ਕੰਟਰੈਕਟ ਸਿਹਤ ਕਾਮਿਆਂ (ਬੀਬੀਆਂ) ਦੀ ਯੂਨੀਅਨ ਵੱਲੋਂ ਦਿੱਤਾ ਗਿਆ ਧਰਨਾ

07/01/2020 1:55:31 PM

ਜਲੰਧਰ (ਸੋਨੂੰ)— ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਕੱਚੀਆਂ ਨੌਕਰੀਆਂ 'ਤੇ ਹਨ। ਜੇਕਰ ਉਨ੍ਹਾਂ ਨੂੰ ਪੱਕਿਆਂ ਨਾ ਕੀਤਾ ਗਿਆ ਤਾਂ ਉਹ ਜੱਚਾ-ਬੱਚਾ ਟੀਕਾਕਰਨ ਦੀ ਮੁਹਿੰਮ ਨੂੰ ਪੂਰਾ ਨਹੀਂ ਕਰਨਗੀਆਂ।

PunjabKesari

ਯੂਨੀਅਨ ਦੀ ਪ੍ਰਧਾਨ ਨੀਲਮ ਰਾਣੀ ਨੇ ਕਿਹਾ ਕਿ ਉਹ 2008 ਤੋਂ ਨੌਕਰੀ ਕਰਦੀਆਂ ਰਹੀਆਂ ਹਨ ਅਤੇ ਕੋਰੋਨਾ ਵਾਇਰਸ ਦੌਰਾਨ ਵੀ ਉਹ ਯੋਧਾਵਾਂ ਵਾਂਗ ਫਰੰਟ ਲਾਈਨ 'ਤੇ ਕੰਮ ਕਰਦੀਆਂ ਰਹੀਆਂ ਹਨ ਅਤੇ ਹਾਲੇ ਵੀ ਸੂਬਾ ਸਰਕਾਰ ਨੇ ਨਵੀਆਂ ਭਰਤੀਆਂ ਸ਼ੁਰੂ ਕਰਦੀ ਹੈ ਪਰ ਉਨ੍ਹਾਂ ਵੱਲ ਕੋਈ ਧਿਆਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਦੇ ਰੋਸ ਵਜੋਂ ਉਹ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਜਦ ਤੱਕ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ, ਉਹ ਧਰਨਾ ਪ੍ਰਦਰਸ਼ਨ ਕਰਦੀਆਂ ਰਹਿਣਗੀਆਂ ਅਤੇ ਜੱਚਾ-ਬੱਚਾ ਟੀਕਾਕਰਨ ਦੀ ਮੁਹਿੰਮ ਨੂੰ ਉਹ ਪੂਰਾ ਨਹੀਂ ਕਰਨਗੀਆਂ।


shivani attri

Content Editor

Related News