ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੋਰੋਨਾ ਦੇ 63 ਨਵੇਂ ਮਰੀਜ਼ ਮਿਲੇ
Wednesday, Aug 10, 2022 - 07:10 PM (IST)

ਹੁਸ਼ਿਆਰਪੁਰ (ਘੁੰਮਣ)- ਹੁਸ਼ਿਆਰਪੁਰ ਜ਼ਿਲ੍ਹੇ ਵਿਚ ਅੱਜ ਕੋਰੋਨਾ ਦੇ 63 ਨਵੇਂ ਮਰੀਜ਼ ਮਿਲੇ ਹਨ। ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 654 ਨਵੇਂ ਸੈਂਪਲ ਲੈਣ ਅਤੇ 736 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅੱਜ ਕੋਵਿਡ-19 ਦੇ 63 ਨਵੇਂ ਪਾਜ਼ੇਟਿਵ ਕੇਸ ਆਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ 185 ਕੇਸ ਐਕਟਿਵ ਹਨ ਅਤੇ 523 ਸੈਂਪਲਾ ਦੀ ਰਿਪੋਰਟ ਦਾ ਇੰਤਜ਼ਾਰ ਹੈ ।
ਇਹ ਵੀ ਪੜ੍ਹੋ: ਰੱਫਗਵਾੜਾ ਵਿਖੇ ਹਾਈਵੇਅ ’ਤੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ, ਦਿੱਤੀ ਇਹ ਚਿਤਾਵਨੀ
ਹੁਣ ਤੱਕ ਜ਼ਿਲ੍ਹੇ ਦੇ ਕੋਵਿਡ ਸੈਂਪਲਾ ਦੀ ਕੁੱਲ ਗਿਣਤੀ : 1219020
ਜ਼ਿਲ੍ਹੇ 'ਚ ਨੈਗਟਿਵ ਸੈਂਪਲਾ ਦੀ ਕੁੱਲ ਗਿਣਤੀ: 1179714
ਜ਼ਿਲ੍ਹੇ 'ਚ ਪਾਜ਼ੇਟਿਵ ਸੈਂਪਲਾ ਦੀ ਕੁੱਲ ਗਿਣਤੀ: 41692
ਜ਼ਿਲ੍ਹੇ 'ਚ ਠੀਕ ਹੋਏ ਕੇਸਾਂ ਦੀ ਕੁੱਲ ਗਿਣਤੀ:40390
ਵਾਧੂ ਐਕਸ-ਗ੍ਰੇਸ਼ੀਆ ਮੌਤਾਂ (ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ): 304
ਜ਼ਿਲ੍ਹੇ 'ਚ ਕੋਵਿਡ ਨਾਲ ਹੋਈ ਮੌਤਾਂ (ਸਮੇਤ ਵਾਧੂ ਐਕਸ-ਗ੍ਰੇਸ਼ੀਆ ਮੌਤਾਂ) ਦੀ ਕੁੱਲ ਗਿਣਤੀ: 1409
ਸਿਵਲ ਸਰਜਨ ਵੱਲੋਂ ਕੋਵਿਡ ਸਬੰਧੀ ਨਿਰਦੇਸ਼ ਜਾਰੀ ਕੀਤੇ
ਸਿਵਲ ਸਰਜਨ ਡਾ.ਅਮਰਜੀਤ ਸਿੰਘ ਵੱਲੋਂ ਆਮ ਜਨਤਾ ਲਈ ਕੋਵਿਡ ਸਬੰਧੀ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਗਏ, ਜਿਨ੍ਹਾਂ 'ਚ ਪਹਿਲਾਂ ਦੀ ਤਰ੍ਹਾਂ ਹੀ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਕ ਲਗਾਉਣ, ਹੈਂਡ ਸੈਨੇਟਾਈਜ਼ ਕਰਨਾ, ਭੀੜ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਗੁਰਰੇਜ਼ ਕਰਨਾ, ਦੋ-ਗਜ਼ ਦੀ ਦੂਰੀ ਬਣਾ ਕੇ ਰੱਖਣਾ, ਕੋਵਿਡ ਦੇ ਲੱਛਣ ਜਿਵੇਂ ਬੁਖਾਰ, ਖਾਂਸੀ, ਸਾਹ ਲੈਣ 'ਚ ਵਿੱਚ ਤਕਲੀਫ਼ ਆਦਿ ਪਾਏ ਜਾਣ 'ਤੇ ਘਰ ਵਿੱਚ ਹੀ ਆਈਸੋਲੇਟ ਅਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਬੀਮਾਰੀ ਦਾ ਪਤਾ ਲੱਗਣ ਤੇ ਸਮੇਂ ਤੇ ਇਲਾਜ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਰੱਖੜੀ ਤੋਂ ਪਹਿਲਾਂ ਘਰ 'ਚ ਛਾਇਆ ਮਾਤਮ, ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ