ਮਾਸਕ ਨਾ ਪਾਉਣ ਵਾਲਿਆਂ ਤੋਂ ਵਸੂਲਿਆ 44,50,500 ਰੁਪਏ ਜੁਰਮਾਨਾ : ਹੀਰ

07/02/2020 10:36:44 AM

ਹੁਸ਼ਿਆਰਪੁਰ (ਅਸ਼ਵਨੀ)— ਹੁਸ਼ਿਆਰਪੁਰ ਜ਼ਿਲ੍ਹੇ ‘ਚ ਮਾਸਕ ਨਾ ਪਾਉਣ ਵਾਲੇ 232 ਹੋਰ ਵਿਅਕਤੀਆਂ ਦੇ ਚਲਾਨ ਪਿਛਲੇ ਦਿਨ ਕੀਤੇ ਗਏ। ਐੱਸ. ਪੀ. ਹੈੱਡਕੁਆਟਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਹੁਣ ਤੱਕ ਮਾਸਕ ਨਾ ਪਾਉਣ ਵਾਲੇ ਵਿਅਕਤੀਆਂ ਕੋਲੋਂ 44,50,500 ਰੁਪਏ ਦੀ ਰਾਸ਼ੀ ਜੁਰਮਾਨੇ ਦੇ ਤੌਰ ‘ਤੇ ਵਸੂਲ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ੍ਹ ’ਚ ਤਾਲਾਬੰਦੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 9129 ਵਾਹਨਾਂ ਦੇ ਚਲਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕੀਤੇ ਗਏ ਹਨ।

ਹੀਰ ਨੇ ਦੱਸਿਆ ਕਿ ਜ਼ਿਲ੍ਹੇ ਹੁਸ਼ਿਆਰਪੁਰ ’ਚ ਤਾਲਾਬੰਦੀ ਅਤੇ ਰਾਤ ਦੇ ਕਰਫਿਊ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ‘ਚ 627 ਮਾਮਲੇ ਦਰਜ ਕੀਤੇ ਗਏ ਹਨ। ਇਸ ’ਚ 907 ਵਿਅਕਤੀਆਂ ਨੂੰ ਆਈ. ਪੀ. ਸੀ. ਦੀ ਧਾਰਾ 188, 269, 270, 271 ਅਤੇ ਵੱਖ-ਵੱਖ ਧਾਰਾਵਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਜ਼ਿਲੇ੍ਹ ’ਚ 231 ਵਾਹਨ ਇੰਪਾਊਂਡ ਵੀ ਕੀਤੇ ਗਏ ਹਨ।


shivani attri

Content Editor

Related News