ਨਾਜਾਇਜ਼ ਮਾਈਨਿੰਗ ਤਹਿਤ ਰੇਤ ਦਾ ਭਰਿਆ ਟਿੱਪਰ ਕਾਬੂ

11/20/2019 7:22:40 PM

ਕਾਠਗਡ਼੍ਹ, (ਰਾਜੇਸ਼)- ਥਾਣਾ ਕਾਠਗਡ਼੍ਹ ਪੁਲਸ ਨੇ ਰੇਤ ਨਾਲ ਭਰੇ ਇਕ ਟਿੱਪਰ ਨੂੰ ਕਬਜ਼ੇ ’ਚ ਲੈ ਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਮਾਈਨਿੰਗ ਅਫਸਰ ਹਰਜਿੰਦਰ ਸਿੰਘ ਨੇ ਰੂਪਨਗਰ-ਬਲਾਚੌਰ ਹਾਈਵੇ ’ਤੇ ਸਥਿਤ ਪਿੰਡ ਭਰਥਲਾ ਦੇ ਨਜ਼ਦੀਕ ਬਣ ਰਹੇ ਟੋਲ ਬੈਰੀਅਰ ਕੋਲ ਰੇਤ ਨਾਲ ਭਰੇ ਜਾਂਦੇ ਇਕ ਟਿੱਪਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਦਾ ਚਾਲਕ ਟਿੱਪਰ ਨੂੰ ਸਾਈਡ ’ਤੇ ਲਾ ਕੇ ਆਪ ਉੱਥੋਂ ਭੱਜ ਗਿਆ। ਮਾਈਨਿੰਗ ਅਫਸਰ ਨੇ ਇਸ ਦੀ ਸੂਚਨਾ ਥਾਣਾ ਕਾਠਗਡ਼੍ਹ ਵਿਖੇ ਦਿੱਤੀ ਜਿਸ ’ਤੇ ਏ.ਐੱਸ.ਆਈ. ਸੁਭਾਸ਼ ਚੰਦ ਅਤੇ ਏ.ਐੱਸ.ਆਈ. ਪਰਮਜੀਤ ਸਿੰਘ ਮੌਕੇ ’ਤੇ ਪਹੁੰਚ ਗਏ। ਜਦੋਂ ਕੋਈ ਵੀ ਟਿੱਪਰ ਦਾ ਚਾਲਕ ਜਾਂ ਮਾਲਕ ਨਹੀਂ ਪਹੁੰਚਿਆ ਤਾਂ ਪੁਲਸ ਨੇ ਮਾਈਨਿੰਗ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਟਿੱਪਰ ਨੂੰ ਕਬਜ਼ੇ ’ਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Bharat Thapa

Content Editor

Related News