ਗੜਸ਼ੰਕਰ ਦੇ ਡਾਕਟਰ ਅੰਬੇਦਕਰ ਨਗਰ ਨੂੰ ਮਾਈਕਰੋ ਕੰਟੋਨਮੈਂਟ ਜ਼ੋਨ ''ਚ ਕੀਤਾ ਤਬਦੀਲ
Tuesday, Sep 01, 2020 - 04:02 PM (IST)

ਗੜ੍ਹਸ਼ੰਕਰ (ਸ਼ੋਰੀ): ਇੱਥੋਂ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ ਤੇ ਖਾਲਸਾ ਕਾਲਜ ਦੀ ਬੈਕਸਾਈਡ ਤੇ ਪੈਂਦੇ ਮੁਹੱਲਾ ਡਾਕਟਰ ਅੰਬੇਦਕਰ ਨਗਰ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਲਗਾਤਾਰ ਆਉਣ ਨੂੰ ਮੁੱਖ ਰੱਖਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਾਈਕਰੋ ਕੰਟੋਨਮੈਂਟ ਜ਼ੋਨ 'ਚ ਇਸ ਮੁਹੱਲੇ ਨੂੰ ਤਬਦੀਲ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਗੜ੍ਹਸ਼ੰਕਰ 'ਚ ਹੁਣ ਤੱਕ ਕੁੱਲ 105 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 41 ਕੇਸ ਐਕਟਿਵ ਅਤੇ 61 ਵਿਅਕਤੀ ਠੀਕ ਹੋ ਚੁੱਕੇ ਹਨ। 2 ਦੀ ਮੌਤ ਹੋ ਚੁੱਕੀ ਹੈ ਅਤੇ ਇਕ ਭਗੌੜਾ ਹੈ। ਕੁੱਲ 105 ਕੋਰੋਨਾ ਮਰੀਜ਼ਾਂ 'ਚ 16 ਸਿਹਤ ਵਿਭਾਗ ਨਾਲ ਜੁੜੇ ਅਮਲੇ ਦੇ ਵਿਅਕਤੀ ਸ਼ਾਮਲ ਹਨ ਜੋ ਕਿ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਅਤੇ ਹੋਰ ਹਸਪਤਾਲਾਂ, ਡਿਸਪੈਂਸਰੀਆਂ 'ਚ ਡਿਊਟੀ ਤੇ ਤੈਨਾਤ ਸਨ।