ਪਾਜ਼ੇਟਿਵ ਕੇਸ ਆਉਣ ''ਤੇ ਪਾਵਰ ਨਿਗਮ ਸਟਾਫ ਦੇ ਦਿਲਾਂ ''ਚੋਂ ਖਤਮ ਨਹੀਂ ਹੋ ਰਿਹਾ ਕੋਰੋਨਾ ਦਾ ਡਰ

08/06/2020 5:40:02 PM

ਜਲੰਧਰ (ਪੁਨੀਤ)— ਪਾਵਰ ਨਿਗਮ ਦੀਆਂ 2 ਡਿਵੀਜ਼ਨਾਂ 'ਚ ਕੋਰੋਨਾ ਦੇ 4 ਕੇਸ ਆਉਣ ਕਾਰਨ ਦਫ਼ਤਰਾਂ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਕਰਮਚਾਰੀਆਂ ਦੇ ਦਿਲਾਂ ਵਿਚੋਂ ਕੋਰੋਨਾ ਵਾਇਰਸ ਦਾ ਡਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਕਾਰਨ ਦਫ਼ਤਰਾਂ 'ਚ ਸਟਾਫ ਦੀ ਹਾਜ਼ਰੀ ਘੱਟ ਹੋ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਜਿਨ੍ਹਾਂ 48 ਕਰਮਚਾਰੀਆਂ ਦਾ ਕੋਰੋਨਾ ਟੈਸਟ ਹੋਇਆ ਹੈ, ਉਹ ਆਪਣੀ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ:  ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਤੇ ਵੱਡੀ ਗਿਣਤੀ 'ਚ ਫਿਰ ਮਿਲੇ ਪਾਜ਼ੇਟਿਵ ਕੇਸ

ਕਰਮਚਾਰੀਆਂ ਨੂੰ ਤਾਂ ਦਫ਼ਤਰਾਂ 'ਚ ਦਿਨ ਭਰ ਬੈਠਣਾ ਹੈ, ਜਿਸ ਕਾਰਨ ਉਹ ਗੁਰੇਜ਼ ਕਰ ਰਹੇ ਹਨ ਪਰ ਆਪਣੇ ਕੰਮ ਦੇ ਸਿਲਸਿਲੇ 'ਚ ਆਉਣ ਵਾਲੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਗਿਣਤੀ ਵੀ ਕਾਫੀ ਘੱਟ ਹੈ। ਕਈ ਸਬ-ਡਿਵੀਜ਼ਨਾਂ ਦੇ ਦਫ਼ਤਰਾਂ 'ਚ ਸਟਾਫ ਦਾ ਆਉਣਾ 90 ਫੀਸਦੀ ਘੱਟ ਹੋਇਆ ਹੈ। ਕੇਵਲ ਬਿੱਲ ਜਮ੍ਹਾ ਕਰਵਾਉਣ ਵਾਲੇ ਅਤੇ ਜ਼ਰੂਰੀ ਕੰਮ ਨਾਲ ਆਉਣ ਵਾਲੇ ਲੋਕ ਹੀ ਦਫਤਰਾਂ ਵਿਚ ਦੇਖੇ ਜਾ ਰਹੇ ਹਨ। ਲੋਕਾਂ ਦੀ ਜਾਂਚ ਕਰਨ ਵਾਲੇ ਕਰਮਚਾਰੀ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਦੇ ਹਨ ਕਿ ਜਦੋਂ ਉਹ ਉਪਭੋਗਤਾਵਾਂ ਦਾ ਥਰਮਲ ਸਕੈਨਿੰਗ ਰਾਹੀਂ ਤਾਪਮਾਨ ਚੈੱਕ ਕਰਦੇ ਹਨ ਅਤੇ ਉਨ੍ਹਾਂ ਨੂੰ ਸੈਨੇਟਾਈਜ਼ਰ ਦੇ ਕੇ ਮਾਸਕ ਪਹਿਨਣ ਲਈ ਕਹਿੰਦੇ ਹਨ ਤਾਂ ਲੋਕ ਇਸ ਸਖ਼ਤੀ ਦਾ ਕਾਰਣ ਪੁੱਛਦੇ ਹਨ।

ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਖਾਲੀ ਪਲਾਟ 'ਚੋਂ ਮਿਲਿਆ ਨਵਜੰਮਿਆ ਬੱਚਾ, ਹਾਲਤ ਵੇਖ ਡਾਕਟਰ ਵੀ ਹੈਰਾਨ
 

ਜਦੋਂ ਲੋਕਾਂ ਨੂੰ ਦਫ਼ਤਰ 'ਚ ਕੋਰੋਨਾ ਦੇ ਕੇਸ ਆਉਣ ਬਾਰੇ ਦੱਸਿਆ ਜਾਂਦਾ ਹੈ ਤਾਂ ਜ਼ਿਆਦਾਤਰ ਲੋਕ ਦਫ਼ਤਰ ਦੇ ਅੰਦਰ ਜਾਣ ਦੀ ਬਜਾਏ ਘਰਾਂ ਨੂੰ ਪਰਤ ਜਾਂਦੇ ਹਨ। ਸਟਾਫ ਦੀ ਸੁਰੱਖਿਆ ਨੂੰ ਵੇਖਦੇ ਹੋਏ ਦਫਤਰ ਦੇ ਹਰੇਕ ਕਮਰੇ ਵਿਚ 2-3 ਲੋਕਾਂ ਨੂੰ ਭੇਜਿਆ ਜਾ ਰਿਹਾ ਹੈ। ਕੈਸ਼ ਕਾਊਂਟਰਾਂ ਵਾਲੇ ਸਥਾਨ 'ਤੇ ਲੋਕਾਂ ਨੂੰ ਦੂਰੀ ਬਣਾ ਕੇ ਖੜ੍ਹਾ ਕਰਨ ਲਈ ਗੋਲੇ ਲਗਾਏ ਗਏ ਹਨ। ਇਸ ਸਬੰਧੀ ਨਾਰਥ ਜ਼ੋਨ ਦੇ ਚੀਫ ਇੰਜੀਨੀਅਰ ਸਮੇਤ ਡਿਪਟੀ ਚੀਫ ਇੰਜੀਨੀਅਰ ਵਲੋਂ ਸਬੰਧਤ ਡਵੀਜ਼ਨਾਂ ਦੇ ਐਕਸੀਅਨਾਂ ਨਾਲ ਸੰਪਰਕ ਕਰ ਕੇ ਹਾਲਾਤ ਦੀ ਜਾਣਕਾਰੀ ਲਈ ਜਾ ਰਹੀ ਹੈ।

ਰਿਪੋਰਟ ਆਉਣ ਤੋਂ ਬਾਅਦ ਫੀਲਡ ਸਟਾਫ ਦਾ ਹੋਵੇਗਾ ਟੈਸਟ : ਐਕਸੀਅਨ ਦਵਿੰਦਰ
ਮਾਡਲ ਟਾਊਨ ਡਵੀਜ਼ਨ ਦੇ ਸੀਨੀਅਰ ਐਕਸੀਅਨ ਇੰਜੀਨੀਅਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਡਿਵੀਜ਼ਨ ਦੇ 29 ਕਰਮਚਾਰੀ ਟੈਸਟ ਕਰਵਾ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਕਰਮਚਾਰੀ ਠੀਕ ਪਾਏ ਜਾਣਗੇ। ਰਿਪੋਰਟ ਆਉਣ ਤੋਂ ਬਾਅਦ ਜ਼ਰੂਰਤ ਪੈਣ 'ਤੇ ਫੀਲਡ ਸਟਾਫ ਦਾ ਟੈਸਟ ਵੀ ਕਰਵਾਇਆ ਜਾਵੇਗਾ। ਦਫ਼ਤਰ 'ਚ ਘੱਟ ਕਰਮਚਾਰੀਆਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕਰਮਚਾਰੀ ਡਰੇ ਹੋਏ ਹਨ ਪਰ ਸਾਰੇ ਐੱਸ. ਡੀ. ਓ. ਅਤੇ ਸੀਨੀਅਰ ਕਰਮਚਾਰੀ ਦਫ਼ਤਰ 'ਚ ਰੋਜ਼ਾਨਾ ਪੂਰਾ ਸਮਾਂ ਦੇ ਰਹੇ ਹਨ।

ਸਿਹਤ ਅਧਿਕਾਰੀ ਨਾਲ ਲਗਾਤਾਰ ਕਰ ਰਹੇ ਹਾਂ ਸੰਪਰਕ, ਦਫ਼ਤਰ ਹੋ ਰਹੇ ਹਨ ਸੈਨੇਟਾਈਜ਼ : ਐਕਸੀਅਨ ਦਰਸ਼ਨ
ਵੈਸਟ ਡਿਵੀਜ਼ਨ ਦੇ ਐਕਸੀਅਨ ਦਰਸ਼ਨ ਸਿੰਘ ਨੇ ਕਿਹਾ ਕਿ ਉਸ ਦੀ ਡਵੀਜ਼ਨ ਵਿਚ ਪੈਂਦੇ ਪਟੇਲ ਚੌਕ ਸਬ-ਡਵੀਜ਼ਨ ਦਾ ਐੱਸ. ਡੀ. ਓ. ਅਤੇ ਇਕ ਹੋਰ ਕਰਮਚਾਰੀ ਕੋਰੋਨਾ ਤੋਂ ਪ੍ਰਭਾਵਿਤ ਹੋਇਆ ਹੈ, ਇਸ ਕਾਰਣ ਦਫ਼ਤਰਾਂ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ। ਉਕਤ ਕਰਮਚਾਰੀਆਂ ਦੇ ਸੰਪਰਕ 'ਚ ਆਉਣ ਵਾਲੇ ਸਟਾਫ ਦਾ ਟੈਸਟ ਹੋ ਚੁੱਕਾ ਹੈ। ਉਹ ਸਿਹਤ ਮਹਿਕਮੇ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਏ ਹੋਏ ਹਨ।

ਇਹ ਵੀ ਪੜ੍ਹੋ: ਸੁਸਰੀ ਵਾਲੇ ਗੋਲ-ਗੱਪੇ ਖਿਲਾਉਣ 'ਤੇ ਜਮ ਕੇ ਹੋਇਆ ਹੰਗਾਮਾ, ਵੀਡੀਓ ਹੋਈ ਵਾਇਰਲ
ਇਹ ਵੀ ਪੜ੍ਹੋ: ਸ਼ਮਸ਼ਾਨਘਾਟ 'ਚ ਲਾਵਾਰਿਸ ਪਈਆਂ ਕੋਰੋਨਾ ਮ੍ਰਿਤਕਾਂ ਦੀਆਂ ਅਸਥੀਆਂ, ਪਰਿਵਾਰਕ ਮੈਂਬਰ ਲਿਜਾਣ ਤੋਂ ਲੱਗੇ ਕਤਰਾਉਣ


shivani attri

Content Editor

Related News