ਦੋਹਾ ਤੋਂ ਵਾਪਸ ਪਰਤੇ 27 ਯਾਤਰੀ ਹੋਏ ਕੁਆਰੰਟਾਈਨ

6/2/2020 5:20:40 PM

ਜਲੰਧਰ (ਪੁਨੀਤ)— ਅੰਮ੍ਰਿਤਸਰ ਵਿਚ ਦੋਹਾ ਤੋਂ ਕੌਮਾਂਤਰੀ ਹਵਾਈ ਉਡਾਣ ਰਾਹੀਂ ਆਏ 27 ਯਾਤਰੀਆਂ ਨੂੰ ਦੇਰ ਰਾਤ ਜਲੰਧਰ ਲਿਆਂਦਾ ਗਿਆ, ਜਿੱਥੇ ਆਉਂਦੇ ਹੀ ਸਿਹਤ ਮਹਿਕਮੇ ਵੱਲੋਂ ਉਨ੍ਹਾਂ ਨੂੰ ਕੁਆਰੰਟਾਈਨ ਕਰ ਲਿਆ ਗਿਆ। ਇਨ੍ਹਾਂ ਸਭ ਦਾ ਸੋਮਵਾਰ ਕੋਰੋਨਾ ਟੈਸਟ ਲਿਆ ਗਿਆ। ਇਸ ਟੈਸਟ ਦੀ ਰਿਪੋਰਟ ਆਉਣ ਦੇ ਬਾਵਜੂਦ ਵੀ ਯਾਤਰੀਆਂ ਨੂੰ ਕੁਝ ਦਿਨ ਤੱਕ ਕੁਆਰੰਟਾਈਨ ਰਹਿਣਾ ਪਵੇਗਾ। ਜਿਨ੍ਹਾਂ ਐੱਨ. ਆਰ. ਆਈਜ਼. ਨੂੰ ਘਰ ਜਾਣ ਦੀ ਇਜਾਜ਼ਤ ਹੋਵੇਗੀ, ਉਹ ਆਪਣੇ ਘਰ ਵਿਚ ਵੀ ਕੁਝ ਦਿਨ ਕੁਆਰੰਟਾਈਨ ਰਹਿਣਗੇ।

PunjabKesari

ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲਿਆ ਦਾ ਪਾਸਪੋਰਟ ਰੱਦ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ। ਉਕਤ ਅਹਿਤਿਆਤ ਇਸ ਲਈ ਅਪਣਾਈ ਜਾ ਰਹੀ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਹੁਣ ਰਾਹਤ ਦਿੰਤੀ ਗਈ ਹੈ।ਉਥੇ ਹੀ ਸਿਹਤ ਵਿਭਾਗ ਵਲੋਂ ਐੱਨ. ਆਰ. ਆਈਜ਼ ਨੂੰ ਸਹੂਲਤ ਦੇਣ ਲਈ ਕਿਹਾ ਗਿਆ ਹੈ ਕਿ ਜੇਕਰ ਉਹ ਆਪਣੇ ਖਰਚੇ 'ਤੇ ਹੋਟਲ 'ਚ ਰਹਿਣਾ ਚਾਹੁੰਦੇ ਹਨ ਤਾਂ ਉਹ ਰਹਿ ਸਕਦੇ ਹਨ ਪਰ ਉਹ ਸਿਹਤ ਵਿਭਾਗ ਵੱਲੋਂ ਸਥਾਪਤ ਕੁਆਰੰਟਾਈਨ ਸੈਂਟਰਾਂ 'ਚ ਵੀ ਰਹਿ ਸਕਦੇ ਹਨ। ਇਸ ਦਾ ਫੈਸਲਾ ਉਨ੍ਹਾਂ ਨੇ ਆਪ ਕਰਨਾ ਹੈ। ਅਧਿਕਾਰੀਆਂ ਨੇ ਕਿਹਾ ਕਿ ਕੁਝ ਐੱਨ. ਆਰ. ਆਈ. ਲਗਜ਼ਰੀ ਸਹੂਲਤਾਂ ਚਾਹੁੰਦੇ ਹਨ, ਜਿਸ ਲਈ ਇਹ ਫੈਸਲਾ ਕੀਤਾ ਗਿਆ ਹੈ।

60 ਬੱਸਾਂ 'ਚ ਰਵਾਨਾ ਹੋਏ 1207 ਯਾਤਰੀਆਂ ਤੋਂ ਵਿਭਾਗ ਨੂੰ ਮਿਲੇ 1.26 ਲੱਖ
ਉਥੇ ਹੀ ਸੋਮਵਾਰ ਜਲੰਧਰ ਡਿਪੂ ਤੋਂ 1207 ਯਾਤਰੀਆਂ ਨੂੰ ਲੈ ਕੇ 60 ਬੱਸਾਂ ਰਵਾਨਾ ਹੋਈਆਂ, ਜਿਸ ਨਾਲ ਮਹਿਕਮੇ ਨੂੰ 1,26,782 ਰੁਪਏ ਪ੍ਰਾਪਤ ਹੋਏ। ਸਭ ਤੋਂ ਜ਼ਿਆਦਾ ਯਾਤਰੀ ਲੁਧਿਆਣੇ ਲਈ ਰਵਾਨਾ ਹੋਏ। ਇਸ ਤੋਂ ਬਾਅਦ ਹੁਸ਼ਿਆਰਪੁਰ, ਬਟਾਲਾ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਜਿਸ ਦੇ ਤਹਿਤ ਹੁਣ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਹੈ। ਇਸ ਦੇ ਚਲਦੇ ਯਾਤਰੀਆਂ ਦੀ ਗਿਣਤੀ 'ਚ ਭਾਰੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਟਰਾਂਸਪੋਰਟ ਮਹਿਕਮੇ ਵੱਲੋਂ ਜਾਰੀ ਹਦਾਇਤਾਂ ਕਾਰਨ ਹਰੇਕ ਮਾਰਗ 'ਤੇ ਬੱਸਾਂ ਵਧਾਈਆਂ ਜਾ ਰਹੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Content Editor shivani attri