ਕੋਰੋਨਾ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਵਿਚ ਇਕ ਵਾਰ ਫਿਰ ਗੰਭੀਰ ਹੁੰਦੀ ਜਾ ਰਹੀ ਹੈ ਸਥਿਤੀ

Friday, Feb 26, 2021 - 04:17 PM (IST)

ਕੋਰੋਨਾ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਵਿਚ ਇਕ ਵਾਰ ਫਿਰ ਗੰਭੀਰ ਹੁੰਦੀ ਜਾ ਰਹੀ ਹੈ ਸਥਿਤੀ

ਜਲੰਧਰ (ਰੱਤਾ)– ਕੋਰੋਨਾ ਸਬੰਧੀ ਇਨ੍ਹੀਂ ਦਿਨੀਂ ਲੋਕ ਭਾਵੇਂ ਗੰਭੀਰ ਹੋਣ ਜਾਂ ਨਾ ਪਰ ਅਸਲੀਅਤ ਇਹ ਹੈ ਕਿ ਕੋਰੋਨਾ ਨੂੰ ਲੈ ਕੇ ਜ਼ਿਲ੍ਹੇ ਵਿਚ ਇਕ ਵਾਰ ਫਿਰ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ ਵੀ ਜ਼ਿਲ੍ਹੇ ਦੇ ਜਿੱਥੇ 65 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ ਇਸ ਵਾਇਰਸ ਨਾਲ ਲੜਦਿਆਂ 2 ਹੋਰ ਇਲਾਜ ਅਧੀਨ ਮਰੀਜ਼ਾਂ ਨੇ ਦਮ ਤੋੜ ਦਿੱਤਾ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਵੀਰਵਾਰ ਕੁਲ 73 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 8 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 65 ਲੋਕਾਂ ਵਿਚ ਮਕਸੂਦਾਂ ਸਥਿਤ ਇਕ ਹਸਪਤਾਲ ਦੀਆਂ 7 ਸਟਾਫ਼ ਮੈਂਬਰਾਨ, ਸਰਕਾਰੀ ਸੈਕੰਡਰੀ ਸਕੂਲ ਫਿਲੌਰ ਦੀ ਇਕ ਸਟਾਫ਼ ਮੈਂਬਰ, ਤਲਵੰਡੀ ਮਾਧੋ ਦੇ ਸਕੂਲ ਦੀ ਇਕ ਵਿਦਿਆਰਥਣ ਅਤੇ ਇਕ ਐੱਨ. ਆਰ. ਆਈ. ਸ਼ਾਮਲ ਹੈ, ਜਦੋਂ ਕਿ ਬਾਕੀ ਦੇ ਮਰੀਜ਼ਾਂ ਵਿਚੋਂ ਕੁਝ ਪਿੰਡ ਤਾਜਪੁਰ, ਪਿੰਡ ਸੰਗਲ ਸੋਹਲ, ਬੰਡਾਲਾ, ਅਮਨ ਨਗਰ, ਚੀਮਾ ਨਗਰ, ਗਰੀਨ ਪਾਰਕ, ਗੋਬਿੰਦ ਨਗਰ, ਅਰਬਨ ਅਸਟੇਟ, ਗ੍ਰੇਟਰ ਕੈਲਾਸ਼, ਭਾਰਗੋ ਕੈਂਪ, ਲਾਜਪਤ ਨਗਰ, ਸੈਂਟਰਲ ਟਾਊਨ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਇਨ੍ਹਾਂ ਨੇ ਤੋੜਿਆ ਦਮ
1. ਬਚਨ ਕੌਰ (73) ਪਿੰਡ ਕੰਗਣਾ
2. ਪੂਨਮ (48) ਗੋਪਾਲ ਨਗਰ
3480 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 46 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਵੀਰਵਾਰ 3480 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 46 ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3667 ਹੋਰ ਲੋਕਾਂ ਦੇ ਸੈਂਪਲ ਲਏ ਹਨ।

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਲੰਧਰ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-624537
ਨੈਗੇਟਿਵ ਆਏ-577475
ਪਾਜ਼ੇਟਿਵ ਆਏ-21453
ਡਿਸਚਾਰਜ ਹੋਏ-20332
ਮੌਤਾਂ ਹੋਈਆਂ-702
ਐਕਟਿਵ ਕੇਸ-419

ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ

1336 ਕੋਰੋਨਾ ਯੋਧਿਆਂ ਨੂੰ ਲੱਗਾ ਟੀਕਾ, ਇਨ੍ਹਾਂ ਵਿਚੋਂ 626 ਨੇ ਲੁਆਈ ਦੂਜੀ ਡੋਜ਼
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਵੀਰਵਾਰ ਨੂੰ ਜ਼ਿਲੇ ਵਿਚ 1336 ਕੋਰੋਨਾ ਯੋਧਿਆਂ ਨੇ ਟੀਕਾ ਲੁਆਇਆ ਅਤੇ ਇਨ੍ਹਾਂ ਵਿਚੋਂ 626 ਅਜਿਹੇ ਹੈਲਥ ਵਰਕਰਜ਼ ਸਨ, ਜਿਨ੍ਹਾਂ ਦੂਜੀ ਡੋਜ਼ ਲੁਆਈ। ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ 138, ਪੀ. ਏ. ਪੀ. ਵਿਚ 169, ਖੁਰਲਾ ਕਿੰਗਰਾ ਵਿਚ 10, ਆਦਮਪੁਰ ਵਿਚ 80, ਕਾਲਾ ਬੱਕਰਾ ਵਿਚ 38, ਨਕੋਦਰ ਵਿਚ 46, ਬੰਡਾਲਾ ਵਿਚ 60, ਈ. ਐੱਸ. ਆਈ. ਹਸਪਤਾਲ ਵਿਚ 91, ਬਸਤੀ ਗੁਜ਼ਾਂ ਵਿਚ 28, ਜਮਸ਼ੇਰ ਵਿਚ 30, ਕਰਤਾਰਪੁਰ ਵਿਚ 137, ਸ਼ਾਹਕੋਟ ਵਿਚ 46, ਦਾਦਾ ਕਾਲੋਨੀ ਦੇ ਸਿਹਤ ਕੇਂਦਰ ਵਿਚ 28, ਚੈਰੀਟੇਬਲ ਹਸਪਤਾਲ ਜੀ. ਟੀ. ਬੀ. ਨਗਰ ਵਿਚ 20, ਐੱਨ. ਐੱਚ. ਐੱਸ. ਹਸਪਤਾਲ ਵਿਚ 37, ਪਟੇਲ ਹਸਪਤਾਲ ਵਿਚ 20, ਪਿਮਸ ਵਿਚ 38, ਜੌਹਲ ਹਸਪਤਾਲ ਵਿਚ 100, ਨਿਊ ਰੂਬੀ ਵਿਚ 120 ਅਤੇ ਕਿਡਨੀ ਹਸਪਤਾਲ ਵਿਚ 100 ਕੋਰੋਨਾ ਯੋਧਾ ਟੀਕਾ ਲੁਆਉਣ ਪਹੁੰਚੇ।
ਇਹ ਵੀ ਪੜ੍ਹੋ:ਜਲੰਧਰ: ਬੰਦ ਕਮਰੇ ’ਚੋਂ ਮਿਲੀ ਨੌਜਵਾਨ ਦੀ ਸੜੀ ਹੋਈ ਲਾਸ਼, ਇਲਾਕੇ ’ਚ ਫੈਲੀ ਸਨਸਨੀ


author

shivani attri

Content Editor

Related News