ਨਿਗਮ ਕਮੇਟੀ ਦੀ ਸਿਫਾਰਿਸ਼: ਲੇਬਰ ਕੁਆਰਟਰਾਂ ’ਚ ਕਮਰਸ਼ੀਅਲ ਵਾਟਰ ਟੈਕਸ ਵਸੂਲਿਆ ਜਾਵੇ

06/10/2020 7:59:23 PM

ਜਲੰਧਰ (ਖੁਰਾਣਾ)– ਮੇਅਰ ਜਗਦੀਸ਼ ਰਾਜਾ ਵਲੋਂ ਨਿਗਮ ਦੇ ਸੰਚਾਲਨ ਲਈ ਬਣਾਈਆਂ ਐਡਹਾਕ ਕਮੇਟੀਆਂ ਨੇ ਅਧਿਕਾਰੀਆਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾਮਲੇ ਵਿਚ ਨਿਗਮ ਦੀ ਸੈਨੀਟੇਸ਼ਨ ਕਮੇਟੀ, ਬਿਲਡਿੰਗ ਮਾਮਲਿਆਂ ਸਬੰਧੀ ਕਮੇਟੀ ਅਤੇ ਬੀ. ਐੱਡ ਆਰ. ਕਮੇਟੀ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿਤੀਆਂ ਹਨ ਪਰ ਹੁਣ ਓ. ਐਂਡ ਆਰ. ਕਮੇਟੀ ਮਾਮਲਿਆਂ ਸਬੰਧੀ ਬਣੀ ਐਡਹਾਕ ਕਮੇਟੀ ਨੇ ਵੀ ਅਧਿਕਾਰੀਆਂ ਨੂੰ ਸ਼ਿਕੰਜੇ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਕਮੇਟੀ ਦੇ ਚੇਅਰਮੈਨ ਕੌਂਸਲਰ ਪਵਨ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਵਿਚ ਅੱਜ ਹੋਈ ਇਕ ਬੈਠਕ ਦੌਰਾਨ ਸਿਫਾਰਿਸ਼ ਕੀਤੀ ਗਈ ਕਿ ਸ਼ਹਿਰ ਵਿਚ ਬਣੇ ਸਾਰੇ ਲੇਬਰ ਕੁਆਰਟਰਾਂ ਵਿਚ ਕਮਰਸ਼ੀਅਲ ਵਾਟਰ ਟੈਕਸ ਵਸੂਲਿਆ ਜਾਵੇ ਅਤੇ ਸਾਰਿਆਂ ਦੇ ਵਾਟਰ ਕੁਨੈਕਸ਼ਨ ਚੈੱਕ ਕੀਤੇ ਜਾਣ।

ਪੜ੍ਹੋ ਇਹ ਵੀ ਖਬਰ - ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਵਿਕੀ 700 ਕਰੋੜ ਦੀ ਸ਼ਰਾਬ (ਵੀਡੀਓ)

ਬਕਾਏਦਾਰਾਂ ਦੇ ਪੈਸੇ ਵਸੂਲੇ ਜਾਣ ਅਤੇ ਜਿਥੇ ਨਾਜਾਇਜ਼ ਵਾਟਰ ਕੁਨੈਕਸ਼ਨ ਚੱਲ ਰਹੇ ਹਨ, ਉਥੇ ਨਵੇਂ ਕੁਨੈਕਸ਼ਨ ਲਗਾਏ ਜਾਣ। ਬੈਠਕ ਦੌਰਾਨ ਕਮੇਟੀ ਦੇ ਮੈਂਬਰ ਕੌਂਸਲਰ ਰਾਧਿਕਾ ਪਾਠਕ, ਕੌਂਸਲਰ ਮਿੰਟੂ ਜੁਨੇਜਾ ਅਤੇ ਕੌਂਸਲਰਪਤੀ ਅਮਿਤ ਸਿੰਘ ਸੰਧਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਦੌਰਾਨ ਆਗਾਮੀ ਬਰਸਾਤਾਂ ਸਬੰਧੀ ਓ. ਐਂਡ ਐੱਮ. ਸੇਲ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਅਤੇ ਸ਼ਹਿਰ ਵਿਚ ਚੱਲ ਰਹੇ ਟ੍ਰੀਟਮੈਂਟ ਪਲਾਂਟਾਂ ਦੀ ਰਿਪੋਰਟ ਤਲਬ ਕੀਤੀ ਗਈ ਕਿ ਉਥੇ ਕਿੰਨੇ ਕਰਮਚਾਰੀ ਕਿੰਨੀਆਂ ਸ਼ਿਫਟਾਂ ਵਿਚ ਕੰਮ ਕਰ ਰਹੇ ਹਨ। ਜ਼ੋਨ ਵਾਈਜ਼ ਮੇਨਟੀਨੈਂਸ ਦੇ ਕੰਮਾਂ ਦੀ ਡਿਟੇਲ ਵੀ ਅਧਿਕਾਰੀਆਂ ਤੋਂ ਮੰਗੀ ਗਈ।

ਪੜ੍ਹੋ ਇਹ ਵੀ ਖਬਰ - ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ

ਕਮੇਟੀ ਮੈਂਬਰਾਂ ਨੇ ਅਧਿਕਾਰੀਆਂ ਨੂੰ ਪੁੱਛਿਆ ਕਿ ਸਹਿਰ ਵਿਚ ਕਿੰਨੇ ਟਿਊਬਵੈੱਲ ਠੇਕੇ ’ਤੇ ਚੱਲ ਰਹੇ ਹਨ ਅਤੇ ਠੇਕੇਦਾਰ ਨੇ ਕਿੰਨੇ ਕਰਮਚਾਰੀ ਟਿਊਬਵੈੱਲ ਚਲਾਉਣ ਲਈ ਰੱਖੇ ਹਨ, ਉਨ੍ਹਾਂ ਸਾਰਿਆਂ ਦਾ ਰਿਕਾਰਡ ਕਮੇਟੀ ਨੂੰ ਦਿੱਤਾ ਜਾਵੇ। ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਵਲੋਂ ਚਲਾਏ ਜਾ ਰਹੇ ਟਿਊਬਵੈੱਲਾਂ ਦਾ ਵੀ ਪੂਰਾ ਬਿਊਰਾ ਮੰਗਿਆ ਗਿਆ ਹੈ। ਓ. ਐਂਡ ਐੱਮ. ਸੇਲ ਵਲੋਂ ਵਾਟਰ ਸਪਲਾਈ ਦੇ ਸਾਰੇ ਪ੍ਰਸਤਾਵਾਂ ਅਤੇ ਟੈਂਡਰਾਂ ਦੀ ਡਿਟੇਲ ਵੀ ਮੰਗੀ ਗਈ ਹੈ। ਸ਼ਹਿਰ ਵਿਚ ਪਿਛਲੇ ਸਮੇਂ ਦੌਰਾਨ ਲਗਾਏ ਗਏ ਨਵੇਂ ਟਿਊਬਵੈੱਲ ਕਿਨ੍ਹਾਂ ਕਾਰਣਾਂ ਨਾਲ ਚਾਲੂ ਨਹੀਂ ਹੋ ਰਹੇ, ਇਸ ਸਬੰਧੀ ਵੀ ਅਧਿਕਾਰੀਆਂ ਤੋਂ ਜਵਾਬ ਤਲਬੀ ਕੀਤੀ ਗਈ ਹੈ।

ਪੜ੍ਹੋ ਇਹ ਵੀ ਖਬਰ - ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ

15 ਕਿਲੋਮੀਟਰ ਲਾਈਨਾਂ ਦੀ ਸਫਾਈ ਸੁਪਰਸੇਕਸ਼ਨ ਨਾਲ ਹੋਈ
ਨਿਗਮ ਅਧਿਕਾਰੀਆਂ ਨੇ ਇਸ ਬੈਠਕ ਦੌਰਾਨ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਸੁਪਰਸੇਕਸ਼ਨ ਮਸ਼ੀਨਾਂ ਰਾਹੀਂ 15 ਕਿਲੋਮੀਟਰ ਲੰਬੀਆਂ ਵੱਡੀਆਂ ਸੀਵਰ ਲਾਈਨਾਂ ਦੀ ਸਫਾਈ ਕਰਵਾਈ ਜਾ ਚੁੱਕੀ ਹੈ ਅਤੇ ਅਜੇ ਵੀ ਇਹ ਕੰਮ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿਚ ਜਾਰੀ ਹੈ। ਛੋਟੀਆਂ ਸੀਵਰ ਲਾਈਨਾਂ ਦੀ ਸਫਾਈ ਲਈ ਛੋਟੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ੋਨ ਦਫਤਰਾਂ ਦੇ ਐੱਸ. ਡੀ. ਓਜ਼ ਅਤੇ ਜੇ. ਈਜ਼ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਬਰਸਾਤਾਂ ਤੋਂ ਪਹਿਲਾਂ ਸਾਰੀਆਂ ਸੜਕਾਂ ਅਤੇ ਗਲੀਆਂ ਦੀ ਸਫਾਈ ਨੂੰ ਯਕੀਨੀ ਬਣਾਉਣ।

ਪੜ੍ਹੋ ਇਹ ਵੀ ਖਬਰ - 3300 ਰੁਪਏ ਪ੍ਰਤੀ ਏਕੜ ਮਜ਼ਦੂਰੀ ’ਤੇ ਕਿਸਾਨ ਲਿਆਏ ਪ੍ਰਵਾਸੀ ਮਜ਼ਦੂਰ


rajwinder kaur

Content Editor

Related News