ਹੁਸ਼ਿਆਰਪੁਰ: ਸ਼ੱਕੀ ਹਾਲਾਤ 'ਚ ਲਾਪਤਾ ਹੋਏ ਸੇਵਾ ਮੁਕਤ DSP ਦੀ ਲਾਸ਼ ਨਹਿਰ 'ਚੋਂ ਬਰਾਮਦ

Monday, May 04, 2020 - 02:31 PM (IST)

ਦਸੂਹਾ (ਝਾਵਰ, ਮੋਮੀ,ਜਸਵਿੰਦਰ)— ਬੀਤੀ 26 ਅਪ੍ਰੈਲ ਤੋਂ ਸੇਵਾਮੁਕਤ ਡੀ. ਐੱਸ. ਪੀ. ਗਰੀਬ ਸਿੰਘ ਪੁੱਤਰ ਛੱਜਾ ਸਿੰਘ ਨਿਵਾਸੀ ਮੂਨਕ ਖੁਰਦ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਏ ਸਨ। ਦਸੂਹਾ ਪੁਲਸ ਨੇ ਅੱਜ ਉਨ੍ਹਾਂ ਦੀ ਲਾਸ਼ ਮੁਕੇਰੀਆਂ ਹਾਈਡਲ ਨਹਿਰ ਟੇਰਕਿਆਣਾ ਨੇੜਿਓਂ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਾਨਵਤਾ ਦੇ ਭਲੇ ਲਈ ਸਰਗਰਮੀ 'ਚ ਲਿਆਂਦੀ ਗਈ ਤੇਜ਼ੀ

ਥਾਣਾ ਮੁਖੀ ਗੁਰਦੇਵ ਸਿੰਘ ਅਤੇ ਜਾਂਚ ਅਧਿਕਾਰੀ ਪਵਨ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦਸੂਹਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਰੱਖ ਦਿੱਤਾ ਗਿਆ ਹੈ ਅਗਲੀ ਕਾਨੂੰਨੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੇਵਾ ਮੁਕਤ ਡੀ. ਐੱਸ. ਪੀ ਗਰੀਬ ਸਿੰਘ (85) ਪੁੱਤਰ ਛੱਜਾ ਸਿੰਘ 26 ਅਪ੍ਰੈਲ ਦੀ ਸ਼ਾਮ ਨੂੰ ਘਰੋਂ ਬਾਹਰ ਆਪਣੇ ਸਕੂਟਰ 'ਤੇ ਗਏ ਸਨ ਪਰ ਕਾਫੀ ਸਮਾਂ ਬੀਤਣ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਏ ਅਤੇ ਪਰਿਵਾਰਕ ਮੈਂਬਰਾਂ ਨੇ ਭਾਲ ਕਰਨੀ ਸ਼ੁਰੂ ਕੀਤੀ।

ਇਸੇ ਦੌਰਾਨ ਹੀ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦਾ ਸਕੂਟਰ ਉੱਚੀ ਬੱਸੀ ਨਹਿਰ ਦੇ ਕੋਲ ਖੜ੍ਹਾ ਮਿਲਿਆ ਹੈ, ਜਿਸ ਕਾਰਨ ਉਨ੍ਹਾਂ ਦੀ ਚਿੰਤਾ ਵੱਧ ਗਈ ਹੈ।ਉੱਚੀ ਬੱਸੀ ਨਹਿਰੀ ਵਿਭਾਗ ਅਤੇ ਪੁਲਸ ਵੱਲੋਂ ਉਨ੍ਹਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ, ਜਿਸ ਦੌਰਾਨ ਅੱਜ ਉਨ੍ਹਾਂ ਦੀ ਲਾਸ਼ ਨਹਿਰ 'ਚੋਂ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਵੱਡੀ ਖਬਰ: ਪੰਜਾਬ 'ਚ 24 ਘੰਟਿਆਂ ਦੌਰਾਨ 'ਕੋਰੋਨਾ' ਕਾਰਨ ਹੋਈਆਂ ਚਾਰ ਮੌਤਾਂ


shivani attri

Content Editor

Related News