ਕਪੂਰਥਲਾ: ਡਿਪਟੀ ਕਮਿਸ਼ਨਰ ਵੱਲੋਂ ਅਨਲਾਕ-4 ਤਹਿਤ ਨਵੀਆਂ ਹਦਾਇਤਾਂ ਜਾਰੀ

09/09/2020 6:10:25 PM

ਕਪੂਰਥਲਾ/ਸੁਲਤਾਨਪੁਰ ਲੋਧੀ (ਸੋਢੀ)— ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜ਼ਿਲ੍ਹਾ ਮੈਜਿਸਟਰੇਟ ਦੀਪਤੀ ਉੱਪਲ ਵੱਲੋਂ ਅਨਲਾਕ-4 ਤਹਿਤ ਬੁੱਧਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜ਼ਾਰੀ ਕੀਤੇ ਗਏ ਹਨ। ਜਿਸ 'ਚ ਵਪਾਰਿਕ ਅਦਾਰਿਆਂ, ਬਾਜ਼ਾਰਾਂ ਨੂੰ ਖੁੱਲ੍ਹੇ ਰੱਖਣ ਦੇ ਸਮੇਂ 'ਚ ਵਾਧਾ ਕੀਤਾ ਗਿਆ ਹੈ। ਜ਼ਿਲ੍ਹੇ 'ਚ ਹੁਣ ਸਿਰਫ ਐਤਵਾਰ ਨੂੰ ਕਰਫ਼ਿਊ ਹੋਵੇਗਾ ਜਦਕਿ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਰਾਤ 9:00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।

ਇਹ ਵੀ ਪੜ੍ਹੋ: ਆਦਮਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਦੁਕਾਨ 'ਚ ਵੜ੍ਹ ਭਾਜਪਾ ਆਗੂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਉਨ੍ਹਾਂ ਦੱਸਿਆ ਕਿ ਰਾਤ 9:30 ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਗਰ ਨਿਗਮਾਂ ਨਗਰ ਕੌਸਲਾਂ ਦੀਆਂ ਹੱਦਾਂ ਅੰਦਰ ਕਰਫ਼ਿਊ ਰਹੇਗਾ ਅਤੇ ਗੈਰ ਜ਼ਰੂਰੀ ਆਵਾਜਾਈ ਉੱਪਰ ਰੋਕ ਰਹੇਗੀ। ਉਨਾਂ ਦੱਸਿਆ ਕਿ ਦੁਕਾਨਾਂ ਅਤੇ ਮਾਲ ਸੋਮਵਾਰ ਤੋਂ ਸ਼ਨੀਵਾਰ ਤੱਕ ਰਾਤ 9:00 ਵਜੇ ਤੱਕ ਖੁੱਲ੍ਹੇ ਰਹਿਣਗੇ ਜਦਕਿ ਐਤਵਾਰ ਬੰਦ ਰਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਅਤੇ ਮਾਲ,ਧਾਰਮਿਕ ਸੰਸਥਾਨ, ਸਪੋਰਟਸ ਕੰਪਲੈਕਸ, ਰੈਸਟੋਰੈਂਟਾਂ ਅਤੇ ਸ਼ਰਾਬ ਦੇ ਠੇਕੇ ਹਫਤੇ ਦੇ ਸਾਰੇ ਦਿਨ ਰਾਤ 9:00 ਵਜੇ ਤੱਕ ਖੁੱਲ੍ਹੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਸੰਸਥਾਨ, ਲੈਬਾਂ, ਡਾਈਗਨੋਸਟਿਕ ਸੈਂਟਰ, ਦਵਾਈਆਂ ਦੀਆਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ 24 ਘੰਟੇ ਖੁੱਲ੍ਹੀਆਂ ਰਹਿ ਸਕਣਗੀਆਂ।

ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੀ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਮਚਿਆ ਚੀਕ-ਚਿਹਾੜਾ (ਤਸਵੀਰਾਂ)

ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ 'ਚ ਹਰ ਤਰ੍ਹਾਂ ਦੀਆਂ ਸਿਆਮੀ, ਸਮਾਜਿਕ, ਧਾਰਮਿਕ ਇਕੱਠਾਂ ਉੱਪਰ ਰੋਕ ਹੋਵੇਗੀ। ਇਸ ਤੋਂ ਇਲਾਵਾ ਧਰਨੇ-ਪ੍ਰਦਰਸ਼ਨਾਂ ਉੱਪਰ ਵੀ ਰੋਕ ਹੋਵੇਗੀ।ਉਨ੍ਹਾਂ ਕਿਹਾ ਕਿ ਧਰਨੇ ਪ੍ਰਦਰਸ਼ਨ ਲਾਉਣ ਵਾਲੇ ਪ੍ਰਬੰਧਕਾਂ ਅਤੇ ਮੁੱਖ ਰੂਪ 'ਚ ਭਾਗ ਲੈਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਅੱਗੇ ਦੱਸਿਆ ਕਿ 4 ਪਹੀਆ ਵਾਹਨਾਂ 'ਚ ਡਰਾਈਵਰ ਸਮੇਤ ਤਿੰਨ ਵਿਅਕਤੀਆਂ ਦੇ ਬੈਠਣ ਦੇ ਖੁੱਲ੍ਹ ਹੋਵੇਗੀ, ਜਦਕਿ ਬੱਸਾਂ ਅਤੇ ਹੋਰ ਜਨਤਕ ਆਵਾਜਾਈ 50 ਫੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 82 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਦੀ ਮੌਤ
ਜ਼ਰੂਰੀ ਸੇਵਾਵਾਂ ਜਿਵੇਂ ਕਿ ਕੌਮੀ ਅਤੇ ਰਾਜ ਮਾਰਗਾਂ ਉੱਪਰ ਵਸਤਾਂ ਦੀ ਆਵਾਜਾਈ ,ਬੱਸਾਂ, ਰੇਲ ਗੱਡੀਆਂ ਅਤੇ ਜਹਾਜਾਂ ਤੋਂ ਉੱਤਰ ਕੇ ਘਰ ਜਾਣ ਵਾਲਿਆਂ ਨੂੰ ਆਵਾਜਾਈ ਦੀ ਖੁੱਲ੍ਹ ਹੋਵੇਗੀ। ਜ਼ਰੂਰੀ ਸੇਵਾਵਾਂ ਜਿਵੇਂ ਕਿ ਸਿਹਤ ਨਾਲ ਸਬੰਧਿਤ,ਖੇਤੀਬਾੜੀ,ਮੱਛੀ ਪਾਲਣ,ਡੇਅਰੀ ਵਿਕਾਸ, ਬੈਂਕਾਂ ਏ. ਟੀ. ਐੱਮ, ਸਟਾਕ ਮਾਰਕਿਟ, ਬੀਮਾ ਕੰਪਨੀਆਂ, ਆਨ ਲਾਈਨ ਟੀਚਿੰਗ, ਜਨਤਕ ਸੇਵਾਵਾਂ ,ਉਸਾਰੀ ਉਦਯੋਗ, ਸਰਕਾਰੀ ਅਤੇ ਨਿੱਜੀ ਅਦਾਰੇ, ਮੀਡੀਆ ਨੂੰ ਜ਼ਰੂਰੀ ਸੇਵਾਵਾਂ ਤਹਿਤ ਕੰਮ ਕਰਨ ਦੀ ਖੁੱਲ ਹੋਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀਆਂ, ਬੋਰਡਾਂ ਆਦਿ ਵੱਲੋਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਆਉਣ ਜਾਣ ਦੀ ਖੁੱਲ ਹੋਵੇਗੀ। ਜ਼ਿਲ੍ਹੇ 'ਚ ਵਿਆਹ ਲਈ 30 ਅਤੇ ਅੰਤਿਮ ਰਸਮਾਂ ਸਬੰਧੀ 20 ਵਿਅਕਤੀਆਂ ਦੇ ਇਕੱਠ ਦੀ ਖੁੱਲ ਹੋਵੇਗੀ। ਉਨ੍ਹਾਂ ਕਿਹਾ ਕਿ ਸਾਰੇ ਅਤੇ ਨਿੱਜੀ ਦਫ਼ਤਰ 30 ਸਤੰਬਰ ਤੱਕ 50 ਫੀਸਦੀ ਸਟਾਫ ਨਾਲ ਕੰਮ ਕਰਨਗੇ ਅਤੇ ਮਹਿਕਮਿਆਂ ਵੱਲੋਂ ਆਨ ਲਾਈਨ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ।
ਇਹ ਵੀ ਪੜ੍ਹੋ: GDP ਨੂੰ ਲੈ ਕੇ ਭਗਵੰਤ ਮਾਨ ਨੇ ਕੇਂਦਰ ਵੱਲ ਛੱਡੇ ਟਵਿੱਟਰ ਤੀਰ, ਕੱਢੀ ਮਨ ਦੀ ਭੜਾਸ
ਇਹ ਵੀ ਪੜ੍ਹੋ:  ਜਲੰਧਰ: ਗੁਰੂ ਅਮਰਦਾਸ ਨਗਰ 'ਚ ਹਿੰਦੂ ਆਗੂ ਨੇ ਪਾਰਟੀ ਦੌਰਾਨ ਚਲਾਈਆਂ ਗੋਲੀਆਂ, ਫੈਲੀ ਦਹਿਸ਼ਤ


shivani attri

Content Editor

Related News