ਟਾਂਡਾ ’ਚ 50 ਲੋਕਾਂ ਨੂੰ ਲਾਈ ਗਈ ਕੋਵਿਡ ਵੈਕਸੀਨ
Friday, Jan 29, 2021 - 04:50 PM (IST)

ਟਾਂਡਾ ਉੜਮੁੜ (ਪੰਡਿਤ)— ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੇ ਅੱਜ ਟਾਂਡਾ ਇਲਾਕੇ ’ਚ 82 ਕੋਰੋਨਾ ਟੈਸਟ ਕੀਤੇ ਹਨ। ਇਸ ਦੇ ਨਾਲ ਹੀ ਹਸਪਤਾਲ ਦੇ ਕੋਵਿਡ ਵੈਕਸੀਨ ਸੈਂਟਰ ਵਿਚ ਸ਼ੁਰੂ ਹੋਏ ਟੀਕਾਕਰਨ ਦੌਰਾਨ ਅੱਜ ਟੀਕੇ ਲਗਾਏ ਜਾ ਚੁੱਕੇ ਹਨ। ਸੂਬਾ ਸਰਕਾਰ, ਸਿਹਤ ਮੰਤਰੀ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਘੋਤੜਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੀ. ਐੱਚ. ਸੀ. ਟਾਂਡਾ ’ਚ ਬਣੇ ‘ਕੋਵਿਡ-19’ ਵੈਕਸੀਨ ਸੈਂਟਰ ’ਚ ਵੈਕਸੀਨ ਲਾਉਣ ਦੀ ਮੁਹਿੰਮ ਲਗਾਤਾਰ ਚੱਲ ਰਹੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ: ‘ਲੋਹੜੀ ਬੰਪਰ’ ਨੇ ਇਸ ਬੀਬੀ ਨੂੰ ਕੀਤਾ ਮਾਲੋ-ਮਾਲ, ਰਾਤੋ-ਰਾਤ ਬਣੀ ਕਰੋੜਪਤੀ
ਪਹਿਲੇ ਪੜਾਅ ’ਚ ਸਿਹਤ ਮਹਿਕਮੇ ਦੇ ਕਰਮਚਾਰੀਆਂ ਨੂੰ ਇਹ ਟੀਕੇ ਲਾਏ ਗਏ ਹਨ । ਐੱਸ. ਐੱਮ. ਓ. ਟਾਂਡਾ ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਵੈਕਸੀਨ ਬੇਹੱਦ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਅੱਜ ਡਾ. ਕਰਨ ਵਿਰਕ. ਡਾ. ਪਰਮਜੀਤ ਕੌਰ, ਗੱਜਣ ਸਿੰਘ, ਮਲਕੀਤ ਸਿੰਘ, ਹਰਿੰਦਰ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ,ਚਰਨਜੀਤ ਕੌਰ, ਅਮਨਦੀਪ ਕੌਰ, ਦਲਜੀਤ ਕੌਰ ਦੀ ਟੀਮ ਨੇ ਸਰਕਾਰੀ ਹਸਪਤਾਲ, ਬਿਜਲੀ ਘਰ ਕੰਧਾਲਾ ਜੱਟਾ ’ਚ ਇਹ ਟੈਸਟ ਕੀਤੇ ਹਨ। ਇਸ ਦੌਰਾਨ ਕੀਤੇ ਗਏ ਰੈਪਿਡ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਹਿੰਸਾ ਨੂੰ ਲੈ ਕੇ ਜਲੰਧਰ ’ਚ ਦਿੱਲੀ ਪੁਲਸ ਦੀ ਰੇਡ