ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਕਰਕੇ 48 ਘੰਟਿਆਂ ’ਚ 3 ਮਰੀਜ਼ਾਂ ਦੀ ਮੌਤ, 272 ਨਵੇਂ ਮਾਮਲੇ

01/28/2022 5:39:44 PM

ਕਪੂਰਥਲਾ (ਮਹਾਜਨ)-ਬੀਤੇ ਕਰੀਬ ਦੋ ਸਾਲਾਂ ਤੋਂ ਕੋਰੋਨਾ ਦੇ ਆਤੰਕ ਨਾਲ ਡਰੇ ਹੋਏ ਲੋਕਾਂ ਨੂੰ ਅਜੇ ਕੁਝ ਰਾਹਤ ਮਿਲੀ ਸੀ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਦੋਬਾਰਾ ਪਟਰੀ ’ਤੇ ਆਉਣੀਆਂ ਚਾਲੂ ਹੋਈਆਂ ਸਨ ਪਰ ਫਿਰ ਤੋਂ ਕੋਰੋਨਾ ਦਾ ਪ੍ਰਭਾਵ ਵੱਧਣ ਕਾਰਨ ਦੁਬਾਰਾ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਿਆ ਹੈ। ਵੱਧ ਰਹੇ ਕੋਰੋਨਾ ਕੇਸਾਂ ਕਾਰਨ ਸਰਕਾਰ ਨੇ ਵੀ ਪਾਬੰਦੀਆਂ ਦਾ ਦੌਰ ਜਾਰੀ ਕਰ ਦਿੱਤਾ ਹੈ। ਫਿਲਹਾਲ ਅਜੇ ਸਿਰਫ਼ ਨਾਈਟ ਕਰਫ਼ਿਊ ਲੱਗਾ ਹੈ ਪਰ ਜੇਕਰ ਇਸੇ ਸਪੀਡ ਨਾਲ ਕੇਸ ਆਉਣ ਜਾਰੀ ਰਹੇ ਤਾਂ ਦੋਬਾਰਾ ਤੋਂ ਸਖ਼ਤ ਪਾਬੰਦੀਆਂ ਲਗਾਉਣ ਦੀ ਨੌਬਤ ਵੀ ਆ ਸਕਦੀ ਹੈ। ਸੈਂਕੜਿਆਂ ਦੇ ਹਿਸਾਬ ਨਾਲ ਰੋਜ਼ਾਨਾ ਕੇਸ ਆਉਣ ਲੱਗੇ ਹਨ, ਜੋਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ।

ਸਿਹਤ ਮਹਿਕਮੇ ਵੱਲੋਂ ਬੁੱਧਵਾਰ ਅਤੇ ਵੀਰਵਾਰ ਨੂੰ ਜਾਰੀ ਰਿਪੋਰਟ ਅਨੁਸਾਰ 48 ਘੰਟਿਆਂ ’ਚ ਕੋਰੋਨਾ ਕਾਰਨ 3 ਮੌਤਾਂ ਹੋਈਆਂ ਹਨ। ਮਰਨ ਵਾਲਿਆਂ ’ਚ 70 ਸਾਲਾ ਪੁਰਸ਼ ਵਾਸੀ ਕਪੂਰਥਲਾ, 70 ਸਾਲਾ ਪੁਰਸ਼ ਵਾਸੀ ਮਹਿਜੀਤਪੁਰ ਅਤੇ 25 ਸਾਲਾ ਪੁਰਸ਼ ਪਿੰਡ ਬੇਗੋਵਾਲ ਹਨ। ਇਸ ਤੋਂ ਇਲਾਵਾ ਕੁੱਲ 272 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ’ਚ ਵੱਡੀ ਗਿਣਤੀ ’ਚ ਮਰੀਜ਼ ਆਰ. ਸੀ. ਐੱਫ., ਢਿੱਲਵਾਂ, ਬਲੇਰਖਾਨਪੁਰ, ਬੇਗੋਵਾਲ, ਗ੍ਰੇਟਰ ਕੈਲਾਸ਼, ਓਲਡ ਕੈਂਟ, ਅਰਬਨ ਅਸਟੇਟ ਫਗਵਾੜਾ ਖੇਤਰਾਂ ਨਾਲ ਸਬੰਧਤ ਹਨ। ਪਾਜ਼ੇਟਿਵ ਮਰੀਜ਼ਾਂ ਨਾਲੋਂ 48 ਘੰਟਿਆਂ ’ਚ ਠੀਕ ਹੋਣ ਵਾਲਿਆਂ ਦੀ ਗਿਣਤੀ ਹੈ। ਜਿਸ ਕਾਰਨ ਜ਼ਿਲਾ ਵਾਸੀਆਂ ਲਈ ਕੁਝ ਰਾਹਤ ਦੀ ਗੱਲ ਹੈ। ਇਨ੍ਹਾਂ 48 ਘੰਟਿਆਂ ਦੌਰਾਨ ਕੁੱਲ 508 ਕੋਰੋਨਾ ਪੀੜਤਾਂ ਨੇ ਕੋਰੋਨਾ ਮਹਾਮਾਰੀ ਨੂੰ ਹਰਾਇਆ ਹੈ ਜਿਸ ਤੋਂ ਬਾਅਦ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 929 ਰਹਿ ਗਈ ਹੈ, ਜੋ ਕੁਝ ਦਿਨ ਪਹਿਲਾਂ 1200 ਦਾ ਅੰਕਡ਼ਾ ਪਾਰ ਕਰ ਗਈ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਸ਼ਰਾਬੀ ਪਿਓ ਵੱਲੋਂ ਡੇਢ ਸਾਲ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ

1421 ਲੋਕਾਂ ਦੇ ਲਏ ਸੈਂਪਲ
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾ ਨੇ ਵੀਰਵਾਰ ਨੂੰ ਜ਼ਿਲ੍ਹੇ ’ਚੋਂ ਕੁੱਲ 1421 ਲੋਕਾਂ ਦੇ ਸੈਂਪਲ ਲਏ ਹਨ। ਜਿਸ ’ਚ ਕਪੂਰਥਲਾ ਤੋਂ 229, ਫਗਵਾੜਾ ਤੋਂ 187, ਭੁਲੱਥ ਤੋਂ 59, ਸੁਲਤਾਨਪੁਰ ਲੋਧੀ ਤੋਂ 82, ਬੇਗੋਵਾਲ ਤੋਂ 130, ਢਿੱਲਵਾਂ ਤੋਂ 160, ਕਾਲਾ ਸੰਘਿਆਂ ਤੋਂ 185, ਫੱਤੂਢੀਂਗਾ ਤੋਂ 108, ਪਾਂਛਟਾ ਤੋਂ 199 ਤੇ ਟਿੱਬਾ ਤੋਂ 82 ਲੋਕਾਂ ਦੇ ਸੈਂਪਲ ਲਏ ਗਏ।

ਕੋਰੋਨਾ ਅਪਡੇਟ
ਕੁੱਲ ਮਾਮਲੇ- 21259
ਠੀਕ ਹੋਏ- 19766
ਐਕਟਿਵ ਮਾਮਲੇ- 929
ਕੁੱਲ ਮੌਤਾਂ-565

ਇਹ ਵੀ ਪੜ੍ਹੋ: ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News