ਕੌਂਸਲਰ ਸੁਸ਼ੀਲ ਕਾਲੀਆ, ਉਨ੍ਹਾਂ ਦੇ ਬੇਟੇ ਸਣੇ 16 ਨਾਮਜ਼ਦ ਲੋਕਾਂ ਦੀ ਐਂਟੀਸਿਪੇਟਰੀ ਬੇਲ ਰੱਦ, ਹੋ ਸਕਦੀ ਹੈ ਗ੍ਰਿਫ਼ਤਾਰੀ

Thursday, Sep 01, 2022 - 01:56 PM (IST)

ਜਲੰਧਰ (ਵਰੁਣ, ਜਤਿੰਦਰ, ਭਾਰਦਵਾਜ)–ਪੰਜਾਬ ਨਿਰਮਾਣ ਪ੍ਰੋਗਰਮ ਤਹਿਤ ਨਾਰਥ ਹਲਕੇ ਵਿਚ 6 ਵੱਖ-ਵੱਖ ਕਮਿਊਨਿਟੀ ਹਾਲ ਬਣਾਉਣ ਲਈ 60 ਲੱਖ ਰੁਪਏ ਦੀਆਂ ਸਰਕਾਰੀ ਗ੍ਰਾਂਟਾਂ ਲੈ ਕੇ ਸਰਕਾਰੀ ਪੈਸਿਆਂ ਦਾ ਗਬਨ ਕਰਨ ਦੇ ਮਾਮਲੇ ਵਿਚ ਬੁੱਧਵਾਰ ਨੂੰ ਮਾਣਯੋਗ ਅਦਾਲਤ ਨੇ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ, ਉਨ੍ਹਾਂ ਦੇ ਬੇਟੇ ਅੰਸ਼ੁਮਨ ਸਮੇਤ 16 ਲੋਕਾਂ ਵੱਲੋਂ ਲਗਾਈ ਗਈ ਐਂਟੀਸਿਪੇਟਰੀ ਬੇਲ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਬੁੱਧਵਾਰ ਨੂੰ ਕੌਂਸਲਰ ਦੀਪਕ ਸ਼ਾਰਦਾ ਦੇ ਪਿਤਾ ਰਮੇਸ਼ ਸ਼ਾਰਦਾ ਅਤੇ ਹੋਰ 9 ਲੋਕਾਂ ਦੀ ਰੈਗੂਲਰ ਬੇਲ ’ਤੇ ਵੀ ਸੁਣਵਾਈ ਸੀ, ਜਿਸ ’ਤੇ ਅਦਾਲਤ ਨੇ ਅਗਲੀ ਤਰੀਕ ਦਿੱਤੀ ਹੈ। ਕੌਂਸਲਰ ਸੁਸ਼ੀਲ ਕਾਲੀਆ ਅਤੇ ਹੋਰ ਲੋਕਾਂ ਦੀ ਜ਼ਮਾਨਤ ਰੱਦ ਹੋਣ ਤੋਂ ਬਾਅਦ ਪੁਲਸ ਨੇ ਫਿਰ ਤੋਂ ਉਕਤ ਲੋਕਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਤੇਜ਼ ਕਰ ਦਿੱਤੀ ਹੈ। ਬੁੱਧਵਾਰ ਨੂੰ ਪੁਲਸ ਨੇ ਕਈ ਥਾਵਾਂ ’ਤੇ ਰੇਡ ਕੀਤੀ ਪਰ ਕੋਈ ਗ੍ਰਿਫ਼ਤਾਰ ਨਹੀਂ ਹੋਇਆ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਬਿਆਨ, ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦੀਆਂ ਛੇਤੀ ਖੁੱਲ੍ਹਣਗੀਆਂ ਪਰਤਾਂ

ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਦਾ ਕਹਿਣਾ ਸੀ ਕਿ ਜਿਨ੍ਹਾਂ 9 ਲੋਕਾਂ ਨੂੰ ਜਾਂਚ ਵਿਚ ਸ਼ਾਮਲ ਕਰਕੇ ਪੁੱਛਗਿੱਛ ਕੀਤੀ ਗਈ, ਉਹ ਲੋਕ ਪੁਲਸ ਨੂੰ ਸਹਿਯੋਗ ਨਹੀਂ ਕਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਰੈਗੂਲਰ ਬੇਲ ਨਾ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੂੰ ਕਸਟੱਡੀ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਹੈ। ਮਾਣਯੋਗ ਸੈਸ਼ਨ ਜੱਜ ਡੀ. ਪੀ. ਸਿੰਗਲਾ ਦੀ ਅਦਾਲਤ ਵਿਚ ਕੌਂਸਲਰ ਪਤੀ ਰਮੇਸ਼ ਸ਼ਾਰਦਾ, ਕੁਲਦੀਪ ਸ਼ਾਰਦਾ, ਤੀਰਥ ਸਿੰਘ, ਪਵਨ ਕੁਮਾਰ, ਗੌਰਵ, ਅਮਨਦੀਪ ਸਿੰਘ, ਰਾਕੇਸ਼, ਸੰਨੀ ਮਰਵਾਹਾ ਅਤੇ ਅਤੁੱਲ ਭਾਰਦਵਾਜ ਨੂੰ ਰੈਗੂਲਰ ਬੇਲ ਦੇਣ ’ਤੇ 2 ਸਤੰਬਰ ਦੀ ਤਰੀਕ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਅਦਾਲਤ ਨੇ 30 ਅਗਸਤ ਤੱਕ ਉਕਤ ਲੋਕਾਂ ਦੀ ਜ਼ਮਾਨਤ ’ਤੇ ਰੋਕ ਲਗਾਉਂਦੇ ਹੋਏ ਜਾਂਚ ਵਿਚ ਸ਼ਾਮਲ ਹੋਣ ਲਈ ਹੁਕਮ ਦਿੱਤੇ ਸਨ,ਉਥੇ ਹੀ ਕੌਂਸਲਰ ਸੁਸ਼ੀਲ ਕਾਲੀਆ, ਉਨ੍ਹਾਂ ਦੇ ਬੇਟੇ ਅੰਸ਼ੁਮਨ ਕਾਲੀਆ, ਵਿਨੋਦ ਸ਼ਰਮਾ, ਲਕਸ਼ਯ ਸ਼ਰਮਾ, ਰਾਮਪਾਲ, ਅਨਮੋਲ ਕਾਲੀਆ, ਪ੍ਰਿੰਸ ਸ਼ਾਰਦਾ, ਸੂਰਜ ਕਾਲੀਆ, ਅਨਿਲ ਕੁਮਾਰ, ਜੀਵਨ ਕੁਮਾਰ, ਰਾਜ ਕੁਮਾਰ, ਦਿਵਾਂਸ਼ ਸ਼ਰਮਾ, ਕੇਸਰ ਸਿੰਘ, ਨਿਸ਼ਾਨ ਸਿੰਘ, ਮੋਹਿਤ ਸੇਠੀ ਅਤੇ ਸਾਹਿਲ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਐਂਟੀਸਿਪੇਟਰੀ ਬੇਲ ਲਗਾਈ ਸੀ। ਮਾਣਯੋਗ ਅਦਾਲਤ ਨੇ ਇਨ੍ਹਾਂ ਸਾਰਿਆਂ ਦੀ ਬੇਲ ਦੀ ਅਰਜ਼ੀ ਰੱਦ ਕਰ ਦਿੱਤੀ। ਹਾਲ ਹੀ ਵਿਚ ਐੱਫ. ਆਈ. ਆਰ. ਨੰਬਰ 203 ਅਤੇ 205 ਵਿਚ ਧਾਰਾ 456, 467, 468 ਅਤੇ 471 ਜੋੜੀ ਗਈ ਸੀ, ਜਦਕਿ ਇਸ ਤੋਂ ਪਹਿਲਾਂ ਧਾਂਦਲੀ ਸਾਹਮਣੇ ਲਿਆਉਣ ਵਾਲੇ ਭਾਜਪਾ ਨੇਤਾ ਕੇ. ਡੀ. ਭੰਡਾਰੀ ਵੱਲੋਂ ਸ਼ਿਕਾਇਤ ਦੇਣ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਧਾਰਾ 420 ਆਈ. ਪੀ. ਸੀ. ਵੀ ਲਗਾ ਦਿੱਤੀ ਗਈ ਸੀ। ਹੈਰਾਨੀ ਦੀ ਗੱਲ ਹੈ ਕਿ ਐੱਫ਼. ਆਈ. ਆਰ. ਦਰਜ ਹੋਣ ਦੇ ਬਾਅਦ ਤੋਂ ਇਸ ਮਾਮਲੇ ਵਿਚ ਪੁਲਸ ਇਕ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ, ਹਾਲਾਂਕਿ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਡੀ. ਸੀ. ਪੀ. ਜਗਮੋਹਨ ਸਿੰਘ, ਏ. ਸੀ. ਪੀ. ਨਾਰਥ ਅਤੇ ਥਾਣਾ ਮੁਖੀ 8 ਦੀ ਐੱਸ. ਆਈ. ਟੀ. ਵੀ ਬਣਾਈ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਨੇ ਫੁੱਫੜ ਦਾ ਬੇਰਹਿਮੀ ਨਾਲ ਕੀਤਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News