ਕਪੂਰਥਲਾ ਜ਼ਿਲ੍ਹੇ ’ਚ 75 ਨਵੇਂ ਕੋਵਿਡ ਮਰੀਜ਼ਾਂ ਦੀ ਪੁਸ਼ਟੀ
Sunday, Mar 14, 2021 - 01:08 PM (IST)
ਕਪੂਰਥਲਾ/ਫਗਵਾੜਾ (ਮਹਾਜਨ, ਹਰਜੋਤ)-ਸਰਕਾਰ ਦੇ ਹੁਕਮਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖ਼ਤੀ ਦੇ ਬਾਅਦ ਵੀ ਹੁਣ ਤੱਕ ਜ਼ਿਲ੍ਹੇ ’ਚ ਕੁੱਲ 6697 ਲੋਕ ਕੋਰੋਨਾ ਦਾ ਸ਼ਿਕਾਰ ਬਣ ਚੁੱਕੇ ਹਨ। ਹਾਲਾਂਕਿ ਇਨ੍ਹਾਂ ’ਚੋਂ ਹੁਣ ਸਿਰਫ਼ 764 ਲੋਕ ਹੀ ਐਕਟਿਵ ਮਾਮਲਿਆਂ ’ਚ ਸ਼ਾਮਲ ਹਨ। ਵੇਖਿਆ ਜਾਵੇ ਤਾਂ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਜ਼ਿਲ੍ਹਾ ਕਪੂਰਥਲਾ ਕਾਫ਼ੀ ਛੋਟਾ ਹੈ। ਜਿੱਥੇ 750 ਤੋਂ ਜ਼ਿਆਦਾ ਐਕਟਿਵ ਮਾਮਲਿਆਂ ਦਾ ਪਾਇਆ ਜਾਣਾ ਕਾਫ਼ੀ ਚਿੰਤਾਜਨਕ ਹੈ। ਤੇਜ਼ੀ ਨਾਲ ਪੈਰ ਪਸਾਰਨ ਦੇ ਬਾਅਦ ਕੋਵਿਡ ਲਾਗ ਦੀ ਬੀਮਾਰੀ ਹੁਣ ਤੱਕ 217 ਲੋਕਾਂ ਦੀ ਜਾਨ ਲੈ ਚੁੱਕਾ ਹੈ। ਜੇਕਰ ਅਜੇ ਵੀ ਲੋਕਾਂ ਨੇ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਦਾ ਸਾਥ ਨਾ ਦਿੱਤਾ ਤਾਂ ਇਹ ਅੰਕੜੇ ਹੋਰ ਵੀ ਵੱਧ ਸਕਦੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ: ਪਤੀ ਦਾ ਵਿਛੋੜਾ ਨਾ ਸਹਾਰ ਸਕੀ ਪਤਨੀ, ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ
ਉਧਰ, ਸਿਹਤ ਮਹਿਕਮੇ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਇਕ ਦਿਨ ’ਚ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਰਹੀ। ਵਿਭਾਗ ਦੀਆਂ ਟੀਮਾਂ ਦੀ ਨਿਗਰਾਨੀ ’ਚ ਪਹਿਲਾਂ ਤੋਂ ਜ਼ੇਰੇ ਇਲਾਜ ਚੱਲ ਰਹੇ ਇਨ੍ਹਾਂ ਕੋਵਿਡ ਮਰੀਜ਼ਾਂ ’ਚੋਂ 109 ਦੇ ਪੂਰਨ ਰੂਪ ਨਾਲ ਸਿਹਤਮੰਦ ਹੋਣ ਦੇ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ। ਉੱਥੇ ਹੀ 24 ਘੰਟਿਆਂ ’ਚ ਕੋਰੋਨਾ ਦੇ 75 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚੋਂ ਸਭ ਤੋਂ ਜ਼ਿਆਦਾ ਗਿਣਤੀ ਫਗਵਾੜਾ ਸਬ ਡਿਵੀਜ਼ਨ ਨਾਲ ਸਬੰਧਤ ਹਨ। ਇਨ੍ਹਾਂ ’ਚੋਂ 2 ਮਰੀਜ਼ ਅਜਿਹੇ ਵੀ ਹਨ, ਜੋ ਫਗਵਾੜਾ ਦੇ ਇਕ ਸਰਕਾਰੀ ਸਕੂਲ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਸ਼ਾਹਕੋਟ ਦੇ ਡੀ. ਐੱਸ. ਪੀ. ਵਰਿੰਦਰਪਾਲ ਸਿੰਘ ਦਾ ਕੋਰੋਨਾ ਕਾਰਨ ਦਿਹਾਂਤ
459 ਲੋਕਾਂ ਨੂੰ ਦਿੱਤੀ ਵੈਕਸੀਨ ਦੀ ਡੋਜ਼ : ਸਿਵਲ ਸਰਜਨ
ਸਿਵਲ ਸਰਜਨ ਡਾ. ਸੀਮਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸ਼ਨੀਵਾਰ ਨੂੰ 459 ਲੋਕਾਂ ਨੂੰ ਕੋਵਿਡ ਵੈਕਸੀਨ ਦੀ ਡੋਜ਼ ਦਿੱਤੀ ਗਈ। ਇਨ੍ਹਾਂ ’ਚੋਂ 356 ਨੂੰ ਪਹਿਲੀ ਤੇ 103 ਲੋਕਾਂ ਨੂੰ ਦੂਸਰੀ ਡੋਜ਼ ਦਿੱਤੀ ਗਈ। ਹੁਣ ਤੱਕ ਮਹਿਕਮਾ 7924 ਡੋਜ਼ ਲਗਾ ਚੁੱਕਾ ਹੈ। ਉੱਥੇ ਵਿਭਾਗ ਦੀਆਂ ਟੀਮਾਂ ਨੇ 953 ਲੋਕਾਂ ਦੇ ਕੋਵਿਡ ਸੈਂਪਲ ਲਏ। ਜਿਨ੍ਹਾਂ ’ਚੋਂ ਕਪੂਰਥਲਾ ਤੋਂ 168, ਫਗਵਾਡ਼ਾ ਤੋਂ 187, ਭੁਲੱਥ ਤੋਂ 31, ਸੁਲਤਾਨਪੁਰ ਲੋਧੀ ਤੋਂ 50, ਬੇਗੋਵਾਲ ਤੋਂ 98, ਢਿਲਵਾਂ ਤੋਂ 99, ਕਾਲਾ ਸੰਘਿਆਂ ਤੋਂ 80, ਫੱਤੂਢੀਂਗਾ ਤੋਂ 62, ਪਾਂਛਟਾ ਤੋਂ 93 ਤੇ ਟਿੱਬਾ ਤੋਂ 93 ਲੋਕਾਂ ਦੇ ਸੈਂਪਲ ਲਏ ਗਏ।
ਇਹ ਵੀ ਪੜ੍ਹੋ : ਸੰਗਰੂਰ ਤੋਂ ਵੱਡੀ ਖ਼ਬਰ: ਕਿਸਾਨੀ ਧਰਨੇ ਦੌਰਾਨ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼
ਕਪੂਰਥਲਾ ਜ਼ਿਲ੍ਹੇ ਦੀ ਕੋਰੋਨਾ ਅਪਡੇਟ
ਕੁੱਲ ਮਾਮਲੇ- 6697
ਠੀਕ ਹੋਏ- 5716
ਐਕਟਿਵ ਮਾਮਲੇ- 764
ਕੁੱਲ ਮੌਤਾਂ- 217
ਇਹ ਵੀ ਪੜ੍ਹੋ : ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ