ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਕਾਰਣ 1 ਦੀ ਮੌਤ, 27 ਪਾਜ਼ੇਟਿਵ

11/16/2020 8:24:36 PM

ਰੂਪਨਗਰ,(ਵਿਜੇ ਸ਼ਰਮਾ)- ਜ਼ਿਲ੍ਹੇ ’ਚ ਕੋਰੋਨਾ ਸੰਕ੍ਰਮਿਤ 1 ਮੌਤ ਅਤੇ 27 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ ’ਚ 69451 ਸੈਂਪਲ ਲਏ ਗਏ ਜਿਨ੍ਹਾਂ ’ਚ 66836 ਦੀ ਰਿਪੋਰਟ ਨੈਗੇਟਿਵ ਆਈ ਅਤੇ 601 ਦੀ ਰਿਪੋਰਟ ਪੈਂਡਿੰਗ ਹੈ।

ਹੁਣ ਤੱਕ ਜ਼ਿਲ੍ਹੇ ’ਚ 2653 ਲੋਕ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2401 ਰਿਕਵਰ ਹੋਏ ਹਨ। ਅੱਜ ਵੀ ਕੋਰੋਨਾ ਤੋਂ ਠੀਕ ਹੋਣ ਵਾਲੇ 20 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਜ਼ਿਲ੍ਹੇ ’ਚ ਇਸ ਸਮੇਂ 119 ਐਕਟਿਵ ਕੇਸ ਹਨ। ਜ਼ਿਲ੍ਹੇ ’ਚ ਉਕਤ ਹੋਈ 1 ਮੌਤ ਨਾਲ ਹੁਣ ਤੱਕ ਜ਼ਿਲ੍ਹੇ ’ਚ ਕੋਰੋਨਾ ਸੰਕ੍ਰਮਿਤ ਕਾਰਣ ਹੋਈਆਂ ਮੌਤਾਂ ਦਾ ਆਂਕਡ਼ਾ 133 ਹੋ ਚੁੱਕਾ ਹੈ। ਸਿਹਤ ਵਿਭਾਗ ਦੁਆਰਾ ਅੱਜ 432 ਸੈਂਪਲ ਲਏ ਗਏ ਹਨ। ਜ਼ਿਲ੍ਹੇ ’ਚ ਜਿਹਡ਼ੇ ਲੋਕਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ ’ਚ ਰੂਪਨਗਰ ਤੋਂ 7, ਭਰਤਗਡ਼੍ਹ ਤੋਂ 4, ਸ੍ਰੀ ਚਮਕੌਰ ਸਾਹਿਬ ਤੋਂ 3, ਨੰਗਲ ਤੋਂ 4, ਨੂਰਪੁਰਬੇਦੀ ਤੋਂ 4, ਮੋਰਿੰਡਾ ਤੋਂ 2, ਸ੍ਰੀ ਅਨੰਦਪੁਰ ਸਾਹਿਬ ਤੋਂ 3 ਲੋਕ ਸ਼ਾਮਲ ਹਨ। ਕੋਰੋਨਾ ਸੰਕ੍ਰਮਿਤ ਕਾਰਣ ਉਕਤ 1 ਹੋਈ ਮੌਤ 32 ਸਾਲਾ ਵਿਅਕਤੀ ਝਾਂਡੀਆ ਪਿੰਡ ਬਲਾਕ ਭਰਤਗਡ਼ (ਰੂਪਨਗਰ) ਦੀ ਦੱਸੀ ਗਈ ਜੋ ਹੋਰ ਬੀਮਾਰੀਆਂ ਤੋਂ ਪੀਡ਼ਤ ਸੀ ਅਤੇ ਸੈਲਵੀ ਹਸਪਤਾਲ ਮੋਹਾਲੀ ’ਚ ਜ਼ੇਰੇ ਇਲਾਜ ਸੀ।


Bharat Thapa

Content Editor

Related News