ਕੋਰੋਨਾ ਵਾਇਰਸ ਕਾਰਨ ਤਿਮਾਹੀ ਰਸਾਲਾ ''ਸ਼ਮ੍ਹਾਦਾਨ'' ਆਨਲਾਈਨ ਕੀਤਾ ਰਿਲੀਜ਼

05/12/2020 2:46:16 PM

ਜਲੰਧਰ : ਸ਼ਮ੍ਹਾਦਾਨ ਪੰਜਾਬੀ ਦਾ ਤਿਮਾਹੀ ਰਸਾਲਾ ਹੈ। ਜਿਸ ਦਾ ਨਵਾਂ ਅੰਕ - 05 ਕਰੋਨਾ ਵਾਇਰਸ ਕਾਰਨ ਹੋਏ ਬੰਦ ਨੂੰ ਮੱਦੇਨਜ਼ਰ ਰੱਖਦਿਆਂ ਆਨਲਾਈਨ ਰਿਲੀਜ਼ ਕੀਤਾ ਗਿਆ ਹੈ। ਸ਼ਮ੍ਹਾਦਾਨ ਦੇ 80 ਪੰਨਿਆਂ ਦੀ ਪੰਜਵੀਂ ਪੁਸਤਕ ਲੜੀ ਵਿਚ ਪੰਜਾਬੀ ਭਾਸ਼ਾ ਬਾਰੇ, ਨੈਤਿਕ ਕਦਰਾਂ ਕੀਮਤਾਂ ਸੰਬੰਧੀ, ਕਨੇਡਾ ਵਿਚਲੇ ਵਿਦਿਆਰਥੀ ਜੀਵਨ ਅਤੇ ਮੁਲਾਕਾਤ ਤੋਂ ਇਲਾਵਾ ਬਹੁਤ ਸਾਰੀਆਂ ਕਵਿਤਾਵਾਂ, ਕਹਾਣੀਆਂ, ਨਾਟ-ਇਕਾਂਗੀ ਅਤੇ ਨਿਬੰਧ/ਲੇਖ ਆਦਿ ਪੜ੍ਹ ਸਕਦੇ ਹੋ।ਸ਼ਮ੍ਹਾਦਾਨ ਦੇ ਮੁੱਖ ਸੰਪਾਦਕ ਦੇ ਕਹਿਣ ਮੂਜਬ ਰਸਾਲੇ ਵਿਚ ਛੋਟੀ ਉਮਰ ਦੇ ਬਾਲਕਾਂ ਤੋਂ ਲੈ ਕੇ ਵੱਡੀ ਉਮਰ ਦੇ ਸਿਆਣਿਆਂ ਤੱਕ, ਸਾਰਿਆਂ ਲਈ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਤੁਸੀਂ ਸ਼ਮ੍ਹਾਦਾਨ ਦਾ ਨਵਾਂ ਅੰਕ shamhadaan.blogspot.com ਗੂਗਲ 'ਤੇ ਭਰਕੇ, ਕਿਤਾਬ ਵਾਂਗ ਪੰਨੇ ਪਰਤ ਕੇ ਅਤੇ ਪੰਨਿਆਂ ਨੂੰ ਪਲਟਣ ਦਹ ਸੁਰੀਲੀ ਆਵਾਜ਼ ਸੁਣਦਿਆਂ; ਪੜ੍ਹ ਸਕਦੇ ਹੋ।

PunjabKesari


Shyna

Content Editor

Related News