ਜ਼ਖ਼ਮੀ ਗਊਆਂ ਨੂੰ ਚੁੱਕਣ ਤੇ ਉਨ੍ਹਾਂ ਨੂੰ ਇਲਾਜ ਲਈ ਭੇਜਣ ’ਚ ਹਰ ਵਾਰ ਆਨਾਕਾਨੀ ਕਰਦੈ ਨਿਗਮ
Friday, Sep 01, 2023 - 11:36 AM (IST)

ਜਲੰਧਰ (ਖੁਰਾਣਾ)–ਅੱਜ ਤੋਂ ਕਈ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਵਿਚ ਗਊ ਸੈੱਸ ਲਾਗੂ ਕੀਤਾ ਸੀ, ਜਿਸ ਦਾ ਕਰੋੜਾਂ ਰੁਪਿਆ ਜਲੰਧਰ ਨਿਗਮ ਨੂੰ ਪ੍ਰਾਪਤ ਹੋ ਰਿਹਾ ਹੈ। ਇਹ ਟੈਕਸ ਲਗਾਉਣ ਦਾ ਮਕਸਦ ਗਊ ਧਨ ਦੀ ਰੱਖਿਆ ਕਰਨਾ ਅਤੇ ਇਹ ਪੈਸਾ ਉਸ ਦੀ ਭਲਾਈ ਲਈ ਲਗਾਉਣਾ ਸੀ ਪਰ ਇਸ ਮਾਮਲੇ ਵਿਚ ਸਰਕਾਰੀ ਵਿਭਾਗ ਬਿਲਕੁਲ ਹੀ ਲਾਪ੍ਰਵਾਹ ਸਾਬਤ ਹੋਇਆ ਹੈ। ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਜ਼ਖ਼ਮੀ ਪਈਆਂ ਗਊਆਂ ਅਤੇ ਬੇਸਹਾਰਾ ਜਾਨਵਰਾਂ ਨੂੰ ਚੁੱਕਣ ਅਤੇ ਉਨ੍ਹਾਂ ਦਾ ਇਲਾਜ ਆਦਿ ਲਈ ਕਿਤੇ ਲਿਜਾਣ ਵਿਚ ਨਿਗਮ ਅਧਿਕਾਰੀ ਹਮੇਸ਼ਾ ਆਨਾਕਾਨੀ ਕਰਦੇ ਹਨ।
ਅਜੇ ਹਾਲ ਹੀ ਵਿਚ ਪਰਾਗਪੁਰ ਨੇੜੇ ਹਾਈਵੇਅ ਦੇ ਕੰਢੇ ਇਕ ਜ਼ਖ਼ਮੀ ਅਤੇ ਬੇਸਹਾਰਾ ਗਊ ਨੂੰ ਇਲਾਜ ਦੀ ਸਹੂਲਤ ਦਿਵਾਉਣ ਲਈ ਇਕ ਗਊ ਪ੍ਰੇਮੀ ਔਰਤ ਨੇ ਨਿਗਮ ਅਧਿਕਾਰੀਆਂ ਨੂੰ ਕਈ ਫੋਨ ਕੀਤੇ। ਗਊ ਭਗਤ ਦੀਪਕ ਜੋਤੀ ਨੇ ਵੀ ਇਹ ਮਾਮਲਾ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ। ਡਿਪਟੀ ਕਮਿਸ਼ਨਰ ਨੇ ਵੀ ਨਿਗਮ ਅਧਿਕਾਰੀਆਂ ਨੂੰ ਸੂਚਿਤ ਕੀਤਾ ਪਰ ਇਸ ਦੇ ਬਾਵਜੂਦ ਨਿਗਮ ਦੇ ਹੈਲਥ ਆਫਿਸਰ ਡਾ. ਰਾਜ ਕਮਲ ਅਤੇ ਹੋਰ ਅਧਿਕਾਰੀ ਟਾਲਮਟੋਲ ਕਰਦੇ ਰਹੇ।
ਇਹ ਵੀ ਪੜ੍ਹੋ- ਪਰਿਵਾਰ 'ਚ ਮਚਿਆ ਕੋਹਰਾਮ, ਨਕੋਦਰ ਵਿਖੇ ਮਾਪਿਆਂ ਦੇ ਜਵਾਨ ਪੁੱਤ ਦੀ ਸੱਪ ਦੇ ਡੱਸਣ ਕਾਰਨ ਮੌਤ
ਕਦੀ ਬਹਾਨਾ ਲਾਇਆ ਗਿਆ ਕਿ ਪਸ਼ੂ ਚੁੱਕਣ ਵਾਲੀ ਗੱਡੀ ਖਰਾਬ ਹੈ ਅਤੇ ਕਦੀ ਅਗਲੇ ਦਿਨ ਆਉਣ ਦੀ ਗੱਲ ਕਹੀ ਗਈ। ਜ਼ਖ਼ਮੀ ਗਊ ਦੀ ਹਾਲਤ ਖ਼ਰਾਬ ਵੇਖ ਕੇ 2 ਔਰਤਾਂ ਨੇ ਉਸ ਨੂੰ ਆਪਣੇ ਖ਼ਰਚੇ ’ਤੇ ਅੰਮ੍ਰਿਤਸਰ ਹਸਪਤਾਲ ਵਿਚ ਇਲਾਜ ਲਈ ਭਿਜਵਾਇਆ। ਖ਼ਾਸ ਗੱਲ ਇਹ ਹੈ ਕਿ ਨਿਗਮ ਦੇ ਖ਼ਾਤੇ ਵਿਚ ਗਊ ਸੈੱਸ ਦਾ ਕਰੋੜਾਂ ਰੁਪਿਆ ਪਿਆ ਹੋਇਆ ਹੈ ਪਰ ਸ਼ਹਿਰ ਵਿਚ ਸੈਂਕੜੇ ਗਊਆਂ ਆਵਾਰਾ ਘੁੰਮ ਰਹੀਆਂ ਹਨ ਅਤੇ ਕਈ ਤਾਂ ਜ਼ਖ਼ਮੀ ਹਾਲਤ ਵਿਚ ਸੜਕਾਂ ਕਿਨਾਰੇ ਪਈਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਕਈ-ਕਈ ਦਿਨ ਚੁੱਕਿਆ ਹੀ ਨਹੀਂ ਜਾਂਦਾ।
ਇਹ ਵੀ ਪੜ੍ਹੋ- 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੰਜਾਬ ਬੋਰਡ ਵੱਲੋਂ ਪ੍ਰੀਖਿਆਵਾਂ ਦੀਆਂ ਨਵੀਆਂ ਤਾਰੀਖ਼ਾਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ