰੇਟ ਨਹੀਂ ਬਣਿਆ ਤਾਂ ਬੰਦੇ ਬੁਲਾ ਕੇ ਪਾੜ ਦਿੱਤਾ ਦੁਕਾਨਦਾਰ ਦਾ ਸਿਰ
Tuesday, Oct 03, 2023 - 02:46 AM (IST)
ਲਾਂਬੜਾ (ਵਰਿੰਦਰ) : ਲਾਂਬੜਾ ਬਾਜ਼ਾਰ ’ਚ ਸਥਿਤ ਇਕ ਸਬਜ਼ੀ ਦੀ ਦੁਕਾਨ ’ਤੇ ਸੋਮਵਾਰ ਇਕ ਗਾਹਕ ਤੇ ਦੁਕਾਨਦਾਰ ਦਰਮਿਆਨ ਮੂਲੀਆਂ ਦੇ ਰੇਟ ਨੂੰ ਲੈ ਕੇ ਹੋਏ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ, ਜਿਸ ’ਚ ਗਾਹਕ ਵੱਲੋਂ ਬਾਹਰੋਂ ਬੰਦੇ ਬੁਲਾ ਕੇ ਦੁਕਾਨਦਾਰ ਦਾ ਸਿਰ ਪਾੜ ਦੇਣ ਦੀ ਸੂਚਨਾ ਹੈ। ਇਸ ਸਬੰਧੀ ਪੀੜਤ ਦੁਕਾਨਦਾਰ ਸੁਰੇਸ਼ ਕੁਮਾਰ ਵਾਸੀ ਪਿੰਡ ਲਾਂਬੜਾ ਆਬਾਦੀ ਨੇ ਦੱਸਿਆ ਕਿ ਉਸ ਦੀ ਬਾਜ਼ਾਰ ’ਚ ਸਬਜ਼ੀ ਦੀ ਦੁਕਾਨ ਹੈ। ਸ਼ਾਮ ਸਮੇਂ ਇਕ ਵਿਅਕਤੀ ਅਤੇ ਉਸ ਨਾਲ ਇਕ ਲੜਕੀ ਦੁਕਾਨ ’ਤੇ ਆਏ। ਉਨ੍ਹਾਂ ਦੁਕਾਨ ਦੇ ਮੁਲਾਜ਼ਮ ਨਾਲ ਮੂਲੀਆਂ ਖਰੀਦਣ ਦੀ ਗੱਲ ਕੀਤੀ ਪਰ ਉਨ੍ਹਾਂ ਨਾਲ ਰੇਟ ਨਹੀਂ ਬਣ ਰਿਹਾ ਸੀ। ਮੂਲੀਆਂ ਦਾ ਰੇਟ ਨਾ ਬਣਨ ਕਾਰਨ ਗਾਹਕ ਤੇ ਦੁਕਾਨ ਦੇ ਮੁਲਾਜ਼ਮ ’ਚ ਬਹਿਸ ਹੋ ਗਈ।
ਇਹ ਵੀ ਪੜ੍ਹੋ : ਲੁਟੇਰਿਆਂ ਨੇ ਡਿਸਪੈਂਸਰੀ 'ਤੇ ਕੀਤਾ ਹਮਲਾ, ਮਾਲਕ 'ਤੇ ਫਾਇਰ ਕਰ ਲਾਇਸੈਂਸੀ ਪਿਸਤੌਲ ਖੋਹ ਕੇ ਹੋਏ ਫਰਾਰ
ਦੁਕਾਨ ਦੇ ਮਾਲਕ ਸੁਰੇਸ਼ ਕੁਮਾਰ ਨੇ ਦੱਸਿਆ ਕਿ ਵਿਵਾਦ ਨੂੰ ਖ਼ਤਮ ਕਰਨ ਲਈ ਉਸ ਨੇ ਗਾਹਕ ਤੋਂ ਖੁਦ ਮੁਆਫ਼ੀ ਵੀ ਮੰਗ ਲਈ ਤੇ ਵਿਵਾਦ ਖ਼ਤਮ ਕਰ ਲਈ ਕਿਹਾ। ਇਸ ਦੇ ਬਾਵਜੂਦ ਗਾਹਕ ਨੇ ਫੋਨ ਕਰਕੇ ਇਕ ਪਿੰਡ ਤੋਂ 5-6 ਵਿਅਕਤੀਆਂ ਨੂੰ ਸੱਦ ਲਿਆ ਗਿਆ, ਜਿਨ੍ਹਾਂ ਨੇ ਇਕੱਠੇ ਹੋ ਕੇ ਉਸ ’ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦਾ ਸਿਰ ਪਾੜ ਦਿੱਤਾ। ਉਪਰੰਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਇਸ ਝਗੜੇ ਦੀ ਉਨ੍ਹਾਂ ਨੂੰ ਵੀ ਸੂਚਨਾ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਤੋਂ ਰਿਪੋਰਟ ਪ੍ਰਾਪਤ ਹੁੰਦੇ ਹੀ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8