ਹੈਵਾਨੀਅਤ ਦੀ ਹੱਦ ਪਾਰ, ਸਕੂਲ ਦਾ ਕੰਮ ਕਰਵਾਉਣ ਗਈ ਬੱਚੀ ਨਾਲ ਚਾਚੇ ਨੇ ਹੀ ਕੀਤੀ ਗੰਦੀ ਕਰਤੂਤ

Friday, Dec 15, 2023 - 12:29 AM (IST)

ਹੈਵਾਨੀਅਤ ਦੀ ਹੱਦ ਪਾਰ, ਸਕੂਲ ਦਾ ਕੰਮ ਕਰਵਾਉਣ ਗਈ ਬੱਚੀ ਨਾਲ ਚਾਚੇ ਨੇ ਹੀ ਕੀਤੀ ਗੰਦੀ ਕਰਤੂਤ

ਜਲੰਧਰ (ਵਰੁਣ)– ਨਕੋਦਰ ਤੋਂ ਰਿਸ਼ਤਿਆਂ ਨੂੰ ਲੀਰੋ-ਲੀਰ ਕਰਨ ਵਾਲੀ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਇਕ ਪਿੰਡ ਵਿਚ 8ਵੀਂ ਜਮਾਤ ਵਿਚ ਪੜ੍ਹਨ ਵਾਲੀ 14 ਸਾਲਾ ਬੱਚੀ ਨਾਲ ਉਸਦੇ ਚਾਚੇ ਨੇ ਹੀ ਜਬਰ-ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਦਾ ਪਤਾ ਲਗਭਗ 5 ਮਹੀਨੇ ਬਾਅਦ ਉਦੋਂ ਲੱਗਾ ਜਦੋਂ ਬੱਚੀ ਗਰਭਵਤੀ ਹੋ ਚੁੱਕੀ ਸੀ। ਪੇਟ ਬਾਹਰ ਆਉਣ ’ਤੇ ਜਿਉਂ ਹੀ ਬੱਚੇ ਦੇ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ 1 ਦਸੰਬਰ ਨੂੰ ਥਾਣਾ ਸਦਰ ਨਕੋਦਰ ਵਿਚ ਮੁਲਜ਼ਮ ਚਾਚੇ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਪਰ ਹੈਰਾਨੀ ਦੀ ਗੱਲ ਹੈ ਕਿ ਬੱਚੀ ਦੇ ਉਸ ਨੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਡਰਾ-ਧਮਕਾ ਕੇ ਅਤੇ ਪੀੜਤਾ ਨੂੰ ਅੰਮ੍ਰਿਤਸਰ ਲਿਜਾ ਕੇ ਉਸਦਾ ਅਬਾਰਸ਼ਨ ਕਰਵਾ ਦਿੱਤਾ।

ਇੰਨਾ ਹੀ ਨਹੀਂ, ਅਬਾਰਸ਼ਨ ਹੋਣ ’ਤੇ ਬੱਚੀ ਦਾ ਕਾਫੀ ਖੂਨ ਵਗ ਜਾਣ ਕਾਰਨ ਉਸ ਨੂੰ ਰਸਤੇ ਵਿਚ ਹੀ ਛੱਡ ਕੇ ਮੁਲਜ਼ਮ ਧਿਰ ਚਲੀ ਗਈ, ਜਿਸ ਨੂੰ ਹੁਣ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਲੇ ਹੁਣ ਇਕਜੁੱਟ ਹੋ ਕੇ ਬੱਚੀ ਨਾਲ ਹੋਏ ਘਿਨੌਣੇ ਜੁਰਮ ਨੂੰ ਲੈ ਕੇ ਇਨਸਾਫ ਦੀ ਫਰਿਆਦ ਕਰ ਰਹੇ ਹਨ।

ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ

ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨੇ ਅਜੇ ਤਕ ਬੱਚੀ ਦਾ ਮੈਡੀਕਲ ਤਕ ਨਹੀਂ ਕਰਵਾਇਆ, ਜਦੋਂ ਕਿ ਮੁਲਜ਼ਮ ਚਾਚਾ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ 14 ਸਾਲਾ ਧੀ ਨਕੋਦਰ ਦੇ ਇਕ ਸਰਕਾਰੀ ਸਕੂਲ ਵਿਚ 8ਵੀਂ ਜਮਾਤ ਦੀ ਵਿਦਿਆਰਥਣ ਹੈ। ਬੱਚੀ ਦੀ ਮਾਂ ਘਰਾਂ ਵਿਚ ਕੰਮ ਕਰਦੀ ਹੈ। ਜੂਨ 2023 ਵਿਚ ਸਕੂਲੋਂ ਬੱਚੀ ਨੂੰ ਡਰਾਇੰਗ ਦਾ ਕੰਮ ਮਿਲਿਆ ਸੀ ਤੇ ਉਸਨੇ ਡਰਾਇੰਗ ਦਾ ਕੰਮ ਕਰਨ ਲਈ ਚਾਚੇ ਤੋਂ ਮਦਦ ਮੰਗੀ ਤਾਂ ਉਸਦੇ ਚਾਚੇ ਪ੍ਰਦੀਪ ਕੁਮਾਰ ਪੁੱਤਰ ਲਕਸ਼ਰੀ ਰਾਮ ਨਿਵਾਸੀ ਲੱਧੜਾਂ ਨੇ ਬੱਚੀ ਨੂੰ ਆਪਣੇ ਘਰ ਬੁਲਾਇਆ। ਜਦੋਂ ਉਹ ਉਥੇ ਗਈ ਤਾਂ ਘਰ ਵਿਚ ਕੋਈ ਨਹੀਂ ਸੀ, ਜਿਸ ਦਾ ਫਾਇਦਾ ਉਠਾ ਕੇ ਮੁਲਜ਼ਮ ਚਾਚਾ ਉਸਨੂੰ ਕਮਰੇ ਵਿਚ ਲੈ ਗਿਆ ਅਤੇ ਉਥੇ ਲਿਜਾ ਕੇ ਉਸ ਨਾਲ ਗ਼ਲਤ ਕੰਮ ਕੀਤਾ।

ਜਬਰ-ਜ਼ਨਾਹ ਕਰਨ ਤੋਂ ਬਾਅਦ ਮੁਲਜ਼ਮ ਨੇ ਬੱਚੀ ਨੂੰ ਧਮਕਾਇਆ ਕਿ ਜੇਕਰ ਉਸਨੇ ਕਿਸੇ ਨੂੰ ਇਸ ਬਾਰੇ ਕੁਝ ਵੀ ਦੱਸਿਆ ਤਾਂ ਉਹ ਉਨ੍ਹਾਂ ਸਭ ਨੂੰ ਮਾਰ ਦੇਵੇਗਾ। ਅਜਿਹੇ ਵਿਚ ਬੱਚੀ ਚੁੱਪ ਰਹੀ ਪਰ ਹੁਣ ਜਦੋਂ ਬੱਚੀ 5 ਮਹੀਨੇ ਦੀ ਗਰਭਵਤੀ ਹੋਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਨੂੰ ਦਿਖਾਇਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਗਰਭਵਤੀ ਹੈ। ਬੱਚੀ ਨੂੰ ਕਾਫੀ ਸਮਝਾਉਣ ਤੋਂ ਬਾਅਦ ਘਰ ਵਾਲਿਆਂ ਨੇ ਪੁੱਛਿਆ ਤਾਂ ਉਸਨੇ ਸਭ ਕੁਝ ਦੱਸ ਦਿੱਤਾ।ਇਹ ਗੱਲ ਪੂਰੇ ਪਿੰਡ ਵਿਚ ਫੈਲ ਗਈ ਅਤੇ ਮੁਲਜ਼ਮ ਚਾਚਾ ਅੰਡਰਗਰਾਊਂਡ ਹੋ ਗਿਆ। ਪਿੰਡ ਵਾਲੇ ਬੱਚੀ ਨੂੰ ਥਾਣੇ ਲੈ ਗਏ ਅਤੇ ਪੁਲਸ ਨੇ ਬੱਚੀ ਦੇ ਬਿਆਨਾਂ ’ਤੇ ਮੁਲਜ਼ਮ ਪ੍ਰਦੀਪ ਕੁਮਾਰ ਖ਼ਿਲਾਫ਼ ਧਾਰਾ 376, 506 ਅਤੇ ਪੋਸਕੋ ਐਕਟ ਅਧੀਨ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ- ਹਾਦਸਾ ਦੇਖਣ ਉਤਰਿਆ ਬੱਸ ਡਰਾਈਵਰ ਖ਼ੁਦ ਹੋਇਆ ਹਾਦਸੇ ਦਾ ਸ਼ਿਕਾਰ, ਹੋਈ ਦਰਦਨਾਕ ਮੌਤ

ਦੋਸ਼ ਹੈ ਕਿ 1 ਦਸੰਬਰ ਨੂੰ ਐੱਫ.ਆਈ.ਆਰ. ਹੋਈ ਤਾਂ 7 ਦਸੰਬਰ ਨੂੰ ਮੁਲਜ਼ਮ ਧਿਰ ਬੱਚੀ ਨੂੰ ਡਰਾ-ਧਮਕਾ ਆਪਣੇ ਨਾਲ ਅੰਮ੍ਰਿਤਸਰ ਲੈ ਗਈ, ਜਿਥੇ ਭਾਟੀਆ ਹਸਪਤਾਲ ਬੱਚੀ ਦਾ ਅਬਾਰਸ਼ਨ ਕਰਵਾ ਦਿੱਤਾ ਗਿਆ। ਬੱਚੀ ਨੂੰ ਬੇਹੱਦ ਨਾਜ਼ੁਕ ਹਾਲਤ ਵਿਚ ਮੁਲਜ਼ਮ ਧਿਰ ਦੇ ਲੋਕ ਰਸਤੇ ਵਿਚਾਲੇ ਹੀ ਛੱਡ ਕੇ ਚਲੇ ਗਏ। ਜਿਉਂ ਹੀ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਪਰ ਦੋਸ਼ ਹੈ ਕਿ ਥਾਣਾ ਸਦਰ ਨਕੋਦਰ ਦੀ ਪੁਲਸ ਨੇ ਬੱਚੀ ਦਾ ਐੱਫ.ਆਈ.ਆਰ. ਹੋਣ ਤੋਂ ਬਾਅਦ ਮੈਡੀਕਲ ਤਕ ਨਹੀਂ ਕਰਵਾਇਆ।

ਅਬਾਰਸ਼ਨ ਹੋਣ ’ਤੇ ਬੱਚੀ ਦਾ ਕਾਫੀ ਖੂਨ ਵਗ ਚੁੱਕਾ ਸੀ, ਜਿਸ ਕਾਰਨ ਉਸਦੀ ਹਾਲਤ ਕਾਫੀ ਨਾਜ਼ੁਕ ਹੋ ਗਈ। ਪਿੰਡ ਵਾਲੇ ਪਹਿਲਾਂ ਤਾਂ ਉਸਨੂੰ ਨਕੋਦਰ ਦੇ ਸਿਵਲ ਹਸਪਤਾਲ ਲੈ ਕੇ ਗਏ, ਜਿਥੋਂ ਰੈਫਰ ਕਰ ਕੇ ਉਸਨੂੰ ਜਲੰਧਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪਿੰਡ ਵਾਲਿਆਂ ਅਤੇ ਪੀੜਤਾਂ ਦੀ ਮੰਗ ਹੈ ਕਿ ਬੱਚੀ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ- 24 ਘੰਟੇ ਪਹਿਲਾਂ ਲਾਪਤਾ ਹੋਈ 10ਵੀਂ ਦੀ ਵਿਦਿਆਰਥਣ ਦੀ ਸੜੀ ਹੋਈ ਲਾਸ਼ ਖਾਲੀ ਪਲਾਟ 'ਚੋਂ ਹੋਈ ਬਰਾਮਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News