ਨਸਰਾਲਾ ਚੌਂਕੀ ਵੱਲੋਂ ਨਸ਼ੀਲੇ ਪਦਾਰਥ ਸਣੇ 1 ਮੁਲਜ਼ਮ ਗ੍ਰਿਫ਼ਤਾਰ

Wednesday, May 27, 2026 - 12:10 PM (IST)

ਨਸਰਾਲਾ ਚੌਂਕੀ ਵੱਲੋਂ ਨਸ਼ੀਲੇ ਪਦਾਰਥ ਸਣੇ 1 ਮੁਲਜ਼ਮ ਗ੍ਰਿਫ਼ਤਾਰ

ਸ਼ਾਮ ਚੁਰਾਸੀ (ਦੀਪਕ)- ਥਾਣਾ ਬੁੱਲੋਵਾਲ ਅਧੀਨ ਪੈਂਦੀ ਨਸਰਾਲਾ ਪੁਲਸ ਚੌਂਕੀ ਵੱਲੋਂ ਨਸ਼ੀਲੇ ਪਦਾਰਥ ਸਣੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਰੀ ਦਿੰਦੇ ਹੋਏ ਏ. ਐੱਸ. ਆਈ. ਸਰਬਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬ੍ਰਾਏ ਕਰਨੇ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਨਸਰਾਲਾ ਤੋਂ ਰੇਲਵੇ ਲਾਈਨ ਨੇੜੇ ਕੱਚੇ ਰਾਸਤੇ ਰਾਹੀਂ ਨਸਰਾਲਾ ਕਾਲੋਨੀ ਵੱਲ ਨੂੰ ਜਾ ਰਹੇ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਹਥਿਆਰਾਂ ਸਮੇਤ ਫੜਿਆ ਗਿਆ ਵੱਡਾ ਗਿਰੋਹ! DGP ਨੇ ਖ਼ੁਦ ਦਿੱਤੀ ਜਾਣਕਾਰੀ

ਜਦੋਂ ਪੁਲਸ ਪਾਰਟੀ ਨਸਰਾਲਾ ਕਾਲੋਨੀ ਨੇੜੇ ਪੁੱਜੀ ਤਾਂ ਰੇਲਵੇ ਲਾਈਨ ਨੇੜੇ ਬਣੇ ਖਾਲੀ ਪਲਾਂਟ ਦੇ ਅੰਦਰ ਇਕ ਨੌਜਵਾਨ ਕਮਰੇ ਅੰਦਰ ਬੈਠਾ ਵਿਖਾਈ ਦਿੱਤਾ ਜੋ ਕਮਰੇ ਅੰਦਰ ਪੰਨੀ (ਸਿਲਵਰ ਪੇਪਰ) ਪਰ ਨਸ਼ਾ ਰੱਖ ਕੇ ਉਸ ਦੇ ਥੱਲੇ ਲਾਈਟਰ ਨਾਲ ਸੇਕ ਦੇ ਕੇ ਪੰਨੀ (ਸਿਲਵਰ ਪੇਪਰ) ਤੋਂ ਉੱਠਣ ਵਾਲੇ ਧੂਏ ਨੂੰ 10 ਰੁਪਏ ਦੇ ਨੋਟ ਨੂੰ ਪਾਈਪ ਨੁੰਮਾ ਬਣਾ ਕੇ ਮੂੰਹ ਰਾਹੀ ਆਪਣੇ ਅੰਦਰ ਨੂੰ ਖਿੱਚ ਰਿਹਾ ਸੀ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਸੰਦੀਪ ਕੁਮਾਰ ਪੁੱਤਰ ਪਰਮਜੀਤ ਵਾਸੀ ਹੈਦਰੋਵਾਲ ਥਾਣਾ ਬੁੱਲ੍ਹੋਵਾਲ ਜਿਲ੍ਹਾ ਹੁਸ਼ਿਆਰਪੁਰ ਦੱਸਿਆ। ਪੁਲਸ ਨੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਇਹ ਵੀ ਪੜ੍ਹੋ: ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ


author

shivani attri

Content Editor

Related News